PreetNama
ਰਾਜਨੀਤੀ/Politics

Punjab Assembly Session Live: ਬਿਜਲੀ ਸਮਝੌਤਿਆਂ ‘ਤੇ ਵ੍ਹਾਈਟ ਪੇਪਰ ਕੀਤਾ ਪੇਸ਼, ਸਪੀਕਰ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਨੇਮ ਕੀਤਾ

ਪੰਜਾਬ ਵਿਧਾਨ ਸਭਾ ‘ਚ ਅੱਜ ਇਕ ਵਾਰ ਫਿਰ ਬੇਮਿਸਾਲ ਹੰਗਾਮਾ ਹੋਇਆ, ਜਿਸ ‘ਚ ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕ ਇਕ-ਦੂਜੇ ‘ਤੇ ਚੜ੍ਹੇ ਨਜ਼ਰ ਆਏ। ਇਕ ਵਾਰ ਤਾਂ ਹੰਗਾਮਾ ਵੀ ਹੋਇਆ ਪਰ ਕੁਝ ਸੀਨੀਅਰ ਵਿਧਾਇਕ ਵਿਚਾਲੇ ਆ ਜਾਣ ‘ਤੇ ਮਾਮਲਾ ਟਲ ਗਿਆ। ਸਦਨ ਵਿੱਚ ਹੰਗਾਮਾ ਉਦੋਂ ਸ਼ੁਰੂ ਹੋ ਗਿਆ ਜਦੋਂ

LIVE UPDATES

– ਬਿਜਲੀ ਸਮਝੌਤਿਆ ‘ਤੇ ਵ੍ਹਾਈਟ ਪੇਪਰ ਪੇਸ਼ ਕੀਤਾ

– ਸਪੀਕਰ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਨੇਮ ਕੀਤਾ

– ਸਦਨ ਦੀ ਕ‍ਰਵਾਈ 15 ਮਿੰਟ ਲਈ ਫਿਰ ਮੁਲਤਵੀ ਕੀਤਾ

– ਹਾਊਸ ਦੀ ਕ‍ਾਰਵਾਈ ਮੁੜ ਸ਼ੁਰੂ, ਸਦਨ “ਚ ਕੰਟਰੈਕਟ ਫਾਰਮਿੰਗ ਐਕਟ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਐਗਰੀਕਲਚਰ ਮਾਰਕਿਟ ਸੋਧ ਬਿੱਲ 2021 ਪਾਸ।

-ਬਿਜਲੀ ਦੇ ਮੁੱਦੇ ‘ਤੇ ਵਾਈਟ ਪੇਪਰ ਪੇਸ਼ ਕਰਨਗੇ ਸੀਐਮ ਚੰਨੀ।

– ਅਕਾਲੀ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਮਾਫੀ ਮੰਗਣ। ਟੀਨੂੰ ਨੇ ਕਿਹਾ ਕਿ ਵਿਧਾਨ ਸਭਾ ਵਿਚ ਕੋਈ ਗਾਲੀ ਗਲੋਚ ਕਰਨ ਜਾਂ ਬੇਇਜ਼ਤੀ ਕਰਨ ਨਹੀਂ ਕਰਵਾਉਣ ਲਈ ਨਹੀਂ ਆਉਂਦਾ।

ਜੀਰਾ ਤੇ ਮਜੀਠੀਆ ਫਿਰ ਉਲਝੇ, ਸਪੀਕਰ ਨੇ ਨੇਮ ਕਰਨ ਦੀ ਦਿੱਤੀ ਚੇਤਾਵਨੀ।

– ਅਕਾਲੀ ਵਿਧਾਇਕ ਫਿਰ ਵੈੱਲ ਵਿੱਚ ਪਹੁੰਚੇ ਮੁੱਖ ਮੰਤਰੀ ਦੇ ਬੋਲਣ ਤੇ ਕੀਤਾ ਵਿਰੋਧ, ਸਦਨ ਵਿਚ ਫਿਰ ਬਹਿਸ ਸ਼ੁਰੂ।

-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਦੀ ਭਾਸ਼ਾ ਨੂੰ ਨਿੰਦਣਯੋਗ ਦੱਸਦੇ ਹੋਏ ਕਿਹਾ ਕਿ ਉਹ ਐੱਸ ਟੀ ਐੱਫ ਦੀ ਰਿਪੋਰਟ ਟੇਬਲ ਕਰਨ। ਹਰਪਾਲ ਚੀਮਾ ਤੇ ਵੜਿੰਗ ਉਲਝੇ।

-ਅਕਾਲੀ ਵਿਧਾਇਕ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜੇ।

-ਮਜੀਠੀਆ ਮੁੱਖ ਮੰਤਰੀ ਨਾ ਲ ਉਲਝੇ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਤੇ ਮੀ ਟੂ ਦਾ ਇਲਜ਼ਾਮ ਹੈ ਤਾਂ ਚੰਨੀ ਨੇ ਮਜੀਠੀਆ ਤੇ ਤਨਜ਼ ਕੀਤਾ ਕਿ ਤੁਹਾਡਾ ਤਾਂ ਰੋਮ ਰੋਮ……ਨਾਲ ਭਰਿਆ ਪਿਆ।

– ਰੰਧਾਵਾ ਨੇ ਜੀਰਾ ਤੇ ਵੜਿੰਗ ਨੂੰ ਬਾਹਾਂ ਤੋਂ ਫੜ ਕੇ ਪਿੱਛੇ ਖਿੱਚਿਆ ।

-ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਸਦਨ ਵਿੱਚ ‘ਪਾਣੀਆਂ ਦਾ ਰਾਖਾ’ ਕਿਹਾ ਅਤੇ ਕਿਹਾ ਕਿ ਕੈਪਟਨ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਾਲੇ ਇੱਕੋ ਇੱਕ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਕਰੋ।

-ਸਿੱਧੂ ਮਜੀਠੀਆ ਚ ਨੋਕ ਝੋਕ ਸ਼ੁ੍ਰੂ।ਬਿਕਰਮ ਮਜੀਠੀਆ ਸਮੇਤ ਅਕਾਲੀ ਦਲ ਦੇ ਆਗੂਆਂ ਨੇ ਸਿੱਧੂ ਦੇ ਭਾਸ਼ਣ ਦਾ ਕੀਤਾ ਵਿਰੋਧ।

-ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਨਵਜੋਤ ਸਿੱਧੂ ਬਹਿਸ ਚ ਹਿੱਸਾ ਲੈ ਰਹੇ ਹਨ। ਸਿੱਧੂ ਨੇ ਕਿਹਾ ਕਿ 2013ਵਿਚ ਕੰਟਰੈਕਟ ਫਾਰਮਿੰਗ ਐਕਟ ਬਾਦਲ ਸਰਕਾਰ ਨੇ ਲਿਆਂਦਾ। ਸਿੱਧੂ ਨੇ ਕਿਹਾ ਕਿ 2013 ਵਿੱਚ ਬਣਾਏ ਗਏ ਖੇਤੀ ਕਾਨੂੰਨ ਕੇਂਦਰ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਵਾਂਗ ਹੀ ਹਨ। ਠੇਕਾ ਐਕਟ ਵੀ ਉਹੀ ਹੈ ਜੋ 2013 ਵਿੱਚ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਪਾਸ ਕੀਤਾ ਸੀ।ਉਸ ਨੇ ਪੰਜਾਬ ਨੂੰ ਸਭ ਤੋਂ ਵੱਧ ਕਰਜ਼ਈ ਸੂਬਾ ਬਣਾਇਆ। ਆਮਦਨ ਦਾ 25 ਪ੍ਰਤੀਸ਼ਤ ਰਾਜ ਦੇ ਹਿੱਤ ਵਿੱਚ ਜਾਂਦਾ ਹੈ

-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਖਿਆਲ ਰੱਖਣ ਦੀ ਅਪੀਲ ਕੀਤੀ। ਚੰਨੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਗੱਲ ਹੋ ਰਹੀ ਤਾਂ ਅਕਾਲੀ ਦਲ ਨੂੰ ਅਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ

-ਅਕਾਲੀ ਵਿਧਾਇਕਾਂ ਵੱਲੋਂ ਲਗਾਤਾਰ ਵਿਰੋਧ ਜਾਰੀ।

-ਮਨਪ੍ਰੀਤ ਬਾਦਲ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਨੂੰ ਮੁਆਫੀ ਮੰਗਣ ਦੀ ਦਿੱਤੀ ਚੁਣੌਤੀ। ਨੇ ਕਿਹਾ ਕਿ ਜੇਕਰ ਅਸੀਂ ਖੇਤੀ ਕਾਨੂੰਨਾਂ ਬਾਰੇ ਹਾਈ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਕੇਂਦਰ ਦਾ ਸਾਥ ਦਿੱਤਾ ਤਾਂ ਮੈਂ ਅਸਤੀਫਾ ਦੇ ਦੇਵਾਂਗਾ।

– ਨਵਜੋਤ ਸਿੱਧੂ ਨੇ ਵੀ ਮਨਪ੍ਰੀਤ ਬਾਦਲ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਮੇਟੀ ਦੀ ਮੀਟਿੰਗ ਵਿੱਚ ਕੇਂਦਰ ਦੀ ਹਮਾਇਤੀ ਸਾਬਤ ਹੋਈ ਤਾਂ ਉਹ ਵੀ ਅਸਤੀਫਾ ਦੇ ਦੇਣਗੇ।

-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਤੇ ਆਪ ਤੇ ਖੂਬ ਰਗੜੇ ਲਾਏ॥ ਅਕਾਲੀ ਦਲ ਤੇ ਆਪ ਨੇਵੈੱਲ ਚ ਆ ਕੇ ਖੂਬ ਹੰਗਾਮਾ ਕੀਤਾ।

-ਸਦਨ ਵਿਚ ਵਿਰੋਧੀ ਧਿਰ ਨੇ ਦੂਜੀ ਵਾਰ ਵੈੱਲ ਚ ਜਾ ਕੇ ਵਿਰੋਧ ਕੀਤਾ ।

-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਹਰ ਮੁੱਦੇ ਤੇ ਰਾਜਨੀਤਕ ਫ਼ੈਸਲਾ ਦੇਖਦਾ ਹੈ ਉਨ੍ਹਾਂ ਨੇ ਕਿਹਾ ਕਿ ਆਨੰਦਪੁਰ ਸਾਹਿਬ ਮਤਾ ਲਿਆ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾਈਆਂ ਅਤੇ ਅੱਤਵਾਦ ਲਿਆਂਦਾ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਤੋੜਨ ਵੇਲੇ ਅਕਾਲੀ ਦਲ ਨੇ ਸਰਕਾਰ ਦਾ ਸਮਰਥਨ ਕੀਤਾ ਅੱਜ ਅਕਾਲੀ ਦਲ ਸੰਘੀ ਢਾਂਚੇ ਦੀ ਵਕਾਲਤ ਕਰਨ ਦਾ ਡਰਾਮਾ ਕਰ ਰਿਹਾ ।

-ਮੁੱਖ ਮੰਤਰੀ ਨੇ ਸਦਨ ਨੂੰ ਸਪਸ਼ਟ ਕੀਤਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਸਰਹੱਦ ਸੀਲ ਕਰਨ ਦੀ ਗੱਲ ਕਹੀ ਸੀ ਤਾਂ ਜੋ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਨਾ ਹੋਵੇ।

-ਉਹਨਾਂ ਕਦੇ ਵੀ BSF ਦਾ ਦਾਇਰਾ ਵਧਾਉਣ ਦੀ ਗੱਲ ਨਹੀਂ ਕੀਤੀ ..ਅਕਾਲੀ ਦਲ ਇਸ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

-ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਤਿੰਨ ਖੇਤੀ ਕ‍ਾਨੂੰਨ ਰੱਦਕਰਨ ਲਈ ਨਿੰਦਾ ਮਤਾ ਪੇਸ਼ ਕੀਤਾ।

-ਚੰਨੀ ਨੇ ਆਰ.ਐਸ.ਐਸ. ਅਤੇ ਭਾਜਪਾ ਨੂੰ ਪੰਜਾਬ ਦਾ ਦੁਸ਼ਮਣ ਗਰੁਪ ਕਰਾਰ ਦਿੱਤਾ। ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਦਾਰ ਪਾਰਟੀ ਹੈ। ਇਸ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ। ਜਦੋਂ ਜੰਮੂ-ਕਸ਼ਮੀਰ ਵਿੱਚ ਬੇਇਨਸਾਫ਼ੀ ਹੋਈ ਤਾਂ ਅਕਾਲੀ ਦਲ ਭਾਜਪਾ ਦੇ ਨਾਲ ਸੀ। ਚੰਨੀ ਨੇ ਸੁਖਬੀਰ ਬਾਦਲ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਨੇ ਕਿਹਾ ਕਿ ਜਦੋਂ ਪਾਰਲੀਮੈਂਟ ‘ਚ ਸੂਬਿਆਂ ਦੇ ਅਧਿਕਾਰਾਂ ‘ਤੇ ਹਮਲੇ ਹੋ ਰਹੇ ਸਨ ਤਾਂ ਅਕਾਲੀ ਦਲ ਨੇ ਚੁੱਪ ਧਾਰੀ ਰੱਖੀ।

-ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਨੇ ਦੋਸ਼ ਲਾਇਆ ਕਿ ਉਹ ਪੀ.ਐੱਮ. ਨੇ ਕਿਹਾ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਮੁੱਦੇ ‘ਤੇ ਮਿਲਣ ਗਏ ਸਨ। ਬੀ.ਐਸ.ਐਫ ਦੇ ਮੁੱਦੇ ‘ਤੇ ਮਿਲਣ ਗਏ ਸਨ। ਕੀ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਜਾ ਸਕਦਾ? ਨੇ ਕਿਹਾ ਕਿ ਅਕਾਲੀ ਦਲ ਨੇ ਨਸ਼ਾ ਲਿਆ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ। ਚੰਨੀ ਨੇ ਬਿਕਰਮ ਸਿੰਘ ਮਜੀਠੀਆ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਨੇ ਕਿਹਾ ਕਿ ਮਜੀਠੀਆ ਨੇ ਪੰਜਾਬ ਨੂੰ ਨਸ਼ੇੜੀ ਬਣਾ ਦਿੱਤਾ ਹੈ। ਇਸ ਦੌਰਾਨ ਅਕਾਲੀ ਵਿਧਾਇਕਾਂ ਨੇ ਹੰਗਾਮਾ ਵੀ ਕੀਤਾ ਪਰ ਚੰਨੀ ਪੂਰੇ ਜ਼ੋਰਾਂ ‘ਤੇ ਨਜ਼ਰ ਆਏ।

-ਅੱਜ ਪੰਜਾਬ ਵਿਧਾਨ ਸਭਾ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੀ.ਐਸ.ਐਫ. ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾਉਣ ਖਿਲਾਫ ਪੇਸ਼ ਕੀਤੇ ਮਤੇ ਉਤੇ ਬੋਲਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਵੀ ਵਿਚਾਰ ਹੋਣਾ ਚਾਹੀਦਾ ਹੈ ਕਿ ਇਹ ਦਾਇਰਾ 15 ਕਿਲੋਮੀਟਰ ਤੱਕ ਵੀ ਕਿਉਂ ਹੈ ਕਿਉਂਕਿ ਬੀ.ਐਸ.ਐਫ. ਨੂੰ ਆਪਣੀਆਂ ਕਾਰਵਾਈਆਂ ਲਈ 5 ਕਿਲੋਮੀਟਰ ਤੱਕ ਅਧਿਕਾਰ ਖੇਤਰ ਦੇਣਾ ਕਾਫ਼ੀ ਹੈ। ਕੋਈ ਵੀ ਕੌਮਾਂਤਰੀ ਸਰਹੱਦ ਨੇੜੇ ਜੇ ਵਾਰਦਾਤ ਹੁੰਦੀ ਹੈ, ਉਹ 5 ਕਿਲੋਮੀਟਰ ਤੱਕ ਦਾ ਦਾਇਰੇ ਵਿੱਚ ਹੀ ਹੁੰਦੀਆਂ ਹਨ।

ਬੀਐਸਐਫ ਦਾ ਦਾਇਰਾ ਵਧਾਉਣ ਖਿਲਾਫ਼ ਮਤਾ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬੀਜੇਪੀ ਦੇ ਦੋ ਲੀਡਰ ਬਾਹਰ ਰਹੇ। ਰੰਧਾਵਾ ਨੇ ਕਿਹਾ ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮੱਰਥ ਹੈ।

-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਮੁੱਦੇ ਉਪਰ ਪੰਜਾਬ ਸਰਕਾਰ ਇਕੱਲਾ ਲੜਾਈ ਲੜਨਾ ਨਹੀਂ ਚਾਹੁੰਦੀ ਇਹ ਸਮੁੱਚੇ ਪੰਜਾਬ ਦੀ ਲੜਾਈ ਹੈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ।

-ਚੰਨੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਭਰੋਸਾ ਦਿੱਤਾ ਕਿ ਉਹ ਸੁਝਾਅ ਲਿਖ ਕੇ ਦੇਣ ਉਸਨੂੰ ਇਨ ਬਿੰਨ ਲਾਗੂ ਕਰ ਦੇਣਗੇ।

-ਚੰਨੀ ਨੇ ਕਿਹਾ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਕਰਕੇ ਉਹ ਸਮੁੱਚੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਜੋ ਸਰਬ ਪਾਰਟੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਪੂਰੀ ਮਤਾ ਸਦਨ ਵਿੱਚ ਪੇਸ਼ ਕੀਤਾ।

-ਸਹਿਕਾਰਤਾ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ ਵਿਚ ਵਿਰੋਧੀ ਧਿਰ ਨੂੰ ਭਰੋਸਾ ਦਿੱਤਾ ਕਿ ਉਹ ਸਹਿਕਾਰੀ ਸਭਾਵਾਂ ਦੀ ਲਿਸਟ ਦੇਣ ਉਥੇ DAP ਖਾਦ ਪੁੱਜ ਜਾਵੇਗੀ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ BSF ਦਾ ਅਧਿਕਾਰ ਖੇਤਰ ਵਧਾਉਣ ਦੇ ਵਿਰੋਧ ਵਿਚ ਕੇੰਦਰ ਸਰਕਾਰ ਦੀ ਨੋਟੀਫਿਕੇਸ਼ਨ ਰੱਦ ਕਰਨ ਲਈ ਮਤਾ ਪੇਸ਼ ਕੀਤਾ।

-ਰੁਪਿੰਦਰ ਕੌਰ ਰੂਬੀ ਸਦਨ ਵਿਚ ਪੱਜੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਲਾਟ ਕੀਤੇ ਬੈਂਚ ਤੇ ਬਿਰਾਜਮਾਨ ਹੋਏ।ਤਕਨੀਕੀ ਤੇ ਕ‍ਾਨੂੰਨੀ ਤੌਰ ‘ਤੇ ਉਹ ਆਪ ਦੇ ਮੈਂਬਰ ਭਾਵ ਵਿਧਾਇਕ ਹਨ।

– ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਖ਼ਿਲਾਫ਼ ਦਲ ਬਦਲੂ ਐਕਟ ਤਹਿਤ ਕਾਰਵਾਈ ਕਰਨ ਲਈ ਆਮ ਆਦਮੀ ਪਾਰਟੀ ਅੱਜ ਵਿਧਾਨ ਸਭਾ ਚ ਪ੍ਰਸਤਾਵ ਲਿਆ ਸਕਦੀ ਹੈ। ਸੂਤਰਾਂ ਅਨੁਸਾਰ ਜੇਕਰ ਪ੍ਰਸਤਾਵ ਲਿਆਉਣ ਵਿੱਚ ਕੋਈ ਕਾਨੂੰਨੀ ਜਾਂ ਤਕਨੀਕੀ ਕਾਰਨ ਹੁੰਦਾ ਹੈ ਤਾਂ ਸਪੀਕਰ ਨੂੰ ਆਪ ਸ਼ਿਕਾਇਤ ਕਰ ਸਕਦੀ ਹੈ । ਵਰਨਣਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਪਿਛਲੇ ਦਿਨ ਦਲ ਬਦਲੂ ਐਕਟ ਤਹਿਤ ਪਾਰਟੀ ਦੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਸੀ।

-ਡੀ ਏ ਪੀ ਖਾਦ ਦੀ ਕਮੀ ਅਤੇ ਹੋਰ ਕਿਸਾਨੀ ਮਸਲਿਆਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਭਵਨ ਤੋਂ ਲੈ ਕੇ ਵਿਧਾਨ ਸਭਾ ਤੱਕ ਰੋਸ ਮਾਰਚ ਕੀਤਾ।

ਉਪ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼

“ਪੰਜਾਬ ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਦੇਸ਼ ਦੀ ਅਜ਼ਾਦੀ ਦੀ ਜੰਗ ਵਿੱਚ ਅਤੇ ਉਸ ਤੋਂ ਬਾਅਦ 1962, 1965, 1971 ਅਤੇ 1999 ਦੀਆਂ ਜੰਗਾਂ ਵਿੱਚ ਪੰਜਾਬੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਦੇਸ਼ ਵਿੱਚ ਸਭ ਤੋਂ ਵੱਧ “Gallantry Awards” ਪੰਜਾਬੀਆਂ ਨੂੰ ਮਿਲੇ ਹਨ। ਪੰਜਾਬ ਪੁਲਿਸ ਦੁਨੀਆਂ ਵਿੱਚ ਅਜਿਹੀ ਬੇਮਿਸਾਲ ਦੇਸ਼ ਭਗਤ ਪੁਲਿਸ ਫੋਰਸ ਹੈ ਜਿਸਨੇ ਹਮੇਸ਼ਾ ਸਾਹਸ ਅਤੇ ਹੌਸਲੇ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਇਆ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਮੰਤਵ ਲਈ ਪੂਰੀ ਤਰ੍ਹਾਂ ਸਮਰੱਥ ਹੈ। ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ. ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ ਫੈਸਲਾ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਪੁਲਿਸ ਉਤੇ ਬੇਇਤਬਾਰੀ ਦਾ ਪ੍ਰਗਟਾਵਾ ਹੈ। ਇਹ ਉਨ੍ਹਾਂ ਦਾ ਅਪਮਾਨ ਵੀ ਹੈ। ਕੇਂਦਰ ਸਰਕਾਰ ਨੂੰ ਐਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਮਜ਼ਬੂਤ ਹੈ ਅਤੇ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਦੀ ਕੋਈ ਲੋੜ ਨਹੀਂ ਹੈ। ਇਹ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਦੀ ਘੋਰ ਉਲੰਘਣਾ ਹੈ। BSF ਦਾ ਅਧਿਕਾਰ ਖੇਤਰ ਵਧਾਉਣਾ ਇੱਕ ਸੌੜੀ ਰਾਜਨੀਤੀ ਹੈ। ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਬ-ਸੰਮਤੀ ਨਾਲ ਕੇਂਦਰ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਿਤੀ 11-10-2021 ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਿਸ ਲਵੇ। ਇਸ ਲਈ, ਪੰਜਾਬ ਵਿਧਾਨ ਸਭਾ ਵੱਲੋਂ ਸਰਬ-ਸੰਮਤੀ ਨਾਲ ਇਸ ਸਬੰਧੀ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ।”

ਦੱਸ ਦੇਈਏ ਕਿ ਪੰਜਾਬ ਸਰਕਾਰ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਅੱਠ ਬਿੱਲ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨ ਲਈ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤਾ ਵੀ ਲਿਆਂਦਾ ਜਾਵੇਗਾ। ਸਰਕਾਰ ਸਾਹਮਣੇ ਭਾਵੇਂ ਸਦਨ ’ਚ ਕੋਈ ਵੱਡੀ ਚੁਣੌਤੀ ਨਾ ਪੇਸ਼ ਹੋਵੇ, ਪਰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਤੇ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤਿਆਂ ਨੂੰ ਰੱਦ ਕਰਨ ਲਈ ਵਿਰੋਧੀ ਧਿਰ ਹਮਲਾਵਰ ਹੋ ਸਕਦੀ ਹੈ। ਵਿਰੋਧੀ ਧਿਰ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਸਰਕਾਰ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਲਈ ਕਿਹੜਾ ਰਸਤਾ ਕੱਢਦੀ ਹੈ। ਉੱਥੇ, ਤਿੰਨ ਖੇਤੀ ਕਾਨੂੰਨਾਂ ਨੂੰ ਪੰਜਾਬ ’ਚ ਅਮਲ ’ਚ ਲਿਆਉਣ ਤੋਂ ਰੋਕਣ ਲਈ ਸਰਕਾਰ ਕੀ ਕਦਮ ਚੁੱਕਣ ਜਾ ਰਹੀ ਹੈ। ਭਾਵੇਂ ਸਰਕਾਰ ਨੇ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਲਈ ਕੰਪਨੀਆਂ ਨੂੰ ਨੋਟਿਸ ਦਿੱਤਾ ਹੋਇਆ ਹੈ ਪਰ ਵਿਰੋਧੀ ਧਿਰ ਸਰਕਾਰ ’ਤੇ ਨਾ ਸਿਰਫ਼ ਵ੍ਹਾਈਟ ਪੇਪਰ ਲਿਆਉਣ ਤੇ ਸਮਝੌਤਿਆਂ ਨੂੰ ਰੱਦ ਕਰਨ ਲਈ ਵਿਧਾਨ ਸਭਾ ’ਚ ਭਰੋਸਾ ਦੇਣ ’ਤੇ ਸਰਕਾਰ ਨੂੰ ਘੇਰ ਸਕਦੀ ਹੈ। ਹਾਲਾਂਕਿ ਪੰਜਾਬ ਕੈਬਨਿਟ ਨੇ ਇਕ ਦਿਨ ਪਹਿਲਾਂ ਪੰਜਾਬ ਐਨਰਜੀ ਸੇਫਟੀ, ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਤੇ ਪਾਵਰ ਟੈਰਿਫ ਬਿੱਲ, 2021 ਦੇ ਮੁਡ਼ ਨਿਰਧਾਰਨ ਨੂੰ ਮਨਜ਼ੂੁਰੀ ਦਿੱਤੀ ਹੈ। ਜਿਸ ਨੂੰ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਬੀਐੱਸਐੱਫ ਦੀ ਹੱਦ ਵਧਾਉਣ ਦੇ ਮਾਮਲੇ ’ਚ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਮਤੇ ਨੂੰ ਬਹੁਮਤ ਨਾਲ ਪਾਸ ਕਰਵਾਉਣਾ ਸਰਕਾਰ ਲਈ ਕੋਈ ਵੱਡੀ ਚੁਣੌਤੀ ਨਹੀਂ ਹੋਣ ਵਾਲੀ। ਉੱਥੇ, ਦੇਖਣਾ ਪਵੇਗਾ ਕਿ ਕੀ ਭਾਜਪਾ ਦੇ ਵਿਧਾਇਕ ਸਦਨ ’ਚ ਮੌਜੂਦ ਰਹਿ ਕੇ ਨਿੰਦਾ ਮਤੇ ਦੇ ਖ਼ਿਲਾਫ਼ ਬਿਆਨ ਦਿੰਦੇ ਹਨ ਜਾਂ ਨਹੀਂ। ਆਮ ਤੌਰ ’ਤੇ ਅਜਿਹੇ ਮਾਮਲਿਆਂ ’ਚ ਭਾਜਪਾ ਦੇ ਦੋਵੇਂ ਵਿਧਾਇਕ ਸਦਨ ’ਚ ਦਿਖਾਈ ਨਹੀਂ ਦਿੰਦੇ। ਪੰਜਾਬ ਸਰਕਾਰ 30 ਸਤੰਬਰ, 2021 ਤਕ ਸਾਰੇ ਨਾਜਾਇਜ਼ ਰੂਪ ਨਾਲ ਹੋਏ ਨਿਰਮਾਣ ਕਾਰਜ ਲਈ ‘ਦਿ ਪੰਜਾਬ ਵਨ ਟਾਈਮ ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ ਵਾਇਓਲੇਸ਼ਨਜ਼ ਆਫ ਬਿਲਡਿੰਗਜ਼ ਬਿੱਲ, 2021’ ਨੂੰ ਕੱਲ੍ਹ ਸਦਨ ’ਚ ਪੇਸ਼ ਕਰੇਗੀ। ਇਸ ਤੋਂ ਇਲਾਵਾ ਪੰਜਾਬ ਇੰਸਟੀਚਿਊਟ ਐਂਡ ਅਦਰ ਬਿਲਡਿੰਗ ਟੈਕਸ ਰਿਪੀਲ ਐਕਟ-2011 ਬਿੱਲ ਵੀ ਪੇਸ਼ ਕੀਤਾ ਜਾਵੇਗਾ। ਉੱਥੇ ਸਾਰਿਆਂ ਦੀ ਨਜ਼ਰ ‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂੁਲਰਾਈਜ਼ੇਸ਼ਨ ਆਫ ਕਾਂਟ੍ਰੈਕਚੂਅਲ ਇੰਪਲਾਈਜ਼ ਬਿੱਲ-2021’ਤੇ ਰਹੇਗੀ ਜਿਸ ਤਹਿਤ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫ਼ੈਸਲਾ ਮੰਗਲਵਾਰ ਨੂੰ ਪੰਜਾਬ ਕੈਬਨਿਟ ਨੇ ਕੀਤਾ ਹੈ।

ਇਹ ਬਿੱਲ ਲਿਆ ਸਕਦੀ ਹੈ ਸਰਕਾਰ

30 ਸਤੰਬਰ, 2021 ਤੱਕ ਦੇ ਸਾਰੇ ਅਣਅਧਿਕਾਰਤ ਉਸਾਰੀ ਕਾਰਜਾਂ ਲਈ ਪੰਜਾਬ ਵਨ-ਟਾਈਮ ਵਲੰਟਰੀ ਡਿਸਕਲੋਜ਼ਰ ਅਤੇ ਸੈਟਲਮੈਂਟ ਆਫ਼ ਵਾਇਲੇਸ਼ਨ ਆਫ਼ ਬਿਲਡਿੰਗਜ਼ ਬਿਲ 2021।

-ਪੰਜਾਬ ਇੰਸਟੀਚਿਊਟ ਐਂਡ ਅਦਰ ਬਿਲਡਿੰਗ ਟੈਕਸ ਰੀਪੀਲ ਐਕਟ-2011 ਬਿੱਲ।

-ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜ਼ੇਸ਼ਨ ਆਫ ਕੰਟਰੈਕਟਲ ਇੰਪਲਾਈਜ਼ ਬਿੱਲ-2021। (ਇਸ ਤਹਿਤ ਮੰਗਲਵਾਰ ਨੂੰ ਪੰਜਾਬ ਮੰਤਰੀ ਮੰਡਲ ਵੱਲੋਂ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਗਿਆ ਹੈ।)

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਾਲ-ਵਾਲ ਗੰਦਗੀ ਨਾਲ ਭਰੇ ਹੋਏ ਹਨ। ਉਨ੍ਹਾਂ ਤੋਂ ਅਛੂਤ ਕੋਈ ਚੀਜ਼ ਨਹੀਂ ਹੈ। ਇਸ ਮਾਮਲੇ ‘ਤੇ ਅਕਾਲੀ ਵਿਧਾਇਕ ਗੁੱਸੇ ‘ਚ ਆ ਗਏ ਅਤੇ ਮੁੱਖ ਮੰਤਰੀ ਵੱਲ ਹੱਥ ਖੜ੍ਹੇ ਕਰ ਦਿੱਤੇ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਐਸਐਫ ਦੀ ਹੱਦ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਵਿਰੁੱਧ ਸਦਨ ਵਿੱਚ ਨਿੰਦਾ ਦਾ ਮਤਾ ਪੇਸ਼ ਕੀਤਾ , ਜੋ ਸਰਬਸੰਮਤੀ ਨਾਲ ਪਾਸ ਹੋ ਗਿਆ। ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਵੀ ਮਤਾ ਪੇਸ਼ ਕੀਤਾ ਗਿਆ। ਸਦਨ ‘ਚ ਬਹਿਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਅਤੇ ਆਰ.ਐਸ.ਐਸ. ਦਾ ਦਾਖ਼ਲਾ ਕਰਵਾਉਣ ਵਿੱਚ ਅਕਾਲੀ ਦਲ ਦੀ ਅਹਿਮ ਭੂਮਿਕਾ ਹੈ।

ਅਕਾਲੀ ਦਲ ਦੇ ਵਿਧਾਨਕਾਰ ਸਦਨ ਵਿੱਚ ਕਾਲੇ ਚੋਗੇ (ਕੱਪੜੇ ) ਪਾ ਕੇ ਪੁੱਜੇ। ਸੈਸ਼ਨ ਵਧਾਉਣ ਨੂੰ ਲੈ ਕੇ ਸਦਨ ਵਿਚ ਵਿਰੋਧੀ ਧਿਰ ਆਪ ਤੇ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਅਕ‍ਾਲੀ ਦਲ ਵੱਲੋਂ ਸਦਨ ਵਿਚ ਨਾਅਰੇਬਾਜ਼ੀ ਵੀ ਕੀੇਤੀ ਜਾ ਰਹੀ ਹੈ। ਆਪ ਤੇ ਅਕਾਲੀ ਦਲ ਦੇ ਵਿਧਾਨਕਾਰਾਂ ਵੱਲੋਂ ਵੈੱਲ ‘ਚ ਜਾ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਅਕਾਲੀ ਦਲ ਤੇ ਆਪ ਨੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ ਹੈ।

Related posts

Punjab AG : ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਬਾਅਦ AG ਦੇ ਅਹੁਦਿਆਂ ‘ਤੇ ਲੱਗਾ ਰਿਹਾ ਆਉਣਾ-ਜਾਣਾ, ਪੜ੍ਹੋ ਕਿਸ-ਕਿਸ ਨੇ ਦਿੱਤੇ ਅਸਤੀਫੇ

On Punjab

ਸੋਨੀਆ ਗਾਂਧੀ ਨੇ ਕੇਂਦਰ ’ਤੇ ਵਿੰਨ੍ਹਿਆ ਨਿਸ਼ਾਨਾ, ਬੋਲੀ- ਕੋਰੋਨਾ ਸੰਕਟ ਨਾਲ ਨਜਿੱਠਣ ’ਚ ਮੋਦੀ ਸਰਕਾਰ ਨਾਕਾਮ

On Punjab

ਆਪਣੇ ਹੀ ਦਾਅਵੇ ‘ਚ ਘਿਰ ਗਏ ਮੋਦੀ! ਜੇ ਚੀਨ ਨੇ ਘੁਸਪੈਠ ਨਹੀਂ ਕੀਤੀ ਤਾਂ 20 ਸੈਨਿਕ ਕਿਵੇਂ ਹੋਏ ਸ਼ਹੀਦ?

On Punjab