PreetNama
ਫਿਲਮ-ਸੰਸਾਰ/Filmy

Priyanka Chopra ਦੀ ਭੈਣ Meera Chopra ਦਾ ਖੁਲਾਸਾ, ਉਨ੍ਹਾਂ ਦੀ ਵਜ੍ਹਾ ਨਾਲ ਨਹੀਂ ਮਿਲਿਆ ਕੋਈ ਕੰਮ, ਸੁਣਾਈ ਸੰਘਰਸ਼ ਦੀ ਪੂਰੀ ਕਹਾਣੀ

ਬਾਲੀਵੁੱਡ ਸੁਪਰਸਟਾਰ ਪਿ੍ਰਅੰਕਾ ਚੋਪੜਾ ਦੀ ਕਜਿਨ ਮੀਰਾ ਚੋਪੜਾ ਇਨ੍ਹਾਂ ਦਿਨਾਂ ’ਚ ਕਾਫੀ ਚਰਚਾ ’ਚ ਆ ਗਈ ਹੈ। ਸਾਲ 2014 ’ਚ ਫਿਲਮ gang of ghosts ਤੋਂ ਬਾਲੀਵੁੱਡ ਡੈਬਿਊ ਕਰਨ ਵਾਲੀ ਮੀਰਾ ਹਿੰਦੀ ਸਿਨੇਮਾ ਤੋਂ ਇਲਾਵਾ ਤਾਮਿਲ ਤੇ ਤੇਲਗੂ ਫਿਲਮਾਂ ’ਚ ਵੀ ਕੰਮ ਕਰ ਚੁੱਕੀ ਹੈ। ਹਾਲ ਹੀ ’ਚ ਮੀਰਾ ਦੀ ਫਿਲਮ The Tattoo Murders ਤੋਂ ਓਟੀਟੀ Platform disney plus hotstar ’ਤੇ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

ਇਸ ਵੈੱਬ ਸ਼ੋਅ ’ਚ ਮੀਰਾ ਇਕ ਪੁਲਿਸਵਾਲੀ ਦੇ ਕਿਰਦਾਰ ’ਚ ਨਜ਼ਰ ਆਈ ਹੈ। ਇਸ ਦੇ ਬਾਵਜੂਦ ਮੀਰਾ ਚੋਪੜਾ ਦਾ ਹਿੰਦੀ ਸਿਨੇਮਾ ’ਚ ਫਿਲਮੀ ਕਰੀਅਰ ਬਹੁਤ ਚੰਗਾ ਨਹੀਂ ਰਿਹਾ ਹੈ। ਇਸ ਸਭ ਦੇ ਪਿੱਛੇ ਮੀਰਾ ਦਾ ਕਹਿਣਾ ਕਿ ਉਨ੍ਹਾਂ ਨੂੰ ਅੱਜ ਤਕ ਕਈ ਵੀ ਫਿਲਮ ਜਾਂ ਕੰਮ ਉਨ੍ਹਾਂ ਦੀ ਭੈਣ ਪਿ੍ਰਅੰਕਾ ਚੋਪੜਾ ਦੇ ਕਾਰਨ ਨਹੀਂ ਮਿਲਿਆ ਹੈ।

ਅਦਾਕਾਰਾ ਮੀਰਾ ਚੋਪੜਾ ਨੇ ਹਾਲ ਹੀ ’ਚ ‘ਜ਼ੂਮ ਟੀਵੀ’ ਨੂੰ ਦਿੱਤੇ ਇੰਟਰਵਿਊ ’ਚ ਆਪਣੀ Struggle Life ਨੂੰ ਲੈ ਕੇ ਕਈ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ। ਮੀਰਾ ਨੇ ਦੱਸਿਆ, ‘ਮੈਂ ਜਦੋਂ ਫਿਲਮ ਇੰਡਸਟਰੀ ’ਚ ਕਦਮ ਰੱਖਿਆ ਤਾਂ ਹਰ ਪਾਸੇ ਬਸ ਇਕ ਹੀ ਚਰਚਾ ਸੀ ਕਿ ਮੈਂ ਪਿ੍ਰਅੰਕਾ ਚੋਪੜਾ ਦੀ ਭੈਣ ਹਾਂ। ਜੇ ਮੈਂ ਇਮਾਨਦਾਰੀ ਨਾਲ ਬੋਲਾ ਤਾਂ ਮੈਨੂੰ ਕਦੇ ਤੁਲਨਾਵਾਂ ਦਾ ਸਾਹਮਣਾ ਨਹੀਂ ਕਰਨਾ ਪਾਇਆ। ਜੇ ਮੈਨੂੰ ਕਦੇ ਕਿਸੇ Producer ਦੀ ਜ਼ਰੂਰਤ ਵੀ ਹੋਈ ਤਾਂ ਉਨ੍ਹਾਂ ਲੋਕਾਂ ਨੇ ਮੈਨੂੰ ਕਾਸਟ ਨਹੀਂ ਕੀਤਾ ਕਿਉਂਕਿ ਮੈਂ ਪਿ੍ਰਅੰਕਾ ਚੋਪੜਾ ਦੀ ਭੈਣ ਹਾਂ। ਸੱਚ ਇਹੀ ਹੈ ਕਿ ਪਿ੍ਰਅੰਕਾ ਨਾਲ ਰਿਸ਼ਤਾ ਹੋਣਾ, ਮੇਰੇ ਕਰੀਅਰ ’ਚ ਕਿਸੇ ਵੀ ਰੂਪ ’ਚ ਮਦਦਗਾਰ ਸਾਬਿਤ ਨਹੀਂ ਹੋਇਆ। ਹਾਂ, ਜੇ ਕੁਝ ਫਾਇਦਾ ਮਿਲਿਆ ਤਾਂ ਉਹ ਇਹ ਕਿ ਮੈਨੂੰ ਬਸ ਲੋਕਾਂ ਨੇ ਗੰਭੀਰਤਾ ਨਾਲ ਲਿਆ।’

ਮੀਰਾ ਨੇ ਇਸ ਇੰਟਰਵਿਊ ’ਚ ਅੱਗੇ ਕਿਹਾ, ‘ਬਾਲੀਵੁੱਡ ਨੇ ਮੈਨੂੰ ਕਦੇ Granted ਨਹੀਂ ਲਿਆ। ਅਜਿਹਾ ਇਸ ਲਈ ਸੀ ਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਤਾਮਿਲ ਫਿਲਮਾਂ ’ਚ ਕੰਮ ਕਰ ਕੇ ਆਈ ਹਾਂ। ਮੈਨੂੰ ਜੋ ਕੰਮ ਮਿਲਿਆ ਉਹ ਪਿ੍ਰਅੰਕਾ ਕਾਰਨ ਨਹੀਂ ਮੇਰੀ ਮਹਿਨਤ ਦੀ ਵਜ੍ਹਾ ਨਾਲ ਮਿਲਿਆ। ਲੋਕਾਂ ਨੂੰ ਇਹ ਵੀ ਪਤਾ ਸੀ ਕਿ ਮੈਂ ਫਿਲਮੀ ਪਰਿਵਾਰ ਤੋਂ ਹਾਂ। ਮੈਨੂੰ ਪਿ੍ਰਅੰਕਾ ਦੀ ਭੈਣ ਦਾ ਬੱਸ ਇਹੀ ਫਾਇਦਾ ਹੋਇਆ। ਬਾਕੀ ਮੈਨੂੰ ਵੀ ਕਰੀਅਰ ’ਚ ਕਾਫੀ ਸੰਘਰਸ਼ ਕਰਨਾ ਪਿਆ ਹੈ।’

Related posts

ਦੂਜੇ ਦਿਨ ਹੀ 100 ਕਰੋੜੀ ਕਲੱਬ ‘ਚ ਸ਼ਾਮਲ ਹੋਈ Avengers Endgame

On Punjab

ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਆਈ ਸਪਨਾ ਚੌਧਰੀ, ਵੀਡੀਓ ’ਚ ਦਿਖਾਇਆ ਪੁਰਾਣੇ ਵਾਲਾ ਐਟੀਟਿਊਡ

On Punjab

ਬੂਟਾਂ ਦਾ ਭਾਅ ਜਾਣ ਹੱਕੇ-ਬੱਕੇ ਹੋਏ ਰਿਸ਼ੀ ਕਪੂਰ, ਕਿਹਾ ‘ਕੀ ਪਾਗਲਪਣ ਹੈ?’

On Punjab