ਅਸ਼ਲੀਲ ਫਿਲਮਾਂ ਦੇ ਨਿਰਮਾਣ ਤੇ ਕਾਰੋਬਾਰ ਦੇ ਦੋਸ਼ ’ਚ ਫਸੇ ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੁਣ ਪਹਿਲੀ ਵਾਰ ਅਦਾਕਾਰਾ ਦਾ ਬਿਆਨ ਸਾਹਮਣੇ ਆਇਆ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਚ ਸ਼ੇਅਰ ਕੀਤੇ ਗਏ ਇਕ ਬਿਆਨ ’ਚ ਕਿਹਾ ਹੈ ਕਿ ਮੈਨੂੰ ਮੁੰਬਈ ਪੁਲਿਸ ਤੇ ਭਾਰਤੀ ਨਿਆ ਵਿਵਸਥਾ ’ਤੇ ਪੂਰਾ ਭਰੋਸਾ ਹੈ। ਨਾਲ ਹੀ ਸ਼ਿਲਪਾ ਨੇ ਇਹ ਵੀ ਅਪੀਲ ਕੀਤੀ ਹੈ ਕਿ ਬੱਚਿਆ ਦੀ ਖਾਤਿਰ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਜਾਵੇ ਤੇ ਗ਼ਲਤ ਜਾਣਕਾਰੀਆਂ ਦੇ ਆਧਾਰ ’ਤੇ ਟਿੱਪਣੀਆਂ ਨਾ ਕੀਤੀਆਂ ਜਾਣ। ਦੱਸਣਯੋਗ ਹੈ ਕਿ ਬੀਤੇ ਹਫ਼ਤੇ ਮੁੰਬਈ ਹਾਈਕੋਰਟ ਨੇ ਸ਼ਿਲਪਾ ਸ਼ੈੱਟੀ ਨੇ ਮੀਡੀਆ ਰਿਪੋਰਟਾਂ ਨੂੰ ਲੈ ਕੇ ਪਟੀਸ਼ਨ ਦਾਇਰ ਕਰ ਕੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਪੋਸਟ ’ਚ ਸ਼ਿਲਪਾ ਨੇ ਕਹੀ ਇਹ ਗੱਲ
ਇੰਸਟਾਗ੍ਰਾਮ ’ਤੇ ਸ਼ੇਅਰ ਪੋਸਟ ’ਚ ਸ਼ਿਲਪਾ ਸ਼ੈੱਟੀ ਨੇ ਲਿਖਿਆ ਕਿ – ਹਾਂ ਬੀਤੇ ਕੁਝ ਦਿਨ ਮੇਰੇ ਲਈ ਹਰ ਤਰ੍ਹਾਂ ਨਾਲ ਚੁਣੌਤੀ ਭਰੇ ਰਹੇ ਹਨ। ਕਈ ਤਰ੍ਹਾਂ ਦੇ ਦੋਸ਼ ਤੇ ਅਫਵਾਹਾਂ ਮੇਰੇ ਪਰਿਵਾਰ ਬਾਰੇ ਫੈਲਾਈਆਂ ਗਈਆਂ ਹਨ। ਨਾ ਸਿਰਫ਼ ਮੀਡੀਆ ਬਲਕਿ ਕੁਝ ਸ਼ੁੱਭ ਚਿੰਤਕਾਂ ਵੱਲੋਂ ਵੀ ਮੇਰੇ ਉੱਤਰ ਕਈ ਅਨਚਾਹੇ ਇਲਜਾਮ ਲਗਾਏ ਗਏ ਹਨ ਤੇ ਸੋਸ਼ਲ ਮੀਡੀਆ ’ਤੇ ਬਹੁਤ ਟਰੋਲਿੰਗ ਦੀ ਗਈ ਹੈ ਤੇ ਕਈ ਸਵਾਲ ਪੁੱਛੇ ਗਏ। ਸ਼ਿਲਪਾ ਨੇ ਅੱਗੇ ਲਿਖਿਆ ਕਿ ਇਹ ਸਵਾਲ ਸਿਰਫ਼ ਮੈਨੂੰ ਤੋਂ ਨਹੀਂ, ਮੇਰੇ ਪਰਿਵਾਰ ਤੋਂ ਵੀ ਪੁੱਛੇ ਗਏ। ਮੇਰਾ ਜਵਾਬ… ਮੈਨੂੰ ਅਜੇ ਤਕ ਕੁਝ ਨਹੀਂ ਕਿਹਾ ਹੈ ਤੇ ਅਜਿਹਾ ਕਰਾਂਗੀ ਵੀ ਨਹੀਂ, ਕਿਉਂਕਿ ਫਿਲਹਾਲ ਕੇਸ ਕੋਰਟ ’ਚ ਵਿਚਾਰਅਧੀਨ ਹੈ, ਇਸ ਲਈ ਮੇਰੇ ਵੱਲੋਂ ਝੂਠੇ ਹਵਾਲੇ ਦੇਣਾ ਬੰਦ ਕਰੋ। ਆਪਣੇ ਫਲਸਫੇ ਨੂੰ ਦੋਹਰਾਉਂਦੇ ਹੋਏ celebrity ਹੋਣ ਦੇ ਨਾਤੇ – ਕਦੇ ਸ਼ਿਕਾਇਤ ਨਾ ਕਰੋ, ਕਦੇ ਐਕਸਪਲੇਨ ਨਾ ਕਰੋ। ਮੈਂ ਬਸ ਇੰਨਾ ਹੀ ਕਹਾਂਗੀ ਕਿ ਜਾਂਚ ਚੱਲ ਰਹੀ ਹੈ, ਮੈਨੂੰ ਮੁੰਬਈ ਪੁਲਿਸ ਤੇ ਨਿਆ ਵਿਵਸਥਾ ’ਚ ਪੂਰਾ ਭਰੋਸਾ ਹੈ।