PreetNama
ਖਾਸ-ਖਬਰਾਂ/Important News

Punjab Election 2022: ਮੰਚ ਤੋਂ ਬੋਲੇ ਚੰਨੀ ਤੇ ਸਿੱਧੂ – ਮੁੱਖ ਮੰਤਰੀ ਚਿਹਰੇ ਦਾ ਹੋਵੇ ਐਲਾਨ, ਜਾਣੋ ਰਾਹੁਲ ਗਾਂਧੀ ਨੇ ਕੀ ਕਿਹਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਨੇਤਾ ਚਾਹੁੰਦੇ ਹਨ ਕਿ ਸੂਬੇ ਵਿਚ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ਵਿਚ ਪਾਰਟੀ ਫ਼ੈਸਲਾ ਲੈ ਲਵੇਗੀ। ਇਸਦੇ ਲਈ ਜਨਤਾ ਤੇ ਪਾਰਟੀ ਵਰਕਰਾਂ ਦੀ ਰਾਏ ਲਈ ਜਾਵੇਗੀ। ਰਾਹੁਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦੋ ਲੋਕ ਅਗਵਾਈ ਨਹੀਂ ਕਰ ਸਕਦੇ ਹਨ। ਇਕ ਹੀ ਵਿਅਕਤੀ ਅਗਵਾਈ ਕਰੇਗਾ। ਦੋਵਾਂ ਨੇ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਵਿਅਕਤੀ ਕਸਮ ਖਾ ਕੇ ਆਪਣੀ ਪੂਰੀ ਤਾਕਤ ਉਸਦੀ ਮਦਦ ਵਿਚ ਲਾਏਗਾ। ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ, ਪਾਰਟੀ ਵਰਕਰ ਤੇ ਪੰਜਾਬ ਚਾਹੁੰਦਾ ਹੈ ਤਾਂ ਫਿਰ ਅਸੀਂ ਮੁੱਖ ਮੰਤਰੀ ਦਾ ਫ਼ੈਸਲਾ ਲਵਾਂਗੇ, ਅਸੀਂ ਇਸਦਾ ਫ਼ੈਸਲਾ ਆਪਣੇ ਵਰਕਰਾਂ ਤੋਂ ਪੁੱਛ ਕੇ ਲਵਾਂਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਦੀ ਮੰਗ ਕੀਤੀ।

ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਬਾਅਦ ਦੁਪਹਿਰ ਜਲੰਧਰ ਪੁੱਜੇ ਅਤੇ ਛਾਉਣੀ ਹਲਕੇ ’ਚ ਪੈਂਦੇ ਰਿਜ਼ਾਰਟ ’ਚ ਵਰਚੂਅਲ ਰੈਲੀ ਸ਼ੁਰੂ ਹੋ ਗਈ ਹੈ। ਰੈਲੀ ਦੇ ਸ਼ੁਰੂ ’ਚ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦਾ ਸਵਾਗਤ ਕਰਦਿਆ ਪੰਜਾਬ ਦੇ ਲੋਕਾਂ ਵੱਲੋਂ ਤਿੰਨ ਸਵਾਲ ਰੱਖੇ, ਜਿਨ੍ਹਾਂ ’ਚ ਪਹਿਲਾ ਸਵਾਲ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ’ਚੋਂ ਕੌਣ ਕੱਢੇਗਾ? ਦੂਜਾ ਸਵਾਲ ਕਿ ਕਿਵੇਂ ਕੱਢੂਗਾ ਤੇ ਉਸ ਦੀ ਕੀ ਯੋਜਨਾ ਹੋਵੇਗੀ? ਅਤੇ ਤੀਜਾ ਸਵਾਲ ਕਿ ਇਸ ਏਜੰਡੇ ਨੂੰ ਕੌਣ ਲਾਗੂ ਕਰੇਗਾ, ਉਹ ਚਿਹਰਾ ਕੌਣ ਦਿਓਗੇ? ਸਿੱਧੂ ਨੇ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ, ਉਹ ਜਿਹੜਾ ਵੀ ਚਿਹਰਾ ਦੇਣਗੇ ਤਾਂ ਸਾਨੂੰ ਸਾਰਿਆ ਨੂੰ ਮਨਜ਼ੂਰ ਹੋਵੇਗਾ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਸਾਸ਼ਨ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਪੰਜਾਬ ’ਚ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਦੀ ਲੋੜ ਹੈ ਅਤੇ 111 ਦਿਨ ਕੰਮ ਕਰਨ ਵਾਲੀ ਸਰਕਾਰ ਨੂੰ ਅਗਲੇ ਪੰਜ ਸਾਲ ਲਈ ਮੌਕਾ ਦਿਓ, ਅਸੀਂ ਪੰਜਾਬ ਨੂੰ ਬਦਲ ਦਿਆਗੇ। ਚੰਨੀ ਨੇ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੋ, ਜਿਹੜਾ ਵੀ ਮੇਰੇ ਸਮੇਤ ਸਾਰਿਆ ਨੂੰ ਮਨਜ਼ੂਰ ਹੋਵੇਗਾ। ਸਾਡੇ ’ਚ ਕੋਈ ਮਤਭੇਦ ਨਹੀਂ ਹੈ ਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਰਕਾਰ ਦੇਣ ਲਈ ਸਿੱਧੂ ਤੇ ਸਾਰਿਆ ਨਾਲ ਮਿਲ ਕੇ ਏਕਤਾ ਨਾਲ ਪੰਜਾਬ ਲਈ ਹਰ ਲੜਾਈ ਲੜਾਂਗੇ।

Related posts

Egyptian church fire : ਮਿਸਰ ਦੀ ਇਕ ਚਰਚ ‘ਚ ਭਿਆਨਕ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ, ਕਈ ਜ਼ਖ਼ਮੀ, ਹਾਦਸੇ ਦੌਰਾਨ ਮਚੀ ਭਗਦੜ

On Punjab

ਯਮੁਨਾ ਪ੍ਰਦੂਸ਼ਣ: ਮਾਲੀਵਾਲ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਮੁਜ਼ਾਹਰਾ

On Punjab

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਨੇ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਦਾਲਤ ਦਾ ਰੁਖ ਕੀਤਾ

On Punjab