ਪੰਜਾਬ ’ਚ ‘ਆਮ ਆਦਮੀ ਪਾਰਟੀ’ (AAP) ਦੇ ਇੰਚਾਰਜ ਰਾਘਵ ਚੱਡਾ (Raghav Chaddha) ਨੇ ਅੱਜ ਪੰਜਾਬ ਕਾਂਗਰਸ (Congress) ਦੇ ਮੁਖੀ ਨਵਜੋਤ ਸਿੰਘ ਸਿੱਧੂ (Navjot Singh Sidhu) ’ਤੇ ਨਿਸ਼ਾਨਾ ਵਿਨਿ੍ਹਆ ਹੈ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਕਿਹਾ ਹੈ। ਰਾਘਵ ਦਾ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਉਸ਼ ਬਿਆਨ ਤੋਂ ਬਾਅਦ ਆਇਆ ਹੈ ਜਿਸ ’ਚ ਇਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੰਦਾ (ਆਲੋਚਨਾ) ਕੀਤੀ ਸੀ।
ਰਾਘਵ ਚੱਡਾ ਨੇ ਟਵੀਟ ਕੀਤਾ, ‘ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ – ਨਵਜੋਤ ਸਿੰਘ ਸਿੱਧੂ – ਨੂੰ ਕੈਪਟਨ (ਮੁੱਖ ਮੰਤਰੀ ਅਮਰਿੰਦਰ ਸਿੰਘ) ਖ਼ਿਲਾਫ਼ ਲਗਾਤਾਰ ਹਮਲਾਵਰ ਰਹਿਣ ਦੇ ਲਈ ਕਾਂਗਰਸ ਨੂੰ ਹਾਈਕਮਾਨ ਨੇ ਝਿੜਕਿਆ ਹੈ… ਇਸ ਲਈ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਬਦਲਾਅ ਲਈ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਹੈ।