63.68 F
New York, US
September 8, 2024
PreetNama
ਰਾਜਨੀਤੀ/Politics

Rahul Gandhi Vaishno Devi Darshan : ਰਾਹੁਲ ਗਾਂਧੀ ਕੱਟੜਾ ਤੋਂ ਪੈਦਲ ਚੱਲ ਕੇ ਜਾਣਗੇ ਮਾਂ ਵੈਸ਼ਨੋ ਦੇ ਦਰਸ਼ਨਾਂ ਲਈ, ਜਾਣੋ ਸਮਾਗਮ ਦੀ ਪੂਰੀ ਲਿਸਟ

ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਜੰਮੂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਦੋ ਦਿਨ ਦੇ ਇਸ ਦੌਰੇ ‘ਚ ਰਾਹੁਲ ਗਾਂਧੀ (Rahul Gandhi) ਮਾਂ ਵੈਸ਼ਨੋ ਦੇਵੀ (Maa Vasihno Devi) ਦੇ ਦਰਸ਼ਨ ਕਰਨਗੇ ਤੇ ਥਾਂ-ਥਾਂ ਕਾਂਗਰਸੀ ਵਰਕਰਾਂ ਨੂੰ ਮਿਲਣਗੇ। ਰਾਹੁਲ ਅੱਜ ਜੰਮੂ ਏਅਰਪੋਰਟ ਪੁੱਜਣਗੇ ਤੇ ਇੱਥੇ ਸਿੱਧਾ ਕੱਟੜਾ ਲਈ ਰਵਾਨਾ ਹੋਣਗੇ। ਕੱਟੜਾ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਪੈਦਲ ਯਾਤਰਾ ਸ਼ੁਰੂ ਹੋਵੇਗੀ, ਜੋ ਮਾਤਾ ਵੈਸ਼ਨੋ ਦੇ ਦਰਬਾਰ ‘ਚ ਖ਼ਤਮ ਹੋਵੇਗੀ। ਇਸ ਦੌਰਾਨ ਕਾਂਗਰਸੀ ਵਰਕਰ ਥਾਂ-ਥਾਂ ਉਨ੍ਹਾਂ ਦਾ ਸਵਾਗਤ ਕਰਨਗੇ। ਪੈਦਲ ਯਾਤਰਾ ‘ਚ ਰਾਹੁਲ ਗਾਂਧੀ ਨਾਲ ਕਾਂਗਰਸ ਦੇ ਕਈ ਦਿੱਗਜ ਆਗੂ ਵੀ ਸ਼ਾਮਲ ਹੋਣਗੇ।

ਦੁਪਹਿਰ ਬਾਅਦ ਰਾਹੁਲ ਗਾਂਧੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਪਹੁੰਚਣਗੇ ਤੇ ਸ਼ਾਮ ਦੀ ਆਰਤੀ ‘ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਰਾਤ ‘ਚ ਵੈਸ਼ਨੋ ਦੇਵੀ ਦੇ ਭਵਨ ‘ਚ ਆਰਾਮ ਕਰਨਗੇ ਤੇ ਅਗਲੇ ਦਿਨ ਫਿਰ ਸਵੇਰੇ ਪੈਦਲ ਹੀ ਵੈਸ਼ਨੋ ਦੇਵੀ ਭਵਨ ਤੋਂ ਕੱਟੜਾ ਆਉਣਗੇ। ਇਸ ਤੋਂ ਬਾਅਦ ਰਾਹੁਲ ਜੰਮੂ ਪਹੁੰਚ ਕੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਮਿਲਣਗੇ। ਸ਼ੁੱਕਰਵਾਰ ਦੇ ਦਿਨ ਕਰੀਬ 11.30 ਵਜੇ ਜੰਮੂ ‘ਚ ਰਾਹੁਲ ਗਾਂਧੀ ਆਪਣੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਜੰਮੂ ਕਸ਼ਮੀਰ ਸੂਬਾ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਨਾਲ ਉਨ੍ਹਾਂ ਦੀ ਬੈਠਕ ਹੋਵੇਗੀ। ਜੰਮੂ ‘ਚ ਖਰਾਬ ਮੌਸਮ ਦੇ ਬਾਵਜੂਦ ਰਾਹੁਲ ਗਾਂਧੀ ਦੇ ਇਸ ਦੌਰੇ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਤਿਆਰੀਆਂ ਸ਼ੁਰੂ ਕਰ ਰੱਖੀਆਂ ਹਨ।

ਕੀ ਹੈ ਰਾਹੁਲ ਗਾਂਧੀ ਦਾ ਪ੍ਰੋਗਰਾਮ :

– ਵੀਰਵਾਰ ਸਵੇਰੇ ਜੰਮੂ ਏਅਰਪੋਰਟ ਪਹੁੰਚਣਗੇ।

– ਦੁਪਹਿਰ 2.30 ਵਜੇ ਪੈਦਲ ਮਾਤਾ ਵੈਸ਼ਨੋ ਦੇਵੀ ਦੀ ਚੜ੍ਹਾਈ ਸ਼ੁਰੂ ਕਰਨਗੇ।

– ਸ਼ਾਮ 7.30 ਵਜੇ ਮਾਤਾ ਵੈਸ਼ਨੋ ਦੀ ਆਰਤੀ ‘ਚ ਸ਼ਾਮਲ ਹੋਣਗੇ।

– ਰਾਤ ਨੂੰ ਮਾਤਾ ਵੈਸ਼ਨੋ ਦੇਵੀ ਭਵਨ ‘ਚ ਆਰਾਮ ਕਰਨਗੇ।

– ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਮਾਤਾ ਵੈਸ਼ਨੋ ਦੇਵੀ ਭਵਨ ਤੋਂ ਪੈਦਲ ਹੀ ਕਟੱੜਾ ਵਾਪਸ ਆਉਣਗੇ।

11 ਵਜੇ ਜੰਮੂ ‘ਚ ਰੈਲੀ ਨੂੰ ਸੰਬੋਧਨ ਕਰਨਗੇ।

– ਰੈਲੀ ਤੋਂ ਬਾਅਦ ਜੰਮੂ ‘ਚ ਪਾਰਟੀ ਆਗੂਆਂ ਨਾਲ ਲੰਚ ਕਰਨਗੇ।

– ਸ਼ੁੱਕਰਵਾਰ ਨੂੰ ਦੁਪਹਿਰ 3.20 ਵਜੇ ਦਿੱਲੀ ਲਈ ਵਾਪਸ ਰਵਾਨਾ ਹੋ ਜਾਣਗੇ।

Related posts

ਰਾਹੁਲ ਦਸ ਜਨਮ ਲੈ ਕੇ ਵੀ ਨਹੀਂ ਬਣ ਸਕਣਗੇ ਸਾਵਰਕਰ, ਦੇਸ਼ ਕਾਂਗਰਸ ਨੇਤਾ ਨੂੰ ਕਦੀ ਮਾਫ਼ ਨਹੀਂ ਕਰੇਗਾ : ਅਨੁਰਾਗ ਠਾਕੁਰ

On Punjab

Kisan Andolan : ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਬਿਆਨ ‘ਤੇ ਕਾਇਮ ਹਨ ਗੁਰਨਾਮ ਸਿੰਘ ਚੜੂਨੀ

On Punjab

ਨਾਰਵੇ ਦੇ ਪਹਿਲੇ ਸਿੱਖ ਨਗਰ ਕੌਂਸਲਰ ਬਣੇ ਅੰਮ੍ਰਿਤਪਾਲ ਸਿੰਘ

On Punjab