PreetNama
ਫਿਲਮ-ਸੰਸਾਰ/Filmy

Prabhas Next Movie: ਪ੍ਰਭਾਸ ਦੀ ਫਿਲਮ ‘ਆਦਿਪੁਰੁਸ਼’ ‘ਚ ਸੈਫ ਅਲੀ ਖਾਨ ਹੋ ਸਕਦੇ ਨੇ ਵਿਲੇਨ

ਸਾਊਥ ਫ਼ਿਲਮਾਂ ਦੇ ਸੁਪਰ ਐਕਟਰ ਪ੍ਰਭਾਸ ਦੀ ਆਉਣ ਵਾਲੀ ਫਿਲਮ ‘ਆਦਿਪੁਰੁਸ਼’ ‘ਚ ਸੈਫ ਅਲੀ ਖਾਨ ਵਿਲੇਨ ਦੇ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਫਿਲਮ ‘ਆਦਿਪੁਰੁਸ਼’ ਦੇ ਡਾਇਰੈਕਟਰ ਓਮ ਰਾਉਤ ਨਾਲ ਸੈਫ ਅਲੀ ਖਾਨ ਪਹਿਲਾਂ ਫਿਲਮ ‘ਤਾਨਹਾ ਜੀ’ ਕਰ ਚੁਕੇ ਹਨ। ਫਿਲਮ ‘ਆਦਿਪੁਰੁਸ਼’ ਵੀ ਡਾਇਰੈਕਟਰ ਓਮ ਰਾਉਤ ਵਲੋਂ ਡਾਇਰੈਕਟ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਸੈਫ ਅਲੀ ਖਾਨ ਇਸ ਫਿਲਮ ਦਾ ਹਿਸਾ ਹੋਣਗੇ ਪਰ ਫਿਲਹਾਲ ਸੈਫ ਦੀ ਇਸ ਫਿਲਮ ‘ਚ ਐਂਟਰੀ ਦੀ ਆਫੀਸ਼ੀਅਲ ਅਨਾਊਸਮੈਂਟ ਬਾਕੀ ਹੈ। ਫਿਲਮ ‘ਆਦਿਪੁਰੁਸ਼’ ਅਜੇ ਆਪਣੀ pre – production ਦੀ ਸਟੇਜ ‘ਤੇ ਹੈ। ਬਾਹੂਬਲੀ ਫੇਮ ਪ੍ਰਭਾਸ ਦੀਆਂ ਇਕ ਤੋਂ ਬਾਅਦ ਇਕ ਫ਼ਿਲਮ ਦੇ ਐਲਾਨ ਹੋ ਰਹੇ ਹਨ। ਪ੍ਰਭਾਸ ਇਸ ਫ਼ਿਲਮ ‘ਚ ਮੁਖ ਭੂਮਿਕਾ ਨਿਭਾਉਣਗੇ।ਇਹ ਫ਼ਿਲਮ ਸਾਲ 2022 ‘ਚ ਹਿੰਦੀ, ਤੇਲਗੂ, ਕੰਨੜ, ਮਲਿਆਲਮ ਤੇ ਤਮਿਲ ਭਾਸ਼ਾਵਾਂ ‘ਚ ਰਿਲੀਜ਼ ਹੋਏਗੀ। ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਨਾਲ ਵੀ ਪ੍ਰਭਾਸ ਦੀ ਫਿਲਮ ਦਾ ਐਲਾਨ ਹੋਇਆ ਸੀ, ਜੋ ਕਿ ਦੀਪਿਕਾ ਦੀ ਪਹਿਲੀ ਤੇਲਗੂ ਫਿਲਮ ਹੋਏਗੀ ਤੇ ਪ੍ਰਭਾਸ ਦੀ ਦੀਪਿਕਾ ਨਾਲ ਜੋੜੀ ਪਹਿਲੀ ਵਾਰ ਨਜ਼ਰ ਆਏਗੀ। ਬਾਕੀ ਫ਼ਿਲਮ ‘ਆਦਿਪੁਰੁਸ਼’ ‘ਚ ਹੋਰ ਕਿਹੜੇ ਕਿਹੜੇ ਕਿਰਦਾਰ ਹੋਣਗੇ ਇਸਦਾ ਖੁਲਾਸਾ ਹੋਣਾ ਅਜੇ ਬਾਕੀ ਹੈ।

Related posts

ਕਣਿਕਾ ਦੀ ਪਾਰਟੀ ‘ਚ ਸ਼ਾਮਿਲ 266 ਲੋਕਾਂ ਦੀ ਮੈਡੀਕਲ ਰਿਪੋਰਟ ਦਾ ਹੋਇਆ ਖੁਲਾਸਾ

On Punjab

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਸ਼ਸ਼ੀਕਲਾ ਦਾ 88 ਸਾਲ ‘ਚ ਦੇਹਾਂਤ

On Punjab

ਤਾਪਸੀ ਤੋਂ ਬਾਅਦ ਕੰਗਨਾ ‘ਤੇ ਸਵਰਾ ਭਾਸਕਰ ਨੇ ਸਾਧਿਆ ਨਿਸ਼ਾਨਾ, ਇਸ ਤਰ੍ਹਾਂ ਦਿੱਤਾ ਜਵਾਬ

On Punjab