ਪੰਜਾਬ ਕਾਂਗਰਸ ‘ਚ ਗੁਟਬਾਜ਼ੀ ਖ਼ਤਮ ਕਰਨ ਲਈ ਗਠਿਤ ਤਿੰਨ ਮੈਂਬਰੀ ਪੈਨਲ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕੱਲ੍ਹ ਹੀ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਅਸੀਂ ਆਪਣੀ ਰਿਪੋਰਟ ਜਲਦ ਹੀ ਜਮ੍ਹਾਂ ਕਰ ਦੇਵਾਂਗੇ। ਦੱਸ ਦੇਈਏ ਕਿ ਪਾਰਟੀ ਦੇ ਰਾਸ਼ਟਰੀ ਅਗਵਾਈ ‘ਚ ਗਠਿਤ ਇਸ ਕਮੇਟੀ ‘ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਜੈਅਪ੍ਰਕਾਸ਼ ਅਗਰਵਾਲ ਤੇ ਮਲਿਕਾਰਜੁਨ ਖੜਗੇ ਸ਼ਾਮਲ ਸਨ।
ਸੂਤਰਾਂ ਨੇ ਦੱਸਿਆ ਕਿ ਹੁਣ ਕਾਂਗਰਸ ਹਾਈ ਕਮਾਂਡ ਜਲਦ ਹੀ ਕੋਈ ਫਾਰਮੂਲਾ ਤੈਅ ਕਰੇਗਾ ਤਾਂ ਜੋ ਪੰਜਾਬ ‘ਚ ਅੰਦੂਰਨੀ ਕਲੇਸ਼ ਨੂੰ ਖ਼ਤਮ ਕੀਤਾ ਜਾ ਸਕੇ। ਹਾਲ ਹੀ ‘ਚ ਇਸ ਕਮੇਟੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਕਈ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਸਮੇਤ ਪੰਜਾਬ ਕਾਂਗਰਸ ਦੇ 100 ਤੋਂ ਜ਼ਿਆਦਾ ਆਗੂਆਂ ਤੋਂ ਜਾਣਕਾਰੀ ਲਈ ਸੀ। ਦਰਅਸਲ ਕੁਝ ਹਫ਼ਤੇ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਵਿਚਕਾਰ ਤਿੱਖੀ ਬਿਆਨਬਾਜ਼ੀ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਸੀ। ਇਸ ਨਾਲ ਪਾਰਟੀ ਦਾ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਸੀ।
ਇਨ੍ਹਾਂ ਨਹੀਂ ਪਾਰਟੀ ਦਾ ਕਲੇਸ਼ ਪੰਜਾਬ ਦੀਆਂ ਸੜਕਾਂ ਤਕ ਪਹੁੰਚ ਗਿਆ ਸੀ ਤੇ ਪੋਸਟਰ ਵਾਰ ਸ਼ੁਰੂ ਹੋ ਗਿਆ ਸੀ। ਨਵੋਜਤ ਸਿੰਘ ਸਿੱਧੂ ਦੇ ਦੋ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ‘ਚ ਦਿੱਤੇ ਗਏ ਚਰਚਿਤ ਬਿਆਨ ‘ਕੌਣ ਕੈਪਟਨ’ ਦਾ ਜਵਾਬ ‘ਕੈਪਟਨ ਇਕ ਹੀ ਹੁੰਦਾ ਹੈ’ ਤੋਂ ਦਿੱਤਾ ਜਾ ਰਿਹਾ ਸੀ। ਪਾਰਟੀ ਹਾਈਕਮਾਂਡ ਨੇ ਅੰਦਰੂਨੀ ਕਲੇਸ਼ ਨੂੰ ਰੋਕਣ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ।