38.23 F
New York, US
November 22, 2024
PreetNama
ਰਾਜਨੀਤੀ/Politics

PM ਮੋਦੀ ਬੋਲੇ- ਭਾਰਤ ਵੱਲ ਦੇਖ ਰਹੀ ਦੁਨੀਆ, ਬੁੱਧ ਦੇ ਸੰਦੇਸ਼ ‘ਤੇ ਚੱਲ ਮਦਦ ਕਰ ਰਿਹੈ ਦੇਸ਼

PM Modi Deliver Address: ਦੁਨੀਆ ਵਿੱਚ ਫੈਲੀ ਮਹਾਂਮਾਰੀ ਦੇ ਕਹਿਰ ਦੇ ਖਿਲਾਫ਼ ਫ੍ਰੰਟਫੁੱਟ ‘ਤੇ ਲੜਾਈ ਲੜ ਰਹੇ ਕੋਰੋਨਾ ਵਾਰੀਅਰਜ਼ ਦਾ ਅੱਜ ਦੁਨੀਆ ਭਰ ਵਿੱਚ ਸਨਮਾਨ ਹੋ ਰਿਹਾ ਹੈ । ਇਸ ਦੇ ਤਹਿਤ ਅੱਜ ਬੁੱਧ ਪੂਰਨੀਮਾ ਦੇ ਮੌਕੇ ‘ਤੇ ਇੱਕ ਵਰਚੁਅਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ , ਜਿਸ ਵਿੱਚ ਵਿਸ਼ਵ ਦੇ ਕਈ ਵੱਡੇ ਨੇਤਾ ਸ਼ਾਮਿਲ ਹੋਏ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ । ਪੀਐੱਮ ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਨੇ ਦੁਨੀਆ ਨੂੰ ਸੇਵਾ ਕਰਨ ਦਾ ਸੰਦੇਸ਼ ਦਿੱਤਾ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਹਾਲਾਤ ਵੱਖਰੇ ਹਨ, ਦੁਨੀਆ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੀ ਹੈ । ਮੇਰੇ ਲਈ ਤੁਹਾਡੇ ਸਭ ਦੇ ਵਿੱਚ ਆਉਣਾ ਖੁਸ਼ਕਿਸਮਤੀ ਹੁੰਦੀ ਹੈ , ਪਰ ਮੌਜੂਦਾ ਸਥਿਤੀ ਇਸ ਦੀ ਆਗਿਆ ਨਹੀਂ ਦਿੰਦੀ । ਭਾਰਤ ਅੱਜ ਬੁੱਧ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਸਭ ਦੀ ਸਹਾਇਤਾ ਕਰ ਰਿਹਾ ਹੈ, ਭਾਵੇਂ ਇਹ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ, ਇਸ ਸਮੇਂ ਫਾਇਦਾ ਅਤੇ ਘਾਟਾ ਨਹੀਂ ਵੇਖਿਆ ਜਾ ਰਿਹਾ ਹੈ ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਇਸ ਸਮੇਂ ਦੁਨੀਆ ਦੇ ਨਾਲ ਬਿਨ੍ਹਾਂ ਕਿਸੇ ਸਵਾਰਥ ਦੇ ਨਾਲ ਖੜਾ ਹੈ, ਸਾਨੂੰ ਆਪਣੇ ਪਰਿਵਾਰ ਅਤੇ ਆਪਣੇ ਆਲੇ-ਦੁਆਲੇ ਦੀ ਰੱਖਿਆ ਕਰਨੀ ਪਵੇਗੀ । ਸੰਕਟ ਦੇ ਸਮੇਂ ਹਰ ਕਿਸੇ ਦੀ ਸਹਾਇਤਾ ਕਰਨਾ ਹਰ ਇੱਕ ਦਾ ਧਰਮ ਹੈ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਡਾ ਕੰਮ ਨਿਰੰਤਰ ਸੇਵਾ ਭਾਵਨਾ ਨਾਲ ਕੀਤਾ ਜਾਣਾ ਚਾਹੀਦਾ ਹੈ, ਦੂਜਿਆਂ ਪ੍ਰਤੀ ਹਮਦਰਦੀ ਰੱਖਣੀ ਜ਼ਰੂਰੀ ਹੈ ।

ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੁਨੀਆ ਆਪਣੇ ਤਰੀਕਿਆਂ ਨਾਲ ਲੋਕਾਂ ਦੀ ਸੇਵਾ ਕਰ ਰਹੀ ਹੈ । ਫਿਰ, ਭਾਵੇਂ ਲੋਕਾਂ ਨੂੰ ਕਾਨੂੰਨ ਦਾ ਸ਼ਾਸਨ ਕਰਵਾਉਣਾ ਹੋਵੇ ਜਾਂ ਬਿਮਾਰਾਂ ਦਾ ਇਲਾਜ ਕਰਨਾ ਹੋਵੇ, ਹਰ ਕੋਈ ਉਨ੍ਹਾਂ ਦੇ ਲਈ ਸੇਵਾ ਕਰ ਰਿਹਾ ਹੈ । ਅੱਜ ਦੁਨੀਆਂ ਗੜਬੜ ਵਿੱਚ ਹੈ, ਅਜਿਹੇ ਸਮੇਂ ਵਿੱਚ ਬੁੱਧ ਦੀ ਦਿੱਤੀ ਗਈ ਸਿੱਖਿਆ ਮਹੱਤਵਪੂਰਣ ਹੈ ।

Related posts

Prakash Singh Badal Passes Away : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ ਦੇਹਾਂਤ

On Punjab

Budget 2023 : ਬਜਟ ‘ਚ ਆਮ ਆਦਮੀ ਲਈ ਖਾਸ ਸੌਗਾਤ, ਇਹ ਚੀਜ਼ਾਂ ਹੋਈਆਂ ਸਸਤੀਆਂ, ਇਨ੍ਹਾਂ ਲਈ ਦੇਣਾ ਪਵੇਗਾ ਜ਼ਿਆਦਾ ਪੈਸਾ

On Punjab

ਕਿਸਾਨਾਂ ਦੇ ਇਕ ਸਮੂਹ ਨੇ ਮੰਨੀ ਸਰਕਾਰ ਦੀ ਗੱਲ, ਅੰਦੋਲਨ ਤੋਂ ਪਿੱਛੇ ਹਟਣ ਲਈ ਤਿਆਰ

On Punjab