ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਦੇ ਰੇਲਵੇ ਟ੍ਰੈਕ ’ਤੇ ਟੈਂਟ ਲਗਾ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਸਮੇਂ 150 ਦੇ ਕਰੀਬ ਕਿਸਾਨ ਰੇਲਵੇ ਸਟੇਸ਼ਨ ‘ਤੇ ਇਕੱਠੇ ਹੋਏ ਹਨ। ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਜਦਕਿ ਭਲਕੇ ਅੰਮ੍ਰਿਤਸਰ ਜ਼ਿਲ੍ਹੇ ਦੀ ਡਿਊਟੀ ਲਗਾਈ ਗਈ ਹੈ।
ਅੰਮ੍ਰਿਤਸਰ-ਪਠਾਨਕੋਟ ਰੇਲ ਰੂਟ ਜਾਮ
ਰੇਲਵੇ ਟ੍ਰੈਕ ‘ਤੇ ਟੈਂਟ ਲਗਾ ਕੇ ਧਰਨਾ ਦੇਣ ਕਾਰਨ ਸਵੇਰੇ 11.15 ਵਜੇ ਤੋਂ ਬਾਅਦ ਇਸ ਰੂਟ ਦੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂਕਿ ਸਵੇਰੇ 5 ਵਜੇ ਤੋਂ ਸਵੇਰੇ 9:25 ਵਜੇ ਤਕ 7 ਟਰੇਨਾਂ ਇਸ ਰੂਟ ਤੋਂ ਲੰਘੀਆਂ ਸਨ। ਟਰੇਨ ਰੱਦ ਹੋਣ ਕਾਰਨ ਕੋਈ ਵੀ ਯਾਤਰੀ ਰੇਲਵੇ ਸਟੇਸ਼ਨ ‘ਤੇ ਨਹੀਂ ਆਇਆ। ਜ਼ਿਆਦਾਤਰ ਯਾਤਰੀ ਬੱਸ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹਨ।