White House Clarification: ਜਿਸ ਸਮੇਂ ਪੂਰੀ ਦੁਨੀਆ ਦੇ ਨਾਲ-ਨਾਲ ਅਮਰੀਕਾ ਇਸ ਬਿਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਭਾਰਤ ਨੇ ਉਸਦੀ ਮਦਦ ਕੀਤੀ ਸੀ । ਇਸ ਵਿਚਾਲੇ ਦੋਨਾਂ ਦੇਸ਼ਾਂ ਵਿਚਾਲੇ ਟਵਿੱਟਰ ਇੱਕ ਮੁੱਦਾ ਬਣ ਗਿਆ ਹੈ । ਦਰਅਸਲ, ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਹੋਰ ਭਾਰਤੀ ਟਵਿੱਟਰ ਹੰਡਲਾਂ ਨੂੰ ਅਨਫਾਲੋ ਕਰ ਦਿੱਤਾ ਹੈ । ਜਿਸ ਤੋਂ ਬਾਅਦ ਭਾਰਤ ਵਿਚ ਇਸ ‘ਤੇ ਸਵਾਲ ਉੱਠਣ ਲੱਗੇ । ਜਿਸ ਤੋਂ ਬਾਅਦ ਹੁਣ ਵ੍ਹਾਈਟ ਹਾਊਸ ਵੱਲੋਂ ਇਸ ਸਾਰੇ ਵਿਵਾਦ ਦਾ ਜਵਾਬ ਦਿੱਤਾ ਗਿਆ ਹੈ ।
ਇਸ ਮਾਮਲੇ ਵਿੱਚ ਵ੍ਹਾਈਟ ਹਾਊਸ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਜਦੋਂ ਵੀ ਅਮਰੀਕੀ ਰਾਸ਼ਟਰਪਤੀ ਕਿਸੇ ਦੇਸ਼ ਦਾ ਦੌਰਾ ਕਰਦੇ ਹਨ,ਤਾਂ ਉਸ ਸਮੇਂ ਵ੍ਹਾਈਟ ਹਾਊਸ ਵੱਲੋਂ ਉਸ ਦੇਸ਼ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਨੂੰ ਫਾਲੋ ਕਰ ਲਿਆ ਜਾਂਦਾ ਹੈ । ਵ੍ਹਾਈਟ ਹਾਊਸ ਨੇ ਕਿਹਾ ਕਿ ਜਦੋਂ ਫਰਵਰੀ ਦੇ ਅਖੀਰ ਵਿੱਚ ਡੋਨਾਲਡ ਟਰੰਪ ਭਾਰਤ ਆਏ ਸੀ, ਤਾਂ ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਮੋਦੀ ਸਣੇ ਹੋਰ ਟਵਿੱਟਰ ਹੈਂਡਲਾਂ ਨੂੰ ਫਾਲੋ ਕੀਤਾ ਸੀ ।
ਇਸ ਸਬੰਧੀ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵ੍ਹਾਈਟ ਹਾਊਸ ਸਿਰਫ ਅਮਰੀਕੀ ਸਰਕਾਰ ਨਾਲ ਜੁੜੇ ਟਵਿੱਟਰ ਹੈਂਡਲ ਨੂੰ ਫਾਲੋ ਕਰਦਾ ਹੈ । ਪਰ ਰਾਸ਼ਟਰਪਤੀ ਦੀ ਕਿਸੇ ਵੀ ਦੇਸ਼ ਦੀ ਯਾਤਰਾ ਦੇ ਦੌਰਾਨ ਉਸ ਦੇਸ਼ ਦੇ ਮੁਖੀ ਦੇ ਅਕਾਊਂਟ ਨੂੰ ਫਾਲੋ ਕੀਤਾ ਜਾਂਦਾ ਹੈ, ਤਾਂ ਜੋ ਸੰਦੇਸ਼ ਨੂੰ ਲਗਾਤਾਰ ਰੀਵੀਟ ਕੀਤਾ ਜਾ ਸਕੇ ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵ੍ਹਾਈਟ ਹਾਊਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨਮੰਤਰੀ ਦਫਤਰ, ਭਾਰਤੀ ਦੂਤਾਵਾਸ, ਭਾਰਤ ਵਿੱਚ ਅਮਰੀਕੀ ਦੂਤਾਵਾਸ ਵਰਗੇ ਟਵਿੱਟਰ ਹੈਂਡਲ ਨੂੰ ਫਾਲੋ ਕੀਤਾ ਗਿਆ ਸੀ ।