17.92 F
New York, US
December 22, 2024
PreetNama
ਸਿਹਤ/Health

Punjab : ਨਸ਼ੇ ਦੀ ਲਪੇਟ ‘ਚ ਆਏ ਜੌੜੇ ਭਰਾ, ਇਕ ਦੀ ਲਿਵਰ ਫੇਲ੍ਹ ਹੋਣ ਕਾਰਨ ਮੌਤ, ਦੂਜੇ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ

ਪੰਜਾਬ ‘ਚ ਨਸ਼ਿਆਂ ਦੀ ਭਿਆਨਕ ਤਸਵੀਰ ਇੱਥੋਂ ਦੇ ਸਮਾਜ ਨਗਰ ‘ਚ ਦੇਖਣ ਨੂੰ ਮਿਲੀ ਹੈ। ਜੌੜੇ ਭਰਾਵਾਂ ‘ਚੋਂ ਇਕ ਗੋਰਾ ਸਿੰਘ ਦੀ ਨਸ਼ੇ ਕਾਰਨ ਜਿਗਰ ਫੇਲ੍ਹ ਹੋਣ ‘ਤੇ ਮੌਤ ਹੋ ਗਈ ਸੀ ਜਦਕਿ ਉਸ ਦਾ ਛੋਟਾ ਭਰਾ ਵੀ ਨਸ਼ੇ ਦਾ ਆਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਗੋਰਾ ਸਿੰਘ ਵਿਆਹਿਆ ਹੋਇਆ ਸੀ। ਪਰਿਵਾਰ ‘ਚ ਪਤਨੀ, ਚਾਰ ਧੀਆਂ, ਅਪਾਹਜ ਪੁੱਤਰ ਤੋਂ ਇਲਾਵਾ ਬਜ਼ੁਰਗ ਮਾਂ ਹੈ।

ਮਾਤਾ ਛਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਜੁੜਵਾਂ ਪੁੱਤਰ ਹਨ। ਗੋਰਾ ਸਿੰਘ ਵੱਡਾ ਸੀ। ਉਹ ਸ਼ਹਿਰ ‘ਚ ਸਾਈਕਲਾਂ ਦਾ ਚੰਗਾ ਮਕੈਨਿਕ ਸੀ। ਇਸ ਦੌਰਾਨ ਪਤਾ ਨਹੀਂ ਕਿਵੇਂ ਉਹ ਉਹ ਨਸ਼ੇ ਦੀ ਲਪੇਟ ‘ਚ ਆ ਗਿਆ। ਛੋਟਾ ਬੇਟਾ ਵੀ ਨਸ਼ਾ ਕਰਨ ਲੱਗਾ ਤੇ ਨਸ਼ੇ ਕਾਰਨ ਮਾਨਸਿਕ ਤੌਰ ‘ਤੇ ਬਿਮਾਰ ਪੈ ਗਿਆ। ਉਸਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਘਰ ‘ਚ ਰੱਖਣਾ ਪੈਂਦਾ ਹੈ। ਵੱਡੇ ਬੇਟੇ ਗੋਰਾ ਸਿੰਘ ਦੀ ਮੰਗਲਵਾਰ ਨੂੰ ਨਸ਼ੇ ਕਾਰਨ ਲਿਵਰ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਉਸ ਦੇ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਪਰਿਵਾਰ ਦੀ ਆਰਥਿਕ ਹਾਲਤ ਖ਼ਰਾਬ

ਛਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਤਰਸਯੋਗ ਹੈ। ਗੋਰਾ ਸਿੰਘ ਦੀਆਂ ਚਾਰ ਜਵਾਨ ਧੀਆਂ ਹਨ। 20 ਸਾਲਾ ਪੁੱਤਰ ਜਨਮ ਤੋਂ ਦਿਵਿਆਂਗ ਹੈ। ਉਨ੍ਹਾਂ ਲਈ ਰੋਟੀ ਦੇ ਲਾਲੇ ਪੈ ਗਏ ਹਨ। ਖਸਤਾਹਾਲ ਘਰ ਦੀ ਛੱਤ ਵੀ ਡਿੱਗਣ ਵਾਲੀ ਹੈ। ਉਸ ਨੂੰ ਸਮਝ ਨਹੀਂ ਆਉਂਦੀ ਕਿ ਕਰੇ ਤਾਂ ਕੀ ਕਰੇ। ਨੂੰਹ ਤੇ ਪੋਤੀਆਂ ਲੋਕਾਂ ਦੇ ਘਰਾਂ ‘ਚ ਕੰਮ ਕਰਦੀਆਂ ਹਨ, ਜਿਵੇਂ-ਤਿਵੇਂ ਗੁਜ਼ਾਰਾ ਹੋ ਰਿਹਾ ਹੈ। ਬਿਨਾਂ ਲੋਕਾਂ ਦੀ ਮਦਦ ਦੇ ਉਹ ਲੋਕ ਜ਼ਿਆਦਾ ਦਿਨ ਜ਼ਿੰਦਾ ਨਹੀਂ ਰਹਿ ਪਾਉਣਗੇ।

ਛੋਟੇ ਬੇਟੇ ਬਾਰੇ ਉਨ੍ਹਾਂ ਦੱਸਿਆ ਕਿ ਨਸ਼ੇ ਕਾਰਨ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ, ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਕਈ ਸਾਲਾਂ ਤੋਂ ਰੱਖਿਆ ਹੈ, ਜੇਕਰ ਉਹ ਉਸ ਨੂੰ ਖੁੱਲ੍ਹਾ ਛੱਡ ਦਿੰਦੇ ਹਨ ਤਾਂ ਉਹ ਉਨ੍ਹਾਂ ਲੋਕਾਂ ‘ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੰਦਾ ਹੈ। ਅਜਿਹੇ ‘ਚ ਹੁਣ ਮਦਦ ਦੀ ਗੁਹਾਰ ਲਾਉਣ ਤੋਂ ਜ਼ਿਆਦਾ ਉਨ੍ਹਾਂ ਕੋਲ ਕੁਝ ਨਹੀਂ ਹੈ।

Related posts

ਇਸ ਤਰ੍ਹਾਂ ਘਟਾਈ ਜਾ ਸਕਦੀ ਹੈ ਢਿੱਡ ਦੀ ਚਰਬੀ

Pritpal Kaur

ਮੌਨਸੂਨ ‘ਚ ਮੇਕਅਪ ਦੌਰਾਨ ਰੱਖੀਏ ਕਿਹੜੀਆਂ ਗੱਲਾਂ ਦਾ ਧਿਆਨ, ਜਾਣੋ ਐਕਸਪਰਟ ਟਿਪਸ

On Punjab

Benefits Of Rose Water : ਚਿਹਰੇ ‘ਤੇ ਗੁਲਾਬ ਜਲ ਲਗਾਉਣ ਦੇ ਇਹ ਹਨ ਫਾਇਦੇ

On Punjab