ਪੀਵੀ ਸਿੰਧੂ (PV Sindhu) ਭਾਰਤ ਦੀਆਂ ਸਭ ਤੋਂ ਬਿਹਤਰੀਨ ਬੈਡਮਿੰਟਨ ਖਿਡਾਰਨਾਂ ‘ਚੋਂ ਇਕ ਹੈ। ਬੈਡਮਿੰਟਨ (Badminton) ‘ਚ ਜਿੱਤ ਦੀ ਜਿਹੜੀ ਪਰੰਪਰਾ ਸਾਇਨਾ ਨੇਹਵਾਲ ਨੇ ਸ਼ੁਰੂ ਕੀਤੀ ਸੀ, ਸਿੰਧੂ ਉਸ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਗਈ ਹੈ। ਉਸ ਨੇ ਆਪਣੀ ਮਿਹਨਤ ਦੇ ਦਮ ‘ਤੇ ਭਾਰਤ ਨੂੰ ਬੈਡਮਿੰਟਨ ‘ਚ ਨਵੀਂ ਪਛਾਣ ਦਿਵਾਈ ਹੈ। ਓਲੰਪਿਕ ਤੋਂ ਲੈ ਕੇ ਆਮ ਟੂਰਨਾਮੈਂਟ ‘ਚ ਵੀ ਸਿੰਧੂ ਨੇ ਲਗਾਤਾਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਆਉਣ ਵਾਲੇ ਓਲੰਪਿਕ ‘ਚ ਵੀ ਉਸ ਤੋਂ ਮੈਡਲ ਦੀ ਉਮੀਦ ਹੈ। 5 ਜੁਲਾਈ 1995 ਨੂੰ ਹੈਦਰਾਬਾਦ ‘ਚ ਜਨਮੀ ਪੀਵੀ ਸਿੰਧੂ (PV Sindhu) ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਉਸ ਦੇ ਜਨਮਦਿਨ ਮੌਕੇ ਅਸੀਂ ਉਸ ਦੇ ਨਿੱਜੀ ਜੀਵਨ ਨਾਲ ਜੁੜੀਆਂ ਕੁਝ ਰੌਚਕ ਗੱਲਾਂ ਦੱਸ ਰਹੇ ਹਾਂ।ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਨਾਂ ਰੋਸ਼ਨ ਕਰਨ ਤੋਂ ਇਲਾਵਾ ਸਿੰਧੂ ਪਦਮਸ਼੍ਰੀ ਤੇ ਪਦਮ ਭੂਸ਼ਣ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕੀ ਹੈ। ਉਸ ਦੇ ਪਿਤਾ ਵਾਲੀਬਾਲ ਦੇ ਖਿਡਾਰੀ ਸਨ ਤੇ ਉਨ੍ਹਾਂ ਨੂੰ ਅਰਜੁਨ ਐਵਾਰਡ ਵੀ ਮਿਲਿਆ ਸੀ। ਸਿੰਧੂ ਨੇ ਮਹਿਜ਼ 8 ਸਾਲ ਦੀ ਉਮਰ ‘ਚ ਬੈਡਮਿੰਟਨ ਖਿਡਾਰੀ (Badminton Player) ਬਣ ਦਾ ਫ਼ੈਸਲਾ ਕਰ ਲਿਆ ਸੀ। ਸ਼ਾਇਦ ਇਸੇ ਕਾਰਨ ਉਹ ਭਾਰਤ ਦੀ ਸਭ ਤੋਂ ਬਿਹਤਰੀਨ ਬੈਡਮਿੰਟਨ ਖਿਡਾਰੀ ਸਾਬਿਤ ਹੋਈ ਹੈ।
ਸਭ ਤੋਂ ਜ਼ਿਆਦਾ ਕਮਾਈ ਦੇ ਮਾਮਲੇ ‘ਚ ਫੋਰਬਜ਼ ਦੀ ਲਿਸਟ ‘ਚ 13ਵੇਂ ਨੰਬਰ ‘ਤੇ ਹੈ ਸਿੰਧੂ
ਕਿੰਨੀ ਹੈ ਨੈੱਟ ਵਰਥ
ਕਿੰਨੀ ਹੈ ਨੈੱਟ ਵਰਥ