38.14 F
New York, US
December 12, 2024
PreetNama
ਰਾਜਨੀਤੀ/Politics

PM Modi ਦਾ ਧੰਨਵਾਦ ਕਰਨ ਤੋਂ ਬਾਅਦ ਮੁੜ ਸੁਰਖੀਆਂ ‘ਚ ਆਏ ਸੀ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਮਲਿਕ, ਵਿਵਾਦਾਂ ਨਾਲ ਪੁਰਾਣਾ ਨਾਤਾ

ਕੈਨੇਡੀਅਨ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ (Ripudaman Singh Malik) ਦੀ ਵੀਰਵਾਰ ਸਵੇਰੇ (ਸਥਾਨਕ ਸਮੇਂ ਅਨੁਸਾਰ) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ (Surrey) ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਲਿਕ ਨੂੰ ਕੰਮ ‘ਤੇ ਜਾਂਦੇ ਸਮੇਂ ਗੋਲ਼ੀਆਂ ਮਾਰੀਆਂ ਗਈਆਂ। ਮਲਿਕ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਬਣਾਈ ਸਿੱਖਾਂ ਦੀ ਕਾਲੀ ਸੂਚੀ ‘ਚ ਮਲਿਕ ਦਾ ਨਾਂ ਵੀ ਸੀ ਤੇ ਜਦੋਂ ਮੋਦੀ ਸਰਕਾਰ ਨੇ ਇਸ ਨੂੰ ਖ਼ਤਮ ਕਰ ਦਿੱਤਾ ਤਾਂ ਉਹ 2019 ‘ਚ ਭਾਰਤ ਆਏ ਸਨ। ਇਸ ਸਾਲ ਜਨਵਰੀ ‘ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੀਐਮ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਧੰਨਵਾਦ ਕੀਤਾ ਸੀ। ਇਸ ਵਿੱਚ ਉਨ੍ਹਾਂ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਮੁੜ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਸੀ। ਇਸ ਕਾਰਨ ਉਹ ਕੱਟੜਪੰਥੀਆਂ ਦੀਆਂ ਨਜ਼ਰਾਂ ਵਿੱਚ ਆ ਗਏ ਸਨ। ਖ਼ਾਲਿਸਤਾਨ ਸਮਰਥਕ ਵਜੋਂ ਜਾਣੇ ਜਾਂਦੇ ਮਲਿਕ ਨੇ ਬੀਤੇ ਦਿਨੀਂ ਮੀਡੀਆ ‘ਚ ਜਾਰੀ ਇਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਕਦੇ ਵੀ ਖ਼ਾਲਿਸਤਾਨ ਦੇ ਸਮਰਥਕ ਨਹੀਂ ਰਹੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨੂੰ ਲੈ ਕੇ ਵੀ ਆਏ ਵਿਵਾਦਾਂ ‘ਚ

ਪੁਲਿਸ ਅਧਿਕਾਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਨੂੰ ਵੀ ਮਲਿਕ ਦੇ ਕਤਲ ਦਾ ਕਾਰਨ ਮੰਨ ਰਹੇ ਹਨ। ਉਨ੍ਹਾਂ ਕੁਝ ਸਮਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੀ ਸੀ। ਇਸ ਕਾਰਨ ਕੈਨੇਡਾ ਦੀ ਸਿੱਖ ਸੰਗਤ ‘ਚ ਉਨ੍ਹਾਂ ਖ਼ਿਲਾਫ਼ ਗੁੱਸਾ ਦੇਖਣ ਨੂੰ ਮਿਲਿਆ। ਇਹ ਮਾਮਲਾ ਅਕਾਲ ਤਖ਼ਤ ਸਾਹਿਬ ਤਕ ਪਹੁੰਚਿਆ, ਜਿਸ ਤੋਂ ਬਾਅਦ ਰਿਪੁਦਮਨ ਨੇ ਛਪਾਈ ਬੰਦ ਕਰ ਦਿੱਤੀ ਅਤੇ ਸਾਰੀਆਂ ਕਾਪੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ। ਕੋਈ ਵੀ ਆਪਣੀ ਮਰਜ਼ੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਨਹੀਂ ਕਰ ਸਕਦਾ। ਇਸ ਦੀ ਛਪਾਈ ਦਿੱਲੀ ਤੇ ਅੰਮ੍ਰਿਤਸਰ ਵਿੱਚ ਹੀ ਹੁੰਦੀ ਹੈ।

182 ‘ਕਨਿਸ਼ਨ’ ਬੰਬ ਧਮਾਕੇ ‘ਚ ਆਇਆ ਸੀ ਨਾਂ

ਮਲਿਕ ‘ਤੇ ਏਅਰ ਇੰਡੀਆ ਦੀ ਫਲਾਈਟ 182 ‘ਕਨਿਸ਼ਕ’ ਦੇ ਬੰਬ ਧਮਾਕੇ ‘ਚ ਮੁੱਖ ਭੂਮਿਕਾ ਨਿਭਾਉਣ ਦਾ ਦੋਸ਼ ਲੱਗਾ ਸੀ। ਅੱਜ ਤੋਂ ਲਗਭਗ 37 ਸਾਲ ਪਹਿਲਾਂ 23 ਜੂਨ 1985 ਨੂੰ ਅਟਲਾਂਟਿਕ ਮਹਾਸਾਗਰ ਦੇ ਉੱਪਰ ਹੋਏ ਧਮਾਕੇ ਦੀ ਗੂੰਜ ਅੱਜ ਤਕ ਸੁਣਾਈ ਦਿੰਦੀ ਹੈ। ਇਹ ਧਮਾਕਾ ਏਅਰ ਇੰਡੀਆ ਦੇ ਬੋਇੰਗ 747-237ਬੀ ‘ਚ ਅਟਲਾਂਟਿਕ ਮਹਾਸਾਗਰ ਦੇ ਉੱਪਰ ਹੋਇਆ ਸੀ। ਇਹ ਜਹਾਜ਼ ਉਦੋਂ ਕੈਨੇਡਾ ਦੇ ਮੋਂਟਰੀਅਲ ਤੋਂ ਲੰਡਨ-ਦਿੱਲੀ-ਮੁੰਬਈ ਦੀ ਉਡਾਣ ‘ਤੇ ਸੀ। ਕਰੀਬ 31 ਹਜ਼ਾਰ ਫੁੱਟ ਦੀ ਉਚਾਈ ‘ਤੇ ਇਸ ‘ਚ ਜ਼ੋਰਦਾਰ ਧਮਾਕਾ ਹੋਇਆ ਅਤੇ ਇਸ ‘ਚ ਸਵਾਰ ਯਾਤਰੀ ਸਮੁੰਦਰ ‘ਚ ਰੁੜ੍ਹ ਗਏ।

ਧਮਾਕੇ ਦੀ ਇਸ ਘਟਨਾ ਵਿੱਚ 22 ਕਰੂ ਮੈਂਬਰਾਂ ਸਮੇਤ ਸਾਰੇ 329 ਯਾਤਰੀ ਜਿਨ੍ਹਾਂ ਵਿਚ 268 ਕੈਨੇਡੀਅਨ ਨਾਗਰਿਕ, 27 ਬ੍ਰਿਟਿਸ਼ ਨਾਗਰਿਕ ਤੇ 24 ਭਾਰਤੀ ਨਾਗਰਿਕ ਸਨ, ਮਾਰੇ ਗਏ। ਏਅਰ ਇੰਡੀਆ ਦੇ ਜਹਾਜ਼ ਨਾਲ ਵੀ ਇਹ ਪਹਿਲੀ ਘਟਨਾ ਸੀ। ਅੱਤਵਾਦੀਆਂ ਨੇ ਉਸੇ ਦਿਨ ਏਅਰ ਇੰਡੀਆ ਦੇ ਦੋ ਜਹਾਜ਼ਾਂ ਨੂੰ ਉਡਾ ਕੇ ਲੋਕਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਨ੍ਹਾਂ ਵਿਚੋਂ ਇਕ ਕਨਿਸ਼ਕ ਵਿਚ ਉਹ ਆਪਣੀ ਯੋਜਨਾ ਨੂੰ ਅੰਜਾਮ ਦੇਣ ਵਿਚ ਸਫਲ ਰਿਹਾ। ਦੂਜੀ ਘਟਨਾ ਵਿੱਚ ਜਾਪਾਨ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਜਹਾਜ਼ ਨੰਬਰ 301 ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾਣਾ ਸੀ।

Related posts

ਪਰੇਸ਼ ਰਾਵਲ ਨੇ ਉਡਾਇਆ ਕੇਜਰੀਵਾਲ ਦਾ ਮਜ਼ਾਕ

On Punjab

Punjab Congress: ਐਕਸ਼ਨ ਮੋਡ ‘ਚ ਆਏ ਨਵਜੋਤ ਸਿੱਧੂ ! ਸਰਕਾਰ ਤੋਂ ਪੁੱਛੇ ਅਜਿਹੇ ਸਵਾਲ ਕਿ ਜਵਾਬ ਦੇਣਾ ਹੋ ਜਾਵੇਗਾ ਔਖਾ ?

On Punjab

ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ‘ਤੇ ਸਲਮਾਨ ਖਾਨ, ਕਿਹਾ- ‘ਮਾਫੀ ਮੰਗੇ ਨਹੀਂ ਤਾਂ ਦੇਵਾਂਗੇ ਠੋਸ ਜਵਾਬ’

On Punjab