ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਾਰੇਂਸ ਬਿਸ਼ਨੋਈ ‘ਤੇ ਗਲੈਮਰਾਈਜ਼ ਕਰਨ ਅਤੇ ਉਸਨੂੰ ਵੀਆਈਪੀ ਬਣਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਲਾਰੇਂਸ ਨੂੰ ਦਿੱਤੇ ਜਾ ਰਹੇ ਇਲਾਜ ‘ਤੇ ਵੀ ਸਵਾਲ ਚੁੱਕੇ ਹਨ।
ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਸਦਨ ਵਿੱਚ ਉਠਾਇਆ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗਲੈਮਰਾਈਜ਼ ਕੀਤਾ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਕਹਿ ਰਹੇ ਹਨ ਕਿ ਉਹ ਵੀ.ਆਈ.ਪੀ. ਗੈਂਗਸਟਰ ਵੀਆਈਪੀ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਕਹਿ ਰਹੇ ਹਨ ਕਿ ਉਹ ਵੀ.ਆਈ.ਪੀ. ਗੈਂਗਸਟਰ ਵੀਆਈਪੀ ਦੱਸਿਆ ਜਾ ਰਿਹਾ ਹੈ। ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਸ਼ਨੋਈ ਦਾ ਅੱਠ ਦਿਨ ਦਾ ਰਿਮਾਂਡ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਹੋਵੇਗਾ ਪਰ ਉਸ ਨਾਲ ਅਜਿਹਾ ਇਲਾਜ ਕਰਵਾਉਣਾ ਠੀਕ ਨਹੀਂ ਹੈ।
ਮੁੱਖ ਮੰਤਰੀ ਨੇ ਬਜਟ ‘ਤੇ ਚਰਚਾ ਨੂੰ ਸਮੇਟਣ ਲਈ ਭਾਸ਼ਣ ਸ਼ੁਰੂ ਕੀਤਾ।ਮੁੱਖ ਮੰਤਰੀ ਨੇ ਵਿਤ ਮੰਤਰੀ ਦਾ ਲੋਕ ਪੱਖੀ ਬਜਟ ਪੇਸ਼ ਕਰਨ ‘ਤੇ ਸਵਾਗਤ ਕੀਤਾ।
-ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ‘ਚ ਕਿਹਾ ਕਿ ਸ਼ਰਾਬ ਮਾਫੀਆ ਦੇ ਦਿਨ ਹੁਣ ਪੁੱਗ ਗਏ ਹਨ। ਪਹਿਲਾਂ ਸ਼ਰਾਬ ਤੋਂ 6200 ਕਰੋੜ ਰੁਪਏ ਮਾਲੀਆ ਆਉਂਦਾ ਸੀ ਤੇ ਹੁਣ 9600 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ।
ਚੀਮਾ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਨੇ 8000 ਕਰੋੜ ਦਾ ਕਰਜ਼ਾ ਲਿਆ ਹੈ ਤੇ 10500 ਕਰੋੜ ਵਾਪਸ ਕੀਤਾ ਹੈ।
ਚੀਮਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਸਾਲਾਨਾ ਗਰਾਂਟ 114 ਤੋ ਵਧਾਕੇ 200 ਕਰੋੜ ਕਰ ਦਿੱਤੀ ਹੈ। ਚੀਮਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਵਿਚਾਰ ਅਧੀਨ ਹੈ। ਪੇ ਕਮਿਸ਼ਨ ਵੀ ਦਿੱਤਾ ਜਾਵੇਗਾ।
ਖਜ਼ਾਨਾ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਲਈ 4731 ਕਰੋੜ ਰੁਪਏ ਰੱਖੇ ਗਏ ਹਨ ਪਿਛਲੇ ਸਾਲ 3822 ਕਰੋੜ ਸੀ। ਸ਼ਰਾਬ ਮਾਇਨਿੰਗ ਲਈ ਵੱਧ ਸੁਝਾਅ ਆਏ ਸਨ।
-ਸੁਖਪਾਲ ਖਹਿਰਾ ਨੇ ਨਿੱਜੀ ਥਰਮਲ ਪਲਾਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦਾ ਮੁੱਦਾ ਚੁੱਕਿਆ ।ਸਿਫ਼ਰ ਕਾਲ ਦੌਰਾਨ ਖਹਿਰਾ ਨੇ ਕਿਹਾ ਕਿ ਵਿਰੋਧੀ ਧਿਰ ਚ ਹੁੰਦਿਆਂ ਅਮਨ ਅਰੋੜਾ ਨੇ ਸਾਲ 2021 ਵਿਚ ਪ੍ਰਾਈਵੇਟ ਮੈਂਬਰ ਬਿਲ ਲਿਆਂਦਾ ਸੀ ਤੇ ਅਰੋੜਾ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਸਮਝੋਤੇ ਰੱਦ ਕੀਤੇ ਜਾਣ ਤਾਂ 70 ਹਜ਼ਾਰ ਕਰੋੜ ਰੁਪਏ ਬਚ ਸਕਦਾ ਹੈ। ਖਹਿਰਾ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਸਰਕਾਰ ਬਿਜਲੀ ਖਰੀਦ ਸਮਝੌਤੇ ਰੱਦ ਕੀਤੇ ਜਾਣਗੇ।
-ਆਪ ਦੇ ਵਿਧਾਇਕ ਤਰਖਾਣ ਮਾਜਰਾ ਨੇ ਸਿਆਸੀ ਆਗੂਆਂ ਤੇ ਅਫਸਰਾਂ ਦੀ ਸੰਪਤੀ ਦੀ ਜਾਂਚ ਕਰਵਾਈ ਜਾਵੇ ..ਸੱਤਾ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਇਸਦਾ ਸਵਾਗਤ ਕੀਤਾ।
-ਸਪੀਕਰ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਤਾੜਨਾ ਕੀਤੀ ਕਿ ਤੁਹਾਡੇ ਕੋਲ ਸਿਫਰ ਕਾਲ ਚ ਗੱਲ ਕਰਨ ਲਈ ਕੁੱਝ ਹੈ ਤਾਂ ਕਰੋ ਨਹੀਂ ਤਾਂ ਤੁਹਾਨੂੰ ਸਮਾਂ ਨਹੀਂ ਦਿੱਤਾ ਜਾਵੇਗਾ। ਦਰਅਸਲ ਸ਼ੈਰੀ ਕਲਸੀ ਨੇ ਬਟਾਲਾ ਦੇ ਸਾਬਕਾ ਵਿਧਾਇਕ ‘ਤੇ ਦੋਸ਼ ਲਾਏ ਸਨ।
-ਕੰਵਰ ਵਿਜੈ ਪ੍ਰਤਾਪ ਨੇ ਸਿਫਰ ਕਾਲ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਵੀ ਆਈ ਪੀ ਰੁਤਬਾ ਦੇਣ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਅਮਨ ਪਸੰਦ ਲੋਕਾਂ ਦੇ ਮਨਾਂ ਚ ਡਰ ਪੈਦਾ ਹੈ। ਗੈਂਗਸਟਰ ਕਲਚਰ ਨੂੰ ਬੜਾਵਾ ਮਿਲਦਾ ਹੈ। ਪੁਲਿਸ ਮੁਲਾਜ਼ਮਾਂ ਦੀ ਸੜਕਾਂ ‘ਤੇ ਵੀ.ਆਈ.ਪੀ ਵਾਂਗ ਡਿਊਟੀ ਨਾ ਲਗਾਈ ਜਾਵੇ।
-ਪੰਜਾਬ ਤੋਂ ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਬੱਸਾਂ ’ਤੇ ਰਾਜਾ ਵਡ਼ਿੰਗ ਤੇ ਲਾਲਜੀਤ ਸਿੰਘ ਭੁੱਲਰ ਵਿਚਕਾਰ ਜ਼ੋਰਦਾਰ ਬਹਿਸ ਹੋਈ। ਦਿੱਲੀ ਏਅਰਪੋਰਟ ਤੱਕ ਬੱਸਾਂ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰ ‘ਚ ਹੋਈ ਤਿੱਖੀ ਬਹਿਸ। ਇਸ ਦੌਰਾਨ ਸਪੀਕਰ ਨੇ ਵਿਧਾਇਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੋਈ ਵੀ ਮੈਂਬਰ ਨੇਮ ਹੋ ਸਕਦਾ ਹੈ।
ਸਪੀਕਰ ਨੇ ਬ੍ਰਮ ਸ਼ੰਕਰ ਜਲ ਸਰੋਤ ਮੰਤਰੀ ਨੂੰ ਤਾੜਿਆ। ਉਹਨਾਂ ਨੇ ਕਿਹਾ ਕਿ ਸਪੀਕਰ ਨੇ ਸਦਨ ਚਲਾਉਣਾ ਹੈ।
– ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਾਇਤ ਵਿਭਾਗ ਪਿੰਡਾਂ ਤੋਂ ਦੂਰ ਪੰਚਾਇਤੀ ਜ਼ਮੀਨਾਂ ਨੂੰ ਪਿੰਡਾਂ ਦੇ ਨੇੜੇ ਵਟਾਂਦਰਾ ਕਰਨ ਦੀ ਨੀਤੀ ਲਿਆ ਰਿਹਾ ਹੈ…ਜਿਹੜੇ ਪਿੰਡਾਂ ਚ ਛੱਪੜ ਨਹੀਂ ਉਥੇ ਵਿਭਾਗ ਵਲੋਂ ਜਮੀਨ ਖਰੀਦੇਗਾ ਤਾਂ ਜੋ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ।