ਸ਼ਿਲਪਾ ਸੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਤੇ ਉਨ੍ਹਾਂ ਦੇ ਆਈਟੀ ਹੈੱਡ ਰਿਯਾਨ ਥੋਪਰੇ (Ryan Thorpe) ਨੂੰ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।ਮੰਗਲਵਾਰ ਨੂੰ ਕੋਰਟ ਨੇ ਰਾਜ ਕੁੰਦਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਹੁਣ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਵੀ ਖਾਰਜ ਹੋ ਗਈ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ ਮੁੰਬਈ ਦੀ ਏਸਪਲੇਨੈਡ ਕੋਰਟ ਨੇ ਰਾਜ ਕੁੰਦਰਾ ਤੇ ਰਿਯਾਨ ਥੋਪਰੇ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਮੰਗਲਵਾਰ ਨੂੰ ਸੁਣਵਾਈ ‘ਚ ਕ੍ਰਾਈਮ ਬ੍ਰਾਂਚ ਨੇ ਕੋਰਟ ‘ਚ ਦੱਸਿਆ ਕਿ ਰਾਜ ਦੇ ਘਰੋਂ ਕਈ ਅਹਿਮ ਸਬੂਤ ਮਿਲੇ ਹਨ। ਕਈ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਗਏ ਹਨ, ਇਸਲਈ ਇਕ ਫਾਰੈਂਸਿਕ ਐਕਸਪਰਟ ਨਿਯੁਕਤ ਕੀਤਾ ਗਿਆ ਸੀ ਜਿਸ ਦੀ ਮਦਦ ਨਾਲ ਡੇਟਾ ਵਾਪਸ ਮਿਲ ਰਿਹਾ ਹੈ। ਰਾਜ ਦੇ ਘਰੋਂ ਹਾਰਡ ਡਿਸਕ ਤੇ ਮੋਬਾਈਲ ਮਿਲੇ ਹਨ। ਆਈਓਐੱਸ ‘ਤੇ ਜਦੋਂ ਦੋਸ਼ੀਆਂ ਦੇ ਹਾਟਸ਼ਾਟ ਦਿਖਾਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਐਪਲ ਤੋਂ 1 ਕਰੋੜ 13 ਲੱਖ 64,886 ਰੁਪਏ ਮਿਲੇ ਸਨ। ਜਿਨ੍ਹਾਂ ਬੈਂਕ ਖਾਤਿਆਂ ‘ਚ ਪੈਸਾ ਜਮ੍ਹਾਂ ਕੀਤੇ ਗਏ ਸਨ। ਉਨ੍ਹਾਂ ਨੂੰ ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ ਤੇ ਹੋਰ ਬੈਂਕ ਖਾਤਿਆਂ ਤੋਂ ਜ਼ਬਤ ਕਰ ਲਿਆ ਗਿਆ ਹੈ। ਅਜੇ ਕੁਝ ਫਰਾਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਬੰਬੇ ਹਾਈ ਕੋਰਟ ‘ਚ 29 ਜੁਲਾਈ ਨੂੰ ਹੋਵੇਗੀ ਸੁਣਵਾਈ
ਰਾਜ ਕੁੰਦਰਾ ਦੀ ਜ਼ਮਾਨਤ ਨੂੰ ਲੈ ਕੇ ਬੰਬੇ ਹਾਈ ਕੋਰਟ (Bombay High Court) ‘ਚ ਮੰਗਲਵਾਰ ਨੂੰ ਸੁਣਵਾਈ ਹੋਈ ਸੀ। ਰਿਪੋਰਟਸ ਦੀ ਮੰਨੀਏ ਤਾਂ ਹਾਈ ਕੋਰਟ ਵੀ ਰਾਜ ਨੂੰ ਜ਼ਮਾਨਤ ਦੇਣ ਦੇ ਮੂਡ ‘ਚ ਨਹੀਂ ਹੈ। ਕੋਰਟ ਨੇ ਮੁੰਬਈ ਪੁਲਿਸ ਤੋਂ ਜਵਾਬ ਦਾਖਲ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ 29 ਜੁਲਾਈ ਨੂੰ ਬੰਬੇ ਹਾਈ ਕੋਰਟ ‘ਚ ਸੁਣਵਾਈ ਹੋਵੇਗੀ।