ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਜਲਦ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਉਹ ਪਹਿਲਾਂ ਤੋਂ ਇਕ ਬੇਟੇ ਦੀ ਮਾਂ ਹੈ ਜਿਸਦਾ ਨਾਂ ਤੈਮੂਰ ਅਲੀ ਖਾਨ ਹੈ। ਦੂਜੇ ਪਾਸੇ ਹੁਣ ਉਨ੍ਹਾਂ ਦੂਜੀ ਵਾਰ ਪੈ੍ਰਗਨੈਂਟ ਹੋਣ ਦੀ ਖ਼ਬਰ ਨਾਲ ਨਾ ਸਿਰਫ ਉਨ੍ਹਾਂ ਦੀ ਫੈਮਿਲੀ ਬਲਕਿ ਫੈਨਜ਼ ਵੀ ਕਾਫੀ ਖੁਸ਼ ਹੈ। ਉਧਰ ਪੈ੍ਰਗਨੈਂਸੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕੀਨਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਉਹ ਬੇਬੀ ਬੰਪ ਫਲਾਂਟ ਕਰਦੀ ਦਿਖੀ। ਪੈ੍ਰਗਨੈਂਸੀ ਪੀਰੀਅਡ ਨੂੰ ਇਨਜੋਏ ਕਰਨ ਦੇ ਨਾਲ ਹੀ ਕਰੀਨਾ ਨੂੰ ਹਾਲ ਹੀ ’ਚ ਸ਼ਾਪਿੰਗ ਕਰਦੇ ਹੋਏ ਸਪਾਟ ਕੀਤਾ ਗਿਆ। ਇਸ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਜਮ ਕੇ ਵਾਇਰਲ ਹੋ ਰਿਹਾ ਹੈ।
ਕਰੀਨਾ ਕਪੂਰ ਖਾਨ ਹਾਲ ਹੀ ’ਚ ਸ਼ਾਪਿੰਗ ਲਈ ਨਿਕਲੀ। ਕਰੀਨਾ ਦੇ ਸ਼ਾਪਿੰਗ ਕਰਨ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਉਹ ਬੇਬੀ ਬੰਪ ਫਲਾਂਟ ਕਰਦੇ ਨਜ਼ਰ ਆਈ। ਉਨ੍ਹਾਂ ਦਾ ਮੈਟਰਨਿਟੀ ਲੁੱਕ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਇਸ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਉਹ ਕਾਰ ਤੋਂ ਉਤਰਦੀ ਹੈ ਤੇ ਸ਼ਾਪ ਦੇ ਅੰਦਰ ਆਉਂਦੀ ਦਿਖ ਰਹੀ ਹੈ। ਉਧਰ ਉਨ੍ਹਾਂ ਨੇ ਫਲੋਰਲ ਟਾਪ ਤੇ ਪਲਾਜ਼ੋ ਪੈਟ ’ਚ ਨਜ਼ਰ ਆਈ। ਇਸ ਨਾਲ ਹੀ ਉਨ੍ਹਾਂ ਨੇ ਸਟਾਈਲਿਸ਼ ਸਨਗਲਾਸੈਸ ਪਹਿਣ ਰੱਖਿਆ ਸੀ। ਸੋਸ਼ਲ ਮੀਡੀਆ ਫੈਨਜ਼ ਨੂੰ ਬੇਬੋ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।