PreetNama
ਰਾਜਨੀਤੀ/Politics

PM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿੱਚ ਐਂਬੂਲੈਂਸ ਨੂੰ ਰਸਤਾ ਦੇਣ ਲਈ ਆਪਣੇ ਕਾਫ਼ਲੇ ਨੂੰ ਰੋਕ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਹਿਮਦਾਬਾਦ ਤੋਂ ਗਾਂਧੀਨਗਰ ਪਰਤਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਫਲੇ ਨੂੰ ਐਂਬੂਲੈਂਸ ਨੂੰ ਰਸਤਾ ਦੇਣ ਲਈ ਰੋਕਿਆ। ਪੀਐਮ ਮੋਦੀ ਦਾ ਕਾਫਲਾ ਵੀ ਐਂਬੂਲੈਂਸ ਦੇ ਲੰਘਣ ਤੋਂ ਬਾਅਦ ਹੀ ਅੱਗੇ ਵਧਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗਾਂਧੀਨਗਰ ਤੇ ਮੁੰਬਈ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਅਹਿਮਦਾਬਾਦ ਦੇ ਗਾਂਧੀਨਗਰ ਤੋਂ ਕਾਲੂਪੁਰ ਸਟੇਸ਼ਨ ਤਕ ਰੇਲਗੱਡੀ ਵਿੱਚ ਸਵਾਰ ਹੋ ਗਏ। ਪ੍ਰਧਾਨ ਮੰਤਰੀ ਮੋਦੀ ਨੇ ਸਵੇਰੇ ਕਰੀਬ 10.30 ਵਜੇ ਗਾਂਧੀਨਗਰ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Related posts

ਤਿਲੰਗਾਨਾ ਵਿੱਚ ਪਤਨੀ ਦਾ ਕਤਲ ਕਰ ਕੇ ਅੰਗਾਂ ਨੂੰ ਕੁੱਕਰ ’ਚ ਉਬਾਲਿਆ

On Punjab

New Appointments at IIT : ਰਾਸ਼ਟਰਪਤੀ ਮੁਰਮੂ ਨੇ ਅੱਠ ਆਈਆਈਟੀ ਦੇ ਡਾਇਰੈਕਟਰਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ, ਇੱਥੇ ਦੇਖੋ ਨਵੇਂ ਡਾਇਰੈਕਟਰਾਂ ਦੇ ਨਾਂ

On Punjab

ਆਖਰ ਫਸ ਗਏ ਸੰਨੀ ਦਿਓਲ! ਲਿਮਟ ਤੋਂ ਵੱਧ ਖ਼ਰਚਾ

On Punjab