ਝਾਰਖੰਡ-ਚੋਣ ਰੈਲੀ ਲਈ ਝਾਰਖੰਡ ਪਹੁੰਚੇ ਪੀਐਮ ਮੋਦੀ (PM Modi) ਦੇ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਜਹਾਜ਼ ਨੂੰ ਦੇਵਘਰ ਹਵਾਈ ਅੱਡੇ (Devghar Airport) ‘ਤੇ ਹੀ ਰੋਕਣਾ ਪਿਆ ਤੇ ਉਨ੍ਹਾਂ ਦੀ ਦਿੱਲੀ ਵਾਪਸੀ ‘ਚ ਕੁਝ ਦੇਰੀ ਹੋਈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਜਨਜਾਤੀਯ ਗੌਰਵ ਦਿਵਸ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਆਦਿਵਾਸੀ ਸਮਾਜ ਹੀ ਹੈ ਜਿਸ ਨੇ ਰਾਜਕੁਮਾਰ ਰਾਮ ਨੂੰ ਭਗਵਾਨ ਰਾਮ ਬਣਾਇਆ। ਕਬਾਇਲੀ ਸਮਾਜ ਹੀ ਉਹ ਹੈ ਜਿਸ ਨੇ ਦੇਸ਼ ਦੀ ਸੰਸਕ੍ਰਿਤੀ ਤੇ ਆਜ਼ਾਦੀ ਦੀ ਰਾਖੀ ਲਈ ਸੈਂਕੜੇ ਸਾਲਾਂ ਦੀ ਲੜਾਈ ਦੀ ਅਗਵਾਈ ਕੀਤੀ। ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ‘ਚ ਆਦਿਵਾਸੀਆਂ ਦੇ ਇਤਿਹਾਸ ਦੇ ਅਨਮੋਲ ਯੋਗਦਾਨ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਪਿੱਛੇ ਵੀ ਸਵਾਰਥ ਭਰੀ ਸਿਆਸਤ ਸੀ। ਸਿਆਸਤ ਇਹ ਸੀ ਕਿ ਦੇਸ਼ ਦੀ ਆਜ਼ਾਦੀ ਦਾ ਸਿਹਰਾ ਸਿਰਫ਼ ਇਕ ਪਾਰਟੀ ਨੂੰ ਦਿੱਤਾ ਜਾਵੇ। ਪਰ, ਜੇਕਰ ਸਿਰਫ਼ ਇਕ ਪਾਰਟੀ, ਸਿਰਫ਼ ਇਕ ਪਰਿਵਾਰ ਨੇ ਹੀ ਆਜ਼ਾਦੀ ਹਾਸਿਲ ਕੀਤੀ ਹੈ, ਤਾਂ ਭਗਵਾਨ ਬਿਰਸਾ ਮੁੰਡਾ ਦਾ ਉਲਗੁਲਾਨ ਅੰਦੋਲਨ ਕਿਉਂ ਹੋਇਆ ਸੀ ? ਸੰਥਾਲ ਇਨਕਲਾਬ ਕੀ ਸੀ? ਕੋਲਾ ਕ੍ਰਾਂਤੀ ਕੀ ਸੀ?