Child committed suicide: ਦੁਨੀਆ ਭਰ ਦੇ ਬੱਚਿਆਂ ‘ਚ ਮਸ਼ਹੂਰ ਆਨਲਾਈਨ ਗੇਮ ‘ਪਬਜੀ’ (ਪਲੇਅਰਅਨਨੋਂਸ ਬੈਟਲਗਰਾਉਂਡਸ) ਦੇ ਕਈ ਖ਼ਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨੇ ਇਕ ਨਸ਼ੇ ਜਾਂ ਲਤ ਦਾ ਰੂਪ ਲੈ ਲਿਆ ਹੈ। ਜੋ ਵੀ ਇੱਕ ਵਾਰ ਇਸ ਦੀ ਗ੍ਰਿਫ਼ਤ ਵਿਚ ਆ ਰਿਹਾ ਹੈ, ਉਸ ਦਾ ਇਸ ਤੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਭਾਰਤ ‘ਚ ਪਬਜੀ ਦੇ ਚੱਕਰ ‘ਚ ਕਿੰਨੇ ਹੀ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦਾ ਹੈ।ਇੱਕ ਬੱਚੇ ਨੂੰ ਜਦੋਂ ਉਸ ਦੀ ਮਾਂ ਨੇ ਗੇਮ ਖੇਡਣ ਤੋਂ ਰੋਕਿਆ ਤਾਂ ਬੱਚੇ ਨੇ ਗੁੱਸੇ ‘ਚ ਆ ਕੇ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਵਾਲਾ ਬੱਚਾ ਮੋਬਾਈਲ ‘ਤੇ ਪਬਜੀ ਗੇਮ ਖੇਡਦਾ ਸੀ। ਬੱਚੇ ਦੇ ਗੇਮ ਖੇਡਣ ਦੀ ਆਦਤ ਤੋਂ ਪ੍ਰੇਸ਼ਾਨ ਉਸ ਦੀ ਮਾਂ ਨੇ ਉਸ ਦਾ ਮੋਬਾਈਲ ਫੋਨ ਤੋੜ ਦਿੱਤਾ ਸੀ।
ਇਸ ਗੱਲ ਤੋਂ ਨਾਰਾਜ਼ ਪੁੱਤਰ ਨੇ ਆਪਣੇ ਕਮਰੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਬੱਚੇ ਦੀ ਮੌਤ ਤੋਂ ਬਾਅਦ ਘਰ ਵਿੱਚ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸੀ.ਓ. ਸਿਟੀ ਰਾਕੇਸ਼ ਕੁਮਾਰ ਮੌਕੇ ‘ਤੇ ਪਹੁੰਚੇ।ਜਾਣਕਾਰੀ ਅਨੁਸਾਰ ਆਦਰਸ਼ ਨਗਰ ਵਾਸੀ ਅਸ਼ੋਕ ਸ਼ਰਮਾ ਦੇ 18 ਸਾਲਾ ਪੁੱਤਰ ਪੀਯੂਸ਼ ਨੂੰ ਮੋਬਾਈਲ ‘ਤੇ ਪਬਜੀ ਗੇਮ ਖੇਡਣਾ ਪਸੰਦ ਸੀ ਅਤੇ ਅਕਸਰ ਇਸ ‘ਚ ਰੁੱਝਿਆ ਰਹਿੰਦਾ ਸੀ।
ਬੇਟੇ ਦੀ ਇਸ ਆਦਤ ਤੋਂ ਪ੍ਰੇਸ਼ਾਨ ਹੋ ਕੇ ਮਾਂ ਨੇ ਪੀਯੂਸ਼ ਤੋਂ ਉਸ ਦਾ ਮੋਬਾਈਲ ਖੋਹ ਲਿਆ, ਜਿਸ ਕਾਰਨ ਉਹ ਨਾਰਾਜ਼ ਹੋ ਗਿਆ।ਸਨਿੱਚਰਵਾਰ ਨੂੰ ਪੀਯੂਸ਼ ਦੇ ਕਮਰੇ ਦਾ ਦਰਵਾਜਾ ਨਾ ਖੁਲ੍ਹਣ ‘ਤੇ ਜਦੋਂ ਪਰਿਵਾਰ ਨੇ ਕਮਰੇ ਦਾ ਦਰਵਾਜਾ ਤੋੜਿਆ ਅਤੇ ਅੰਦਰ ਦਾ ਦ੍ਰਿਸ਼ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਕਮਰੇ ‘ਚ ਪੀਯੂਸ਼ ਦੀ ਲਾਸ਼ ਲਟਕੀ ਹੋਈ ਸੀ।