ਇਸ ਸਾਲ ਬ੍ਰਿਟੇਨ ਦੀ ਮਹਾਰਾਣੀ ਦੀ ਮੌਤ ਹੋ ਜਾਵੇਗੀ। ਬਾਬੇ ਵੇਂਗਾ ਦੀ ਤਰ੍ਹਾਂ ਭਵਿੱਖਬਾਣੀਆਂ ਕਰਨ ਵਾਲੀ ਲੜਕੀ ਦੀ ਗੱਲ ਸੱਚ ਸਾਬਿਤ ਹੋ ਗਈ। 19 ਸਾਲ ਦੀ ਹੰਨਾ ਕੈਰੋਲ ਨੇ ਸਾਲ 2022 ਲਈ 28 ਵੱਡੀਆਂ ਭਵਿੱਖਬਾਣੀਆਂ ਕੀਤੀਆਂ ਸਨ ਜਿਨ੍ਹਾਂ ਵਿਚ ਮਹਾਰਾਣੀ ਦੇ ਦੇਹਾਂਤ ਤੋਂ ਬਾਅਦ 11 ਭਵਿੱਖਬਾਣੀਆਂ ਸੱਚ ਸਾਬਿਤ ਹੋ ਗਈਆਂ ਹਨ।
ਅਮਰੀਕਾ ਦੇ ਮੈਸਾਚੂਸੈਟਸ ਦੇ ਫੌਕਸਬੋਰੋ ਦੀ ਰਹਿਣ ਵਾਲੀ ਹਾਨਾ ਨੇ ਨਿਕ ਜੋਨਸ ਤੇ ਪ੍ਰਿਅੰਕਾ ਚੋਪੜਾ ਦੇ ਘਰ ਨਵੇਂ ਮਹਿਮਾਨ ਦਾ ਆਗਮਨ, ਰਿਹਾਨਾ ਦਾ ਗਰਭਵਤੀ ਹੋਣਾ ਤੇ ਹੈਰੀ ਸਟਾਈਲਜ਼ ਤੇ ਬਿਓਂਸ ਦੀ ਨਵੀਂ ਐਲਬਮ ਵਰਗੀਆਂ ਭਵਿੱਖਬਾਣੀਆਂ ਕੀਤੀਆਂ ਸਨ, ਜਿਹੜੀਆਂ ਸੱਚ ਸਾਬਿਤ ਹੋਈਆਂ। ਉਨ੍ਹਾਂ ਅਗਸਤ “ਚ ਇਕ ਭਵਿੱਖਬਾਣੀ ਕੀਤੀ ਸੀ ਕਿ ਪੇਟ ਡੇਵਿਡਸਨ ਤੇ ਕਿਮ ਕਾਰਦਾਸ਼ੀਆਂ ਅਲੱਗ ਹੋ ਜਾਣਗੇ, ਇਹ ਭਵਿੱਖਬਾਣੀ ਵੀ ਸੱਚ ਸਾਬਿਤ ਹੋਈ।
ਹਾਨਾ ਆਪਣੇ ਫਾਲੋਅਰਜ਼ ਲਈ ਫੀਸ ਲੈ ਕੇ ਟਿਕਟਾਕ ‘ਤੇ ਰੀਡਿੰਗ ਵੀ ਕਰਦੀ ਹੈ। ਕੈਰੋਲ ਫਿਲਹਾਲ ਪਰਸਨਲ ਰੀਡਿੰਗ ‘ਤੇ 2000 ਡਾਲਰ ਹਰ ਮਹੀਨੇ ਕਮਾਉਂਦੀ ਹੈ। ਕਿਹਾ ਜਾਂਦਾ ਹੈ ਕਿ ਫੋਟੋ ਜਾਂ ਫਿਰ ਆਪਣੇ ਦੋ ਗਾਹਕਾਂ ਨੂੰ ਦੇਖ ਕੇ ਉਹ ਉਨ੍ਹਾਂ ਦੀ ਜ਼ਿੰਦਗੀ ‘ਚ ਹੋਣ ਵਾਲੀਆਂ ਘਟਨਾਵਾਂ ਦਾ ਸਟੀਕ ਅਨੁਮਾਨ ਲਗਾ ਸਕਦੀ ਹੈ। ਇਹ ਅਨੁਮਾਨ ਗਰਭਵਤੀ ਹੋਣ ਜਾਂ ਨਵੀਂ ਨੌਕਰੀ ਮਿਲਣ ਨਾਲ ਸੰਬੰਧਤ ਵੀ ਹੋ ਸਕਦਾ ਹੈ।