ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਯੂਪੀ ਗੇਟ ’ਤੇ 28 ਨਵੰਬਰ ਤੋਂ ਚੱਲ ਰਿਹਾ ਧਰਨਾ-ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਚਿੱਰਵਾਰ ਸਭਾ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਜਸਥਾਨ ’ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਗੱਡੀ ’ਤੇ ਹੋਏ ਹਮਲੇ ਨੂੰ ਲੈ ਕੇ ਐਤਵਾਰ ਨੂੰ ਇਥੇ ਪੰਚਾਇਤ ਕਰਨ ਦਾ ਫੈਸਲਾ ਲਿਆ। ਉਸ ’ਚ ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਵੀ ਸ਼ਾਮਲ ਹੋਣਗੇ। ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ ਹੈ।
ਸੰਗਠਨ ਦੇ ਰਾਸ਼ਟਰੀ ਪ੍ਰੈੱਸ ਇੰਚਾਰਜ ਸ਼ਮਸ਼ੇਰ ਰਾਣਾ ਨੇ ਦੱਸਿਆ ਕਿ ਐਤਵਾਰ ਨੂੰ ਹੋਣ ਵਾਲੀ ਪੰਚਾਇਤ ’ਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਕੇਸ਼ ਟਿਕੈਤ ਦੀ ਗੱਡੀ ’ਤੇ ਹਮਲੇ ਦੀ ਸੂਚਨਾ ਨਾਲ ਉਨ੍ਹਾਂ ਦੇ ਪਿੰਡ ਰਸੌਲੀ ਮੁਜ਼ੱਫਰਨਗਰ ’ਚ ਕਾਫੀ ਕਿਸਾਨ ਇਕੱਠੇ ਹੋ ਗਏ ਸੀ। ਐਤਵਾਰ ਨੂੰ ਇਥੇ ਕਾਫੀ ਭੀੜ ਵੱਧ ਸਕਦੀ ਹੈ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਐਤਵਾਰ ਨੂੰ ਹੋਣ ਵਾਲੀ ਪੰਚਾਇਤ ਨੂੰ ਲੈ ਕੇ ਸਰਗਰਮ ਹਨ। ਖੇਤਰ ਨੂੰ ਜ਼ੋਨ ਤੇ ਸੈਕਟਰ ’ਚ ਵੰਡ ਕੇ ਸੁਰੱਖਿਆ ਵਿਵਸਥਾ ਪੁੱਖਤਾ ਕੀਤੀ ਜਾ ਰਹੀ ਹੈ। ਐਤਵਾਰ ਨੂੰ ਡਰੋਨ ਕੈਮਰੇ ਨਾਲ ਨਜ਼ਰ ਰੱਖੀ ਜਾਵੇਗੀ। ਖ਼ੁਫੀਆ ਵਿਭਾਗ ਨੂੰ ਸਰਗਰਮ ਕੀਤਾ ਗਿਆ ਹੈ।
ਰਾਕੇਸ਼ ਟਿਕੈਤ ’ਤੇ ਹਮਲਾ ਕਰਨ ਵਾਲੇ ਭਾਜਪਾਈ ਨਹੀਂ : ਨਰੇਸ਼ ਟਿਕੈਤ
ਉਥੇ ਰਾਕੇਸ਼ ਟਿਕੈਤ ਦੇ ਭਰਾ ਤੇ ਭਾਕਿਯੂ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਕਿ ਰਾਕੇਸ਼ ਦੇ ਕਾਫਲੇ ’ਤੇ ਹਮਲਾ ਭਾਜਪਾ ਵਰਕਰਾਂ ਨੇ ਕੀਤਾ ਸੀ। ਇਕ ਸੰਗਠਨ ਨਾਲ ਜੁੜੇ ਵਿਦਿਆਰਥੀਆਂ ਨੇ ਇਹ ਕੰਮ ਕੀਤਾ ਹੈ। ਦੱਸ ਦਈਏ ਕਿ ਰਾਕੇਸ਼ ਟਿਕੈਤ ਨੇ ਆਪਣੇ ’ਤੇ ਹੋਏ ਹਮਲੇ ਦਾ ਦੋਸ਼ ਭਾਜਪਾ ਵਰਕਰਾਂ ’ਤੇ ਲਾਇਆ ਸੀ। ਨਰੇਸ਼ ਟਿਕੈਤ ਨੇ ਕਿਹਾ ਕਿ ਗਾਜ਼ੀਪੁਰ ਬਾਰਡਰ ’ਤੇ ਚਾਰ ਅਪ੍ਰੈਲ ਨੂੰ ਪੰਚਾਇਤ ਹੋਵੇਗੀ।