Polyethylene Bags Banned ਬੈਗ ‘ਤੇ ਸਰਕਾਰ ਵਲੋਂ ਪੂਰੀ ਤਰ੍ਹਾਂ ਰੋਕ ਲਾਉਣ ਤੋਂ ਬਾਅਦ ਵੀ ਸ਼ਹਿਰ ‘ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਨਗਰ ਨਿਗਮ Polyethylene ਇਸਤੇਮਾਲ ਕਰਨ ਵਾਲੇ ਦੁਕਾਨਦਾਰਾਂ ‘ਤੇ ਕਾਰਵਾਈ ਕਰ ਕੇ ਆਪਣੀ ਜਿੰਮੇਵਾਰੀ ਨਿਭਾਅ ਰਿਹਾ ਹੈ। ਜਦ ਕਿ ਜਿਨ੍ਹਾਂ ਫੈਕਟਰੀਆਂ ‘ਚ ਪੋਲੀਥੀਨ ਬੈਗ ਬਣ ਰਿਹਾ ਹੈ ਉਨ੍ਹਾਂ ‘ਤੇ ਕੋਈ ਸਖ਼ਤ ਕਾਰਵਾਈ ਨਹੀਂ ਹੋ ਰਹੀ ਹੈ। ਇਨ੍ਹਾਂ ਤੋਂ ਹੀ ਦੁਕਾਨਦਾਰਾਂ ਨੂੰ ਪੋਲੀਥੀਨ ਸਪਲਾਈ ਹੋ ਰਿਹਾ ਹੈ। ਰਾਜ ਸਰਕਾਰ ਹੁਣ ਪੋਲੀਥੀਨ ਬੈਗ ਬਨਾਉਣ ਵਾਲੀ ਫੈਕਟਰੀਆਂ ਨੂੰ ਨਿਸ਼ਾਨੇ ‘ਤੇ ਲੈਣ ਵਾਲੀ ਹੈ। ਸਰਕਾਰ ਛੇਤੀ ਹੀ ਸਥਾਨਕ ਸਿਹਤ ਵਿਭਾਗ ਅਤੇ ਪੀਪੀਸੀਬੀ ਅਫ਼ਸਰਾ ਦੀ ਇੱਕਠੀ ਟੀਮ ਬਣਾ ਕੇ ਛਾਪੇਮਾਰੀ ਕਰਵਾਏਗੀ। ਪੰਜਾਬ ਪ੍ਰਦੂਸ਼ਨ ਕੰਟ੍ਰੋਲ ਬੋਰਡ ਦੇ ਅਫ਼ਸਰਾਂ ਤੋਂ ਬਗ਼ੈਰ ਇਹ ਕਾਰਵਾਈ ਨਹੀਂ ਕਰ ਸਕਦੀ ਹੈ।ਸਵੱਛ ਭਾਰਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਅਜੈ ਸ਼ਰਮਾ ਨੇ ਸਥਾਨਕ ਸਿਹਤ ਵਿਭਾਗ ਅਤੇ ਪੀਪੀਸੀਬੀ ਨੂੰ ਪੱਤਰ ਲਿਖਿਆ ਹੈ। ਜਿਸ ਤੋਂ ਬਾਅਦ ਰਾਜ ਪੱਧਰ ‘ਤੇ ਦੋਨੋ ਵਿਭਾਗਾਂ ਨੇ ਮਿਲ ਕੇ ਟੀਮਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜੈ ਸ਼ਰਮਾ ਨੇ ਦੱਸਿਆ ਕਿ ਹਲੇ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਰੋਕ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਫੇਰ ਵੀ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਦੱਸਿਆ ਹੈ ਕਿ ਪੋਲੀਥੀਨ ਬੈਗ ‘ਤੇ ਤਿੰਨ ਮਹੀਨਿਆਂ ਤੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ 1308 ਚਲਾਨ ਕੀਤੇ ਗਏ ਹਨ ਅਤੇ ਪੌਣੇ ਚਾਰ ਲੱਖ ਰੁਪਈਆ ਜ਼ੁਰਮਾਨਾ ਵਸੂਲਿਆ ਗਿਆ ਹੈ। ਨੀਰਜ ਜੈਨ ਨੇ ਦੱਸਿਆ ਕਿ ਹੁਣ ਕਾਰਵਾਈ ਹੋਰ ਤੇਜ਼ ਕੀਤੀ ਜਾਊਗੀ। ਹੁਣ ਨਿਗਮ ਦਾ ਨਿਸ਼ਾਨਾ ਵੱਡੇ ਟੈਂਡਰ ਹਨ।