ਕਰਨਾਟਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐਮ ਮੋਦੀ ਹੁਬਲੀ ਵਿੱਚ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਪੀਐਮ ਮੋਦੀ ਦੀ ਸੁਰੱਖਿਆ ਘੇਰਾ ਤੋੜ ਕੇ ਕਾਰ ਦੇ ਨੇੜੇ ਪਹੁੰਚ ਗਿਆ। ਇਸ ਮੁੱਦੇ ‘ਤੇ, ਹੁਬਲੀ ਦੇ ਪੁਲਿਸ ਕਮਿਸ਼ਨਰ ਨੇ ਕਿਸੇ ਵੀ ਸੁਰੱਖਿਆ ਉਲੰਘਣਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਕੀਤੀ ਗਈ ਹੈ।
ਕਰਨਾਟਕ ਦੇ ਹੁਬਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਚੂਕ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਇੱਕ ਨੌਜਵਾਨ ਅਚਾਨਕ ਉਨ੍ਹਾਂ ਵੱਲ ਦੌੜਦਾ ਹੈ ਅਤੇ ਪੀਐਮ ਦੇ ਬਹੁਤ ਨੇੜੇ ਆ ਜਾਂਦਾ ਹੈ। ਦਰਅਸਲ,ਨੌਜਵਾਨ ਪ੍ਰਧਾਨ ਮੰਤਰੀ ਨੂੰ ਫੁੱਲਾਂ ਦੀ ਮਾਲਾ ਪਹੁੰਚਾਉਣਾ ਚਾਹੁੰਦਾ ਸੀ, ਇਸ ਲਈ ਉਹ ਬਿਨਾਂ ਸੋਚੇ ਸਮਝੇ ਐਸਪੀਜੀ ਦਾ ਘੇਰਾ ਤੋੜ ਕੇ ਪੀਐਮ ਮੋਦੀ ਕੋਲ ਪਹੁੰਚ ਗਿਆ। ਇਹ ਦੇਖ ਕੇ ਐੱਸਪੀਜੀ ਕਮਾਂਡੋ ਹਰਕਤ ‘ਚ ਆ ਗਏ ਅਤੇ ਨੌਜਵਾਨ ਨੂੰ ਪੀਐੱਮ ਤੋਂ ਦੂਰ ਲੈ ਗਏ।PM ਮੋਦੀ ਕਰਨਾਟਕ ਦੇ ਹੁਬਲੀ ‘ਚ ਆਪਣੀ ਕਾਰ ‘ਚ ਰੋਡ ਸ਼ੋਅ ‘ਚ ਹਿੱਸਾ ਲੈ ਰਹੇ ਸਨ, ਇਸ ਦੌਰਾਨ ਪ੍ਰਧਾਨ ਮੰਤਰੀ ਕਾਰ ਦਾ ਦਰਵਾਜ਼ਾ ਖੋਲ ਕੇ ਲੋਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕਰ ਰਹੇ ਸਨ। PM ਮੋਦੀ ਦੇ ਨਾਲ SPG ਦਾ ਘੇਰਾ ਵੀ ਚੱਲ ਰਿਹਾ ਸੀ। ਇਸੇ ਲਈ ਉਹ ਨੌਜਵਾਨ ਝੱਟ ਮਾਲਾ ਲੈ ਕੇ ਪ੍ਰਧਾਨ ਮੰਤਰੀ ਕੋਲ ਪਹੁੰਚਦਾ ਹੈ ਅਤੇ ਉਨ੍ਹਾਂ ਨੂੰ ਹਾਰ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਐੱਸਪੀਜੀ ਕਮਾਂਡੋ ਉਸ ਨੂੰ ਪੀਐੱਮ ਤੱਕ ਨਹੀਂ ਪਹੁੰਚਣ ਦਿੰਦੇ।
ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਿੱਥੋਂ ਨੌਜਵਾਨ ਪੀਐਮ ਮੋਦੀ ਦੇ ਨੇੜੇ ਆਏ, ਸਾਰੇ ਲੋਕ ਸੁਰੱਖਿਆ ਘੇਰੇ ਦੇ ਬਾਹਰ ਖੜ੍ਹੇ ਸਨ। ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਸੀ। ਇਹ ਗੰਭੀਰ ਕੁਤਾਹੀ ਦਾ ਮਾਮਲਾ ਨਹੀਂ ਹੈ।