37.36 F
New York, US
December 27, 2024
PreetNama
ਖਬਰਾਂ/News

Punjab Assembly Session : ਸਦਨ ‘ਚ ਸਰਾਰੀ ਮੁੱਦੇ ‘ਤੇ ਹੰਗਾਮੇ ਤੋਂ ਬਾਅਦ ਵਿਜੀਲੈਂਸ ਕਮਿਸ਼ਨ ਨੂੰ ਭੰਗ ਕਰਨ ਲਈ ਬਿੱਲ ਪਾਸ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਰਕਾਰ ਅੱਜ ਵਿਧਾਨ ਸਭਾ ਵਿੱਚ ਵਿਜੀਲੈਂਸ ਕਮਿਸ਼ਨ ਰੀਪੀਲ ਬਿੱਲ 2022 ਪੇਸ਼ ਕਰੇਗੀ। ਵਿਜੀਲੈਂਸ ਕਮਿਸ਼ਨ ਨੂੰ ਦੂਜੀ ਵਾਰ ਭੰਗ ਕੀਤਾ ਜਾ ਰਿਹਾ ਹੈ।

ਸਰਾਰੀ ਮੁੱਦੇ ‘ਤੇ ਹੰਗਾਮਾ ਤੋਂ ਬਾਅਦ CM ਵੱਲੋਂ ਵਿਜੀਲੈਂਸ ਕਮਿਸ਼ਨ ਰੱਦ ਬਿੱਲ 2022 ਪਾਸ ਹੋ ਗਿਆ ਹੈ।

ਫੌਜਾਂ ਸਿੰਘ ਸਰਾਰੀ ਖ਼ਿਲਾਫ਼ ਕੇਸ ਦਰਜ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਵੈੱਲ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।

ਅਕਾਲੀ ਦਲ ਨੇ ਸਦਨ ਵਿਚੋ ਕੀਤਾ ਵਾਕਆਉਟ

ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ‘ਚ ਪੁੱਜ ਗਏ ਹਨ।

ਸਪੀਕਰ ਨੇ ਅਕਾਲੀ ਵਿਧਾਨਕਾਰ ਗੁਨੀਵ ਕੌਰ ਮਜੀਠੀਆ ਨੂੰ ਬੋਲਣ ਦਾ ਸੱਦਾ ਦਿੱਤਾ । ਪਰ ਸ੍ਰੀਮਤੀ ਮਜੀਠੀਆ ਬੋਲਣ ਲਈ ਖੜੇ ਨਾ ਹੋਏ… ਤਾਂ ਸਪੀਕਰ ਨੇ ਕਿਹਾ ਕਿ ਤੁਹਾਨੂੰ ਕੋਈ ਵੀ ਬੋਲਣ ‘ਤੇ ਟੋਕਾ-ਟਾਕੀ ਨਹੀਂ ਕਰੇਗਾ ਪਰ ਉਹ ਬੋਲਣ ਲ਼ਈ ਨਹੀਂ ਉੱਠੇ ਤੇ ਉਹਨਾਂ ਡਾ. ਸੁਖਵਿੰਦਰ ਸੁੱਖੀ ਨੂੰ ਬੋਲਣ ਵੱਲ ਇਸ਼ਾਰਾ ਕੀਤਾ।

ਡਾਕਟਰ ਰਾਜ ਕੁਮਾਰ ਚੱਬੇਵਾਲ ਨੇ PCS ਅਧਿਕਾਰੀਆਂ ਦੀ ਭਰਤੀ ਵਿਚ ਰਾਖਵਾਂਕਰਨ ਨੀਤੀ ਲਾਗੂ ਕਰਨ ਦਾ ਮੁੱਦਾ ਚੁੱਕਿਆ।

ਸੁਖਪਾਲ ਖਹਿਰਾ ਨੂੰ ਸਮਾਂ ਨਾ ਮਿਲਣ ‘ਤੇ ਖਹਿਰਾ ਨੇ ਵੈੱਲ ‘ਚ ਜਾ ਕੇ ਵਿਰੋਧ ਪ੍ਰਗਟ ਕੀਤਾ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਤਿੰਨ ਮਹੀਨਿਆਂ ਤੋਂ ਅਜੇ ਤਕ ਤਨਖ਼ਾਹਾਂ ਨਹੀਂ ਮਿਲੀਆਂ।

ਡਾ. ਬਲਬੀਰ ਨੇ ਕਿਹਾ ਕਿ ਮੀਂਹ ਵਰਦਾਨ ਹੁੰਦਾ ਸੀ, ਅੱਜ ਸਰਾਪ ਬਣ ਰਿਹਾ ਹੈ। ਸ਼ਹਿਰਾਂ ਵਿੱਚ ਬਰਸਾਤੀ ਪਾਣੀ ਨੂੰ ਸੰਭਾਲਣ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਸਿਫ਼ਰ ਕਾਲ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਤੇ ਮੁਆਵਜੇ ਦਾ ਮੁੱਦਾ ਚੁੱਕਿਆ। ਬਾਜਵਾ ਨੇ ਸੂਬੇ ਵਿਚ ਮਾਈਨਿੰਗ ਤੇ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ‘ਤੇ ਚਰਚਾ ਮੰਗੀ। ਬਾਜਵਾ ਨੇ ਫੌਜਾਂ ਸਿੰਘ ਸਰਾਰੀ ਦੀ ਬਰਖਾਸਤੀ ਦਾ ਮੁੱਦਾ ਚੁੱਕਿਆ।

ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ SGPC ਦੀਆਂ ਚੋਣਾਂ ਕਰਵਾਉਣ ਲਈ ਵਿਧਾਨ ਸਭਾ ‘ਚ ਮਤਾ ਪਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪਹਿਲਾਂ 2016 ਵਿਚ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਸੀ।

ਕਾਂਗਰਸੀ ਵਿਧਾਨਕਾਰ ਸੁਖਵਿੰਦਰ ਕੋਟਲੀ ਨੇ ਆਦਮਪੁਰ ਦੇ ਫਲਾਈਓਵਰ ਨਾ ਬਣਨ ਕਰਕੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੇ ਨਗਰ ਕੌਂਸਲ ਦੀ ਰੋਕੀ 6 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ।

ਗੁਰਪ੍ਰੀਤ ਗੋਗੀ ਤੇ ਗੁਰਦਿੱਤ ਸੇਖੋਂ ਨੇ ਸਕੁੂਲਾਂ ਲਈ ਅਥਾਰਟੀ ਬਣਾਉਣ ਤੇ ਸਕੂਲਾਂ ਵਿਚ PT-DP ਦੀ ਭਰਤੀ ਦੀ ਮੰਗ ਕੀਤੀ।

ਸਪੀਕਰ ਸਾਹਿਬ ਮੇਰਾ ਨਾਮ ਠੀਕ ਬੋਲੋ

ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਸਪੀਕਰ ਸਾਹਿਬ ਨੂੰ ਬੇਨਤੀ ਕਿ ਉਹਨਾਂ ਦਾ ਨਾਮ ਸਹੀ ਬੋਲਿਆ ਜਾਵੇ ਸਪੀਕਰ ਸਾਹਿਬ ਨੇ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਲਾਡੀ ਕਹਿ ਦਿੱਤਾ ਸੀ।

ਲਾਡੀ ਨੇ ਸ਼ਾਹਕੋਟ ਹਲਕੇ ਦੇ ਤਿੰਨ ਬਲਾਕਾਂ ਵਿਚ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਨਾ ਹੋਣ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ BDPO ਨਾ ਹੋਣ ਕਰਕੇ ਪੰਚਾਇਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੰਦੀਪ ਜਾਖੜ ਨੇ ਫਾਜ਼ਿਲਕਾ, ਅਬੋਹਰ, ਬੱਲੂਆਣਾ ਤੇ ਜਲਾਲਾਬਾਦ ਹਲਕੇ ਦੇ ਲੋਕਾਂ/ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁੱਦਾ ਚੁੱਕਦਿਆਂ ਕਿਹ‍ਾ ਮੁੱਖ ਮੰਤਰੀ ਨੇ 7 ਸਤੰਬਰ ਨੂੰ 32 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਅੱਜ ਤਕ ਖਜਾਨੇ ਵਿਚ ਕੋਈ ਪੈਸਾ ਨਹੀਂ ਪੁੱਜਿਆ। ਉਹਨਾਂ ਕਿਹਾ ਕਿ ਪਿਛਲੇ ਸਦਨ ਵਿਚ ਮੁੱਖ ਮੰਤਰੀ ਨੇ ਅਬੋਹਰ ਬੱਸ ਅੱਡਾ ਦੀ ਮੁਰੰਮਤ ਪੂਰੀ ਹੋਣ ਦਾ ਭਰੋਸਾ ਦਿੱਤਾ ਸੀ।

Related posts

PM ਨਰਿੰਦਰ ਮੋਦੀ ਦੀ ਬਾਇਓਪਿਕ ਹੁਣ ਇਸ ਦਿਨ ਹੋਵੇਗੀ ਰਿਲੀਜ਼

On Punjab

ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀ ਗੋਲੀ ,ਇੱਕ ਵਿਅਕਤੀ ਦੀ ਮੌਤ ,ਗੁਰਦੁਆਰਾ ਸਾਹਿਬ ਦਾ ਫੰਡ ਹੜੱਪਣ ਦੇ ਲੱਗੇ ਸੀ ਆਰੋਪ

On Punjab

Dowry Case: ਯੂਕੇ ’ਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ

On Punjab