ਅਦਾਕਾਰਾ ਪਿ੍ਰਅੰਕਾ ਚੋਪੜਾ ਨੂੰ ਇਸ ਸਾਲ ਉਨ੍ਹਾਂ ਦੇ ਜਨਮ ਦਿਨ ’ਤੇ ਕੁਝ ਮਹਿੰਗੇ ਤੋਹਫੇ ਮਿਲੇ ਹੋਣਗੇ ਪਰ ਉਨ੍ਹਾਂ ਦੇ ਪਤੀ Nick Jonas ਨੇ ਜੋ ਤੋਹਫਾ ਉਨ੍ਹਾਂ ਨੂੰ ਦਿੱਤਾ ਹੈ ਉਸ ਦੇ ਅੱਗੇ ਸਭ ਫੇਲ੍ਹ ਹਨ। 18 ਜੁਲਾਈ ਨੂੰ ਆਪਣੇ 39ਵੇਂ ਜਨਮ ਦਿਨ ਦੇ ਮੌਕੇ ’ਤੇ ਪਤੀ Nick Jonas ਨੇ ਪਿ੍ਰਅੰਕਾ ਨੂੰ ਰੇਡ ਵਾਇਨ ਦੀ ਇਕ ਮਹਿੰਗੀ ਬੋਤਲ ਤੋਹਫੇ ’ਚ ਦਿੱਤੀ।ਪਿ੍ਰਅੰਕਾ ਨੇ ਆਪਣੀ Instagram Stories ’ਚ ਇਕ ਬੋਤਲ ਦੀ ਫੋਟੋ ਸ਼ੇਅਰ ਕੀਤੀ ਹੈ। ਫੋਟੋ ’ਚ ਇਕ ਟੇਬਲ ’ਤੇ ਇਕ ਵੱਡਾ ਸ਼ਰਾਬ ਦਾ ਗਲਾਸ ਵੀ ਦਿਖਾਈ ਦੇ ਰਿਹਾ ਹੈ, ਜਿਸ ਨੂੰ ਸਫੇਦ ਫੁੱਲਾਂ, ਮੋਮਬੱਤੀਆਂ ਤੇ ਛੋਟੇ ਖਿਡੌਣੇ ਵਾਲੀ ਸ਼ਰਾਬ ਦੀ ਬੋਤਲਾਂ ਨਾਲ ਸਜਾਇਆ ਗਿਆ ਹੈ। ਫੋਟੋ ਸ਼ੇਅਰ ਕਰਦੇ ਹੋਏ ਪਿ੍ਰਅੰਕਾ ਨੇ ਲਿਖਿਆ ,”(love) You @nickjonas।”ਇਸ ਇਕ ਬੋਤਲ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉਡ ਜਾਣਗੇ। ਇਕ ਬੋਤਲ ਸ਼ਰਾਬ ਦੀ ਕੀਮਤ ’ਚ ਤੁਸੀਂ ਭਾਰਤ ’ਚ ਇਕ ਵਧੀਆ ਮੋਟਰਸਾਈਕਲ ਖਰੀਦ ਸਕਦੇ ਹੋ। ਇਹ Drinkandco.com ਅਨੁਸਾਰ ਇਹ ਰੇਡ ਵਾਇਨ 1982 ਦੀ Chateau Mouton Rothschild ਦੀ ਇਕ ਮਸ਼ਹੂਰ ਸ਼ਰਾਬ ਹੈ ਜੋ 750 ਮਿਲੀਲੀਟਰ ਦੀ ਬੋਤਲ ਲਈ ਲਗਪਗ 1,31,375 ਰੁਪਏ ’ਚ ਵਿਕਦੀ ਹੈ।