32.52 F
New York, US
February 23, 2025
PreetNama
ਸਮਾਜ/Social

Punjab Cabinet Expansion :ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, 5 ਨਵੇਂ ਮੰਤਰੀਆਂ ਨੂੰ ਰਾਜਪਾਲ ਨੇ ਚੁਕਾਈ ਸਹੁੰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (2hagwant Mann) ਥੋੜ੍ਹੀ ਦੇਰ ’ਚ ਕੈਬਨਿਟ ਦਾ ਵਿਸਥਾਰ ਕਰਨਗੇ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ,ਬਸਪਾ ਵਿਧਾਇਕ ਨਛੱਤਰ ਪਾਲ ਪਹੁੰਚੇ। ਲੋਕ ਸਭਾ ਮੈਂਬਰ ਮੁਹੰਮਦ ਸਦੀਕ ਵੀ ਸਮਾਗਮ ਚ ਪੁੱਜੇ। ਨਵੇਂ ਨਿਯੁਕਤ ਹੋਏ ਅਮਨ ਅਰੋਡ਼ਾ, ਚੇਤਨ ਸਿੰਘ ਜੌੜੇਮਾਜਰਾ ਤੇ ਫੌਜਾ ਸਿੰਘ ਸਰਾਰੀ, ਅਨਮੋਲ ਗਗਨ ਮਾਨ, ਡਾ. ਨਿੱਝਰ ਵੀ ਪਰਿਵਾਰ ਸਮੇਤ ਰਾਜ ਭਵਨ ਪਹੁੰਚ ਗਏ ਹਨ। ਇਨ੍ਹਾਂ ਤੋਂ ਇਲਾਵਾ ਪੁਰਾਣੇ ਮੰਤਰੀ ਤੇ ਹੋਰ ਵਿਧਾਇਕ ਪਹੁੰਚ ਗਏ ਹਨ। ਮਾਨ ਵਜਾਰਤ ਦੇ ਸਾਰੇ ਮੰਤਰੀ ਹਾਜ਼ਰ ਸਨ।

-ਪੰਜਾਬ ਕੈਬਨਿਟ ਦੇ ਵਿਸਥਾਰ ਦਾ ਸਹੁੰ ਚੁੱਕ ਸਮਾਗਮ ਰਾਸ਼ਟਰੀ ਗੀਤ ਨਾਲ ਰਾਜ ਭਵਨ ਵਿਚ ਸ਼ੁਰੂ ਹੋਇਆ। ਇਸ ਮੌਕੇ ਸਟੇਜ ’ਤੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੌਜੂਦ ਹਨ। ਚੀਫ ਸੈਕਟਰੀ ਨੇ ਸਭ ਤੋਂ ਪਹਿਲਾਂ ਸਹੁੰ ਚੁੱਕਣ ਲਈ ਬੁਲਾਇਆ। ਅਮਨ ਅਰੋਡ਼ਾ ਨੇ ਪੰਜਾਬੀ ਵਿਚ ਆਪਣੇ ਅਹੁਦੇ ਦੀ ਗੁਪਤਤਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁਕਾਈ।

ਇਸ ਤੋਂ ਬਾਅਦ ਰਾਜਪਾਲ ਨੇ ਕੈਬਨਿਟ ਮੰਤਰੀ ਵਜੋਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਹੁੰ ਚੁਕਾਈ। ਉਨ੍ਹਾਂ ਨੇ ਵੀ ਪੰਜਾਬੀ ਵਿਚ ਸਹੁੰ ਚੁੱਕੀ। ਡਾ. ਨਿੱਝਰ ਪਾਰਟੀ ਦੇ ਪੁਰਾਣੇ ਆਗੂ ਹਨ ਪਰ ਪਹਿਲੀ ਵਾਰ ਜਿੱਤ ਕੇ ਕੈਬਨਿਟ ਵਿਚ ਪੁੱਜੇ ਹਨ।

ਇਨ੍ਹਾਂ ਤੋਂ ਬਾਅਦ ਫੌਜਾ ਸਿੰਘ ਸਰਾਰੀ ਨੂੰ ਰਾਜਪਾਲ ਨੇ ਸਹੁੰ ਚੁਕਾਈ। ਫੌਜਾ ਸਿੰਘ ਸਰਾਰੀ ਪੰਜਾਬ ਪੁਲਿਸ ਚੋਂ ਸੇਵਾਮੁਕਤ ਇੰਸਪੈਕਟਰ ਹਨ ਅਤੇ ਰਾਏ ਸਿੱਖ ਬਰਾਦਰੀ ਦੀ ਨੁਮਾਇੰਦਗੀ ਕਰ ਰਹੇ ਹਨ।

ਇਸਤੋਂ ਬਾਅਦ ਰਾਜਪਾਲ ਨੇ ਕੈਬਨਿਟ ਮੰਤਰੀ ਵਜੋਂ ਚੇਤਨ ਸਿੰਘ ਜੋੜੇਮਾਜਰਾ ਨੂੰ ਸਹੁੰ ਚੁਕਾਈ। ਸਮਾਣਾ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ। 2019 ਵਿਚ ਲੜਕੀ ਨੂੰ ਅਗਵਾ ਹੋਣੋਂ ਬਚਾਇਆ ਸੀ ਤੇ 7 ਸਾਲ ਦੱਖਣੀ ਕੋਰੀਆ ਵਿਚ ਦਿਹਾੜੀ ਕੀਤੀ।

ਇਸਤੋਂ ਬਾਅਦ ਰਾਜਪਾਲ ਨੇ ਕੈਬਨਿਟ ਮੰਤਰੀ ਵਜੋਂ ਅਨਮੋਲ ਗਗਨ ਮਾਨ ਨੂੰ ਸਹੁੰ ਚੁਕਾਈ। ਅਨਮੋਲ ਗਗਮ ਮਾਨ ਪੰਜਾਬੀ ਦੀ ਮਸ਼ਹੂਰ ਗਾਇਕ ਹੈ। ਮਾਨ ਖਰੜ ਤੋਂ ਪਹਿਲੀ ਵਾਰ ਵਿਧਾਇਕ ਚੁਣੀ ਗਈ ਹੈ।

ਇਸ ਦੇ ਨਾਲ ਹੀ ਰਾਸ਼ਟਰੀ ਗੀਤ ਦੇ ਨਾਲ ਸਹੁੰ ਚੁੱਕ ਸਮਾਗਮ ਦੀ ਸਮਾਪਤੀ ਹੋ ਗਈ।

ਇਸ ਸਮੇਂ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ ਕੁੱਲ 10 ਮੰਤਰੀ ਸਨ। ਅੱਜ ਪੰਜ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਦੀ ਗਿਣਤੀ 15 ਹੋ ਗਈ ਹੈ।

ਜਿਨ੍ਹਾਂ ਵਿਧਾਇਕਾਂ ਦੇ ਨਾਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿੱਚ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਨਾਂ ਸਭ ਤੋਂ ਪ੍ਰਮੁੱਖ ਹੈ। ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਡਾ: ਇੰਦਰਬੀਰ ਨਿੱਝਰ, ਫੌਜਾ ਸਿੰਘ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਨੇ ਕ੍ਰਮਵਾਰ ਪਹਿਲੀ ਵਾਰ ਸਹੁੰ ਚੁੱਕੀ।1-32

Related posts

Khadija Shah : ਇਮਰਾਨ ਖਾਨ ਦੀ ਕੱਟੜ ਸਮਰਥਕ ਤੇ ਲਾਹੌਰ ਕੋਰ ਕਮਾਂਡਰ ਦੇ ਘਰ ‘ਤੇ ਹੋਏ ਹਮਲੇ ਦੀ ਹੈ ਮਾਸਟਰਮਾਈਂਡ, ਕੀਤਾ ਸਮਰਪਣ

On Punjab

ਆਸਟ੍ਰੇਲੀਆ ‘ਚ ਸਿੱਖ ਭਾਈਚਾਰੇ ਲਈ ਵੱਡਾ ਸਨਮਾਨ, ਗੁਰੂਘਰ ਨੂੰ ‘ਵਿਰਾਸਤੀ ਅਸਥਾਨ’ ਦਾ ਦਰਜਾ

On Punjab

ਨਿਰਭਿਆ ਕੇਸ: ਦੋਸ਼ੀ ਦੀ ਪਟੀਸ਼ਨ ‘ਤੇ 24 ਜਨਵਰੀ ਨੂੰ ਹੋਵੇਗੀ ਸੁਣਵਾਈ

On Punjab