ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕੁੰਦਰਾ ਨੂੰ ਮੁੰਬਈ ਪੁਲਿਸ ਨੇ ਡਰਟੀ ਫਿਲਮਾਂ ਦੇ ਗੈਰਕਾਨੂੰਨੀ ਨਿਰਮਾਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ। ਰਾਜ ਕੁੰਦਰਾ ਦੀ ਗ੍ਰਿਫਤਾਰੀ ਦੇ ਨਾਲ ਹੀ ਹੁਣ ਕਈ ਹੈਰਾਨੀਜਨਕ ਖੁਲਾਸੇ ਵੀ ਹੋ ਰਹੇ ਹਨ। ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਨੂੰ 19 ਜੁਲਾਈ ਸੋਮਵਾਰ ਨੂੰ ਦੇਰ ਰਾਤ ਗ੍ਰਿਫਤਾਰ ਕੀਤਾ ਸੀ ਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਕੁਝ ਦੇਰ ਬਾਅਦ ਹੀ ਇਕ ਹੋਰ ਗ੍ਰਿਫਤਾਰੀ ਵੀ ਹੋਈ ਹੈ। ਮੁੰਬਈ ਪੁਲਿਸ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਫਰਵਰੀ 2021 ’ਚ ਕ੍ਰਾਈਮ ਬ੍ਰਾਂਚ ਮੁੰਬਈ ਨੇ ਅਸ਼ਲੀਲ ਫਿਲਮਾਂ ਦੇ ਨਿਰਮਾਣ ਤੇ ਇਨ੍ਹਾਂ ਨਾਲ ਸਬੰਧਿਤ ਕੁਝ ਐਪਸ ਦੇ ਮਾਮਲੇ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਪ੍ਰਦੀਪ ਬਖਸ਼ੀ ਦੀ ਚੈਟ ਤੋਂ ਖੁਲਾਸਾ, ਕਰਦੇ ਸੀ ਮੋਟੀ ਕਮਾਈ
ਕ੍ਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਰਾਜ ਕੁੰਦਰਾ ਤੇ ਪ੍ਰਦੀਪ ਬਖਸ਼ੀ ਦੀ ਚੈਟ ਸਨਸਨੀਖੇਜ ਖੁਲਾਸੇ ਹੋਏ ਹਨ। ਪ੍ਰਦੀਪ ਬਖਸ਼ੀ ਬ੍ਰਿਟੇਨ ’ਚ ਰਹਿੰਦੇ ਹਨ ਤੇ ਰਾਜ ਕੁੰਦਰਾ ਦੇ ਰਿਸ਼ਤੇਦਾਰ ਹਨ। ਬ੍ਰਿਟੇਨ ’ਚ ਉਨ੍ਹਾਂ ਦੀ ਇਕ ਕੰਪਨੀ ਕੇਨਰਿਨ ਪ੍ਰੋਡਕਸ਼ਨ ਹਾਊਸ ਵੀ ਹੈ। ਪ੍ਰਦੀਪ ਬਖਸ਼ੀ ਆਪਣੇ ਰਿਸ਼ਤੇਦਾਰ ਤੇ ਇਸ ਕੰਪਨੀ ਦੇ ਚੇਅਰਮੈਨ ਹੋਣ ਦੇ ਇਲਾਵਾ ਰਾਜ ਕੁੰਦਰਾ ਦੇ ਬਿਜ਼ਨੈੱਸ ਪਾਰਟਨਰ ਵੀ ਹਨ। ਰਾਜ ਕੁੰਦਰਾ ਤੇ ਬਖਸ਼ੀ ਦੇ ਵਿਚਕਾਰ ਸਨਸਨੀਖੇਜ Whatsapp ਚੈਟ ਤੋਂ ਪਤਾ ਚੱਲਦਾ ਹੈ ਕਿ ਪੈਸੇ ਦਾ ਲੈਣ-ਦੇਣ ਕੀਤਾ ਗਿਆ ਤੇ ਅਸ਼ਲੀਲ ਸਮੱਗਰੀ ਦੇ ਮਾਧਿਅਮ ਨਾਲ ਵੱਡੀ ਕਮਾਈ ਕੀਤੀ ਗਈ।