PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਰਾਹੁਲ ਦਸ ਜਨਮ ਲੈ ਕੇ ਵੀ ਨਹੀਂ ਬਣ ਸਕਣਗੇ ਸਾਵਰਕਰ, ਦੇਸ਼ ਕਾਂਗਰਸ ਨੇਤਾ ਨੂੰ ਕਦੀ ਮਾਫ਼ ਨਹੀਂ ਕਰੇਗਾ : ਅਨੁਰਾਗ ਠਾਕੁਰ

ਵੀਰ ਸਾਵਰਕਰ ’ਤੇ ਟਿੱਪਣੀ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਭਾਵੇਂ ਦਸ ਜਨਮ ਲੈ ਲਵੇ ਪਰ ਉਹ ਕਦੇ ਵੀ ਸਾਵਰਕਰ ਵਰਗਾ ਨਹੀਂ ਬਣ ਸਕਣਗੇ।

ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ‘ਜੀਤੋ ਅਹਿੰਸਾ ਰਨ’ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਵਰਕਰ ਦਾ ਅਪਮਾਨ ਕਰਨ ਵਾਲੇ ਰਾਹੁਲ ਗਾਂਧੀ ਨੂੰ ਦੇਸ਼ ਕਦੇ ਮਾਫ਼ ਨਹੀਂ ਕਰੇਗਾ। ਸਾਵਰਕਰ ਜੀ ਨੇ ਆਪਣਾ ਸਾਰਾ ਜੀਵਨ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ ਅਤੇ ਰਾਹੁਲ ਗਾਂਧੀ ਆਪਣਾ ਪੂਰਾ ਸਮਾਂ ਬ੍ਰਿਟਿਸ਼ ਲੋਕਾਂ ਦੀ ਮਦਦ ਨਾਲ ਭਾਰਤੀ ਲੋਕਤੰਤਰ ਦੇ ਵਿਰੁੱਧ ਪ੍ਰਚਾਰ ਕਰਨ ’ਚ ਲਗਾ ਰਹੇ ਹਨ। ਰਾਹੁਲ ਗਾਂਧੀ ਭਾਵੇਂ ਦਸ ਜਨਮ ਲੈ ਲਵੇ, ਉਹ ਕਦੇ ਸਾਵਰਕਰ ਨਹੀਂ ਬਣ ਸਕਦੇ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਲਈ ਮਾਣਹਾਨੀ ਦੇ ਇਕ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ। 25 ਮਾਰਚ ਨੂੰ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ, ‘ਮੇਰਾ ਨਾਮ ਸਾਵਰਕਰ ਨਹੀਂ, ਮੇਰਾ ਨਾਮ ਗਾਂਧੀ ਹੈ। ਗਾਂਧੀ ਕਿਸੇ ਤੋਂ ਮਾਫੀ ਨਹੀਂ ਮੰਗਦੇ ਹਨ।’

ਬਿਹਾਰ ’ਚ ਵਾਪਸ ਆਇਆ ਜੰਗਲ ਰਾਜ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਹਿੰਸਾ ਨੂੰ ਲੈ ਕੇ ਬਿਹਾਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ’ਚ ਅਮਨ-ਕਾਨੂੰਨ ਦੀ ਮਾੜੀ ਹਾਲਤ ਕਾਰਨ ਸੂਬੇ ’ਚ ਜੰਗਲ ਰਾਜ ਵਾਪਸ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਜੰਗਲ ਰਾਜ ਲਾਲੂ ਦੇ ਸ਼ਾਸਨ ਦੌਰਾਨ ਸੀ, ਉਹ ਤੇਜਸਵੀ ਯਾਦਵ ਅਤੇ ਨਿਤੀਸ਼ ਕੁਮਾਰ ਦੇ ਸ਼ਾਸਨ ਦੌਰਾਨ ਵਾਪਸ ਆ ਗਿਆ ਹੈ। ਬਿਹਾਰ ਦੇ ਸਾਸਾਰਾਮ ਅਤੇ ਬਿਹਾਰਸ਼ਰੀਫ ’ਚ ਰਾਮ ਨੌਮੀ ਮੌਕੇ ’ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਹਿੰਦੂਆਂ ’ਤੇ ਹਮਲਾ ਕੀਤਾ।

ਮਮਤਾ ਦੀਦੀ ਸੌਂ ਰਹੀ ਹੈ

ਪੱਛਮੀ ਬੰਗਾਲ ’ਚ ਭਾਜਪਾ ਵਰਕਰ ਦੀ ਹੱਤਿਆ ’ਤੇ ਭਾਜਪਾ ਨੇਤਾ ਨੇ ਕਿਹਾ, ‘ਮਮਤਾ ਦੀਦੀ ਸੌਂ ਰਹੀ ਹੈ।’ ਉਹ ਸਿਰਫ਼ ਇੱਕ ਵਰਗ ਨੂੰ ਸੁਰੱਖਿਆ ਦੇ ਰਹੀ ਹੈ। ਉਹ ਹਿੰਦੂ ਭਾਈਚਾਰੇ ਦੀ ਸ਼ੋਭਾ ਯਾਤਰਾ ’ਤੇ ਹਮਲਾ ਕਰਦੇ ਹੋਏ ਪੱਖਪਾਤੀ ਸਟੈਂਡ ਲੈਂਦੀ ਹੈ। “ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਹਿੰਦੂਆਂ ’ਤੇ ਹਮਲੇ ਹੋ ਰਹੇ ਹਨ।” ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਦੇ ਭਾਸ਼ਣ ਹਿੰਸਾ ਨੂੰ ਹਵਾ ਦੇ ਰਹੇ ਹਨ। ਪੂਰਬਾ ਬਰਧਮਾਨ ’ਚ ਭਾਜਪਾ ਵਰਕਰ ਰਾਜੂ ਝਾਅ ਦੇ ਕਤਲ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਬੰਗਾਲ ’ਚ ਰਾਮ ਭਗਤਾਂ ’ਤੇ ਲਾਠੀਆਂ, ਪੱਥਰਾਂ, ਬੰਬਾਂ ਨਾਲ ਹਮਲੇ ਹੋ ਰਹੇ ਹਨ, ਜਿਸ ਕਾਰਨ ਫਿਰਕੂ ਤਣਾਅ ਵਧ ਰਿਹਾ ਹੈ। ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਨੂੰ ਰੋਕ ਦਿੱਤਾ ਗਿਆ ਅਤੇ ਇਹ ਸਭ ਕੁਝ ਮਮਤਾ ਬੈਨਰਜੀ ਦੇ ਨੱਕ ਹੇਠ ਹੋ ਰਿਹਾ ਹੈ।

Related posts

‘ਜਲੇਬੀ ਫੈਕਟਰੀ’ ‘ਤੇ ਅਜਿਹਾ ਕੀ ਕਹਿ ਗਏ ਰਾਹੁਲ ਗਾਂਧੀ? ਸੋਸ਼ਲ ਮੀਡੀਆ ‘ਤੇ ਹੋ ਗਏ ਟ੍ਰੋਲ ਤਾਂ ਨਾਇਬ ਸੈਣੀ ਨੇ ਵੀ ਲਈ ਚੁਟਕੀ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 2024 ਨੂੰ ਲੈ ਕੇ ਜਲੇਬੀ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਗੋਹਾਨਾ ਦੇ ਮਟੂਰਮ ਕੀ ਜਲੇਬੀ ਦੇ ਜਲੇਬੀਆਂ ਨੂੰ ਰਾਜਨੀਤੀ ਦੇ ਸ਼ਰਬਤ ਵਿੱਚ ਇਸ ਤਰ੍ਹਾਂ ਲਪੇਟਿਆ ਗਿਆ ਸੀ ਕਿ ਹੁਣ ਇੰਟਰਨੈੱਟ ਰਾਹੀਂ ਪੂਰੇ ਦੇਸ਼ ਵਿੱਚ ਇਨ੍ਹਾਂ ਦੀ ਚਰਚਾ ਹੋ ਰਹੀ ਹੈ। ਹੁਣ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਜਲੇਬੀ ਫੈਕਟਰੀ ਬਾਰੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਚੁਟਕੀ ਲਈ ਹੈ।

On Punjab

ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ

On Punjab

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬ ‘ਚ ਚੱਲ ਰਹੇ ਡੇਰੇ, ਖੁਫੀਆ ਏਜੰਸੀਆਂ ਵੱਲੋਂ 87 ਡੇਰਿਆਂ ਦੀ ਪਛਾਣ

On Punjab