ਬਾਲੀਵੁੱਡ ਤੋਂ ਹਾਲੀਵੁੱਡ ਤਕ ਦਾ ਸਫ਼ਰ ਤੈਅ ਕਰ ਚੁੱਕੀ ਐਕਟਰੈੱਸ ਪਿ੍ਰਅੰਕਾ ਚੋਪੜਾ ਆਪਣੇ ਜ਼ਬਰਦਸਤ ਬਿਜ਼ੀ ਸ਼ਡਿਊਲ ’ਚ ਵੀ ਫੁਰਸਤ ਦੇ ਪਲ਼ ਕੱਢਣਾ ਨਹੀਂ ਭੁੱਲਦੀ। ਪਿ੍ਰਅੰਕਾ ਚੋਪੜਾ ਜੋਨਸ ਇਸ ਸਮੇਂ ਆਪਣੇ ਨਵੇਂ ਸ਼ੋਅ ਸਿਟੇਡਲ (Citadel) ਦੀ ਸ਼ੂਟਿੰਗ ਕਰ ਰਹੀ ਹੈ। ਸ਼ੂਟਿੰਗ ਦੌਰਾਨ ਖਿੱਚੀਆਂ ਫੋਟੋਜ਼ ਐਕਟਰੈੱਸ ਲਗਾਤਾਰ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਵੀ ਕਰ ਰਹੀ ਹੈ। ਹੁਣ ਸ਼ੂਟਿੰਗ ਦੀਆਂ ਫੋਟੋਜ਼ ਦੌਰਾਨ ਐਕਟਰੈੱਸ ਨੇ ਆਪਣੇ ਪਤੀ ਨਿਕ ਜੋਨਸ ਦੇ ਨਾਲ ਚਿਲ ਕਰਦੇ ਹੋਏ ਇਕ ਫੋਟੋ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ। ਉਥੇ ਹੀ ਇਸ ਫੋਟੋ ਤੋਂ ਇਲਾਵਾ ਐਕਟਰੈੱਸ ਨੇ ਆਪਣੀ ਇਕ ਬਿਕਨੀ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ’ਚ ਉਸਦਾ ਫਿਗਰ ਦੇਖਦੇ ਹੀ ਬਣ ਰਿਹਾ ਹੈ।
ਇਸ ਫੋਟੋ ’ਚ ਪਿ੍ਰਅੰਕਾ ਦਾ ਪਰਫੈਕਟ ਫਿਗਰ ਨਜ਼ਰ ਆ ਰਿਹਾ ਹੈ, ਜਿਸਨੂੰ ਫੈਨਜ਼ ਅੱਗ ਦੱਸ ਰਹੇ ਹਨ। ਫੋਟੋ ’ਚ ਦਿਸ ਰਿਹਾ ਹੈ ਕਿ ਪਿ੍ਰਅੰਕਾ ਸੋਫੇ ’ਤੇ ਲੇਟੀ ਹੋਈ ਹੈ ਅਤੇ ਸਨਬਾਥ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਐਕਟਰੈੱਸ ਨੇ ਰੈੱਡ ਬਾਟਮ ਟਾਪ ਪਾਇਆ ਹੋਇਆ ਹੈ ਅਤੇ ਸਨ ਗਲਾਸਿਜ਼ ਲਗਾ ਰੱਖੇ ਹਨ। ਫੋਟੋ ’ਚ ਦੇਖ ਕੇ ਇਹ ਸਾਫ਼ ਲੱਗ ਰਿਹਾ ਹੈ ਕਿ ਐਕਟਰੈੱਸ ਨੇ ਖ਼ੁਦ ਆਪਣੀ ਇਹ ਫੋਟੋ ਕਲਿੱਕ ਕੀਤੀ ਹੈ। ਫੋਟੋ ਸ਼ੇਅਰ ਕਰਦੇ ਹੋਏ ਪਿ੍ਰਅੰਕਾ ਨੇ ਲਿਖਿਆ, ‘ਅਜਿਹਾ ਐਤਵਾਰ…’। ਪਿ੍ਰਅੰਕਾ ਦੀ ਇਸ ਫੋਟੋ ’ਤੇ ਮਨੀਸ਼ ਮਲਹੋਤਰਾ ਸਮੇਤ ਫੈਨਜ਼ ਤਾਂ ਕੁਮੈਂਟ ਕਰ ਹੀ ਰਹੇ ਹਨ। ਪਰ ਐਕਟਰੈੱਸ ਦੇ ਪਤੀ ਨੇ ਵੀ ਇਸ ਫੋਟੋ ’ਤੇ ਕੁਮੈਂਟ ਕਰਕੇ ਇਸਨੂੰ ਯਮੀ ਦੱਸਿਆ ਹੈ।
ਬ੍ਰੇਕਫਾਸਟ ’ਤੇ ਨਿਕ ਨੇ ਕੀਤੀ ਇਹ ਸ਼ਰਾਰਤ…
ਪਿ੍ਰਅੰਕਾ ਨੇ ਨਿਕ ਨਾਲ ਬ੍ਰੇਕਫਾਸਟ ਦੀ ਜੋ ਫੋਟੋ ਸ਼ੇਅਰ ਕੀਤੀ ਹੈ, ਉਸ ’ਚ ਉਹ ਐਕਟਰੈੱਸ ਦੀ ਪਿੱਠ ’ਤੇ ਬ੍ਰੇਕਫਾਸਟ ਕਰਦੇ ਨਜ਼ਰ ਆ ਰਹੇ ਹਨ। ਫੋਟੋ ’ਚ ਪਿ੍ਰਅੰਕਾ ਨੇ ਰੈੱਡ ਬਾਟਮ ਦੇ ਨਾਲ ਬਲੈਕ ਬਿਕਨੀ ਟਾਪ ਪਾਇਆ ਹੋਇਆ ਹੈ। ਨਿਕ ਸ਼ਰਟਲੈੱਸ ਹੈ ਅਤੇ ਉਨ੍ਹਾਂ ਨੇ ਕਾਲੇ ਰੰਗ ਦੀ ਸਵੀਮਿੰਗ ਵੀਅਰ ਕੀਤੀ ਹੈ। ਉਹ ਪਿ੍ਰਅੰਕਾ ਨਾਲ ਕੁਝ ਮਸਤੀ ਕਰਦੇ ਦਿਸ ਰਹੇ ਹਨ। ਇਸ ’ਤੇ ਪਿ੍ਰਅੰਕਾ ਮੁਸਕਰਾ ਰਹੀ ਹੈ। ਇਸ ਫੋਟੋ ’ਤੇ ਪਿ੍ਰਅੰਕਾ ਨੇ ਕੈਪਸ਼ਨ ਦਿੱਤੀ ‘ਬ੍ਰੇਕਫਾਸਟ’ ਨਾਲ ਚਮਚ ਤੇ ਛੁਰੀ ਦੀ ਇਮੋਜ਼ੀ ਵੀ ਲਗਾਈ ਹੈ।