PreetNama
ਸਿਹਤ/Health

Raw Garlic benefits : ਖਾਲੀ ਪੇਟ ਖਾਓਗੇ ਕੱਚਾ ਲੱਸਣ ਤਾਂ ਹੋਣਗੇ ਇਹ ਗਜ਼ਬ ਦੇ ਫਾਇਦੇ

Raw Garlic Health Benefits : ਖਾਲੀ ਪੇਟ ਲੱਸਣ ਖਾਣ ਬਾਰੇ ਕਈ ਤਰ੍ਹਾਂ ਦੇ ਵਿਚਾਰ ਮਿਲ ਜਾਣਗੇ। ਤੁਸੀਂ ਕਈ ਲੋਕਾਂ ਨੂੰ ਖ਼ਾਲੀ ਪੇਟ ਲੱਸਣ ਖਾਣ ਦੇ ਫਾਇਦਿਆਂ ਬਾਰੇ ਗੱਲ ਕਰਦੇ ਸੁਣਿਆ ਹੋਵੇਗਾ, ਉੱਥੇ ਹੀ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਕੁਝ ਖਾਸ ਫਾਇਦਾ ਨਹੀਂ ਮਿਲੇਦਾ। ਖ਼ਾਲੀ ਪੇਟ ਲੱਸਣ ਖਾਮ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਤਾਂ ਹੁੰਦਾ ਹੀ ਹੈ, ਨਾਲ ਹੀ ਉਪਾਅ ਵੀ ਸੰਭਵ ਹੈ।

ਕੁਦਰਤੀ ਐਂਟੀਬਾਇਓਟਿਕ

ਖੋਜ ‘ਚ ਪਤਾ ਚੱਲਿਆ ਹੈ ਕਿ ਖਾਲੀ ਪੇਟ ਲੱਸਣ ਖਾਣਾ ਇਕ ਸ਼ਕਤੀਸ਼ਾਲੀ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਤੁਸੀਂ ਇਸ ਨੂੰ ਨਾਸ਼ਤੇ ਤੋਂ ਪਹਿਲਾਂ ਖਾਂਦੇ ਹੋ ਤਾਂ ਇਹ ਵਧੇਰੇ ਅਸਰਦਾਰ ਹੁੰਦਾ ਹੈ ਕਿਉਂਕਿ ਬੈਕਟੀਰੀਆ ਇਸ ਦੀ ਤਾਕਤ ਅੱਗੇ ਝੁਕ ਜਾਂਦੇ ਹਨ ਤੇ ਆਪਣਾ ਬਚਾਅ ਨਹੀਂ ਕਰ ਪਾਉਂਦੇ।

ਹਾਈਪਰਟੈਂਸ਼ਨ ਕੰਟਰੋਲ ਹੁੰਦੈ

ਹਾਈਪਰਟੈਨਸ਼ਨ ਤੋਂ ਪੀੜਤ ਕਈ ਲੋਕਾਂ ਨੂੰ ਲੱਸਣ ਦੇ ਸੇਵਨ ਨਾਲ ਕਾਫੀ ਰਾਹਤ ਮਿਲਦੀ ਹੈ।

ਅੰਤੜੀਆਂ ਦੀ ਸਿਹਤ ਲਈ ਚੰਗਾ

ਇਹ ਲਿਵਰ ਤੇ ਬਲੈਡਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿਚ ਮਦਦ ਕਰਦਾ ਹੈ ਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਦਸਤ ਨੂੰ ਦੂਰ ਰੱਖਦਾ ਹੈ। ਇਹ ਪਾਚਨ ਤੇ ਭੁੱਖ ਨੂੰ ਵਧਾਉਂਦਾ ਹੈ। ਇਹ ਤਣਾਅ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ ਜੋ ਪੇਟ ਦੇ ਐਸਿਡ ਨੂੰ ਰੋਕਦਾ ਹੈ ਜੋ ਆਮ ਤੌਰ ‘ਤੇ ਉਦੋਂ ਪੈਦਾ ਹੁੰਦਾ ਹੈ ਜਦੋਂ ਤੁਸੀਂ ਘਬਰਾ ਜਾਂਦੇ ਹੋ।

ਸਰੀਰ ਨੂੰ ਡਿਟਾਕਸ ਕਰਦਾ ਹੈ

ਸਰੀਰ ਨੂੰ ਡਿਟਾਕਸ ਕਰਨ ਲਈ ਲੱਸਣ ਨੂੰ ਸਭ ਤੋਂ ਸ਼ਕਤੀਸ਼ਾਲੀ ਖੁਰਾਕੀ ਪਦਾਰਥਾਂ ‘ਚੋਂ ਇਕ ਮੰਨਿਆ ਜਾਂਦਾ ਹੈ। ਮਾਹਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਲੱਸਣ ਇੰਨਾ ਤਾਕਤਵਰ ਹੈ ਕਿ ਇਹ ਪਰਜੀਵੀਆਂ ਤੇ ਕੀੜਿਆਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਅਤੇ ਟਾਈਫਸ, ਸ਼ੂਗਰ, ਡਿਪ੍ਰੈਸ਼ਨ ਤੇ ਕੁਝ ਕਿਸਮ ਦੀਆਂ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਰੋਕ ਸਕਦਾ ਹੈ।

ਸਾਹ ਤੰਤਰ ਨੂੰ ਦਰੁਸਤ ਰੱਖਦੈ

ਅਜਿਹਾ ਮੰਨਿਆ ਜਾਂਦਾ ਹੈ ਕਿ ਲੱਸਣ ਟਿਊਬਰਕਲੌਸਿਸ, ਨਿਮੋਨੀਆ, ਜ਼ੁਕਾਮ, ਬ੍ਰੋਂਕਾਈਟਸ, ਪੁਰਾਣੀ ਬ੍ਰੋਂਕਿਅਲ ਕੈਟਰਰਸ, ਫੇਫੜਿਆਂ ‘ਚ ਕੰਜ਼ੈਸ਼ਨ, ਦਮਾ ਤੇ ਕਾਲੀ ਖਾਂਸੀ ਨੂੰ ਰੋਕਣ ਤੇ ਠੀਕ ਕਰਨ ਵਿਚ ਅਦਭੁੱਤ ਕੰਮ ਕਰਦਾ ਹੈ।

ਟਿਊਬਰਕਲੌਸਿਸ ‘ਚ ਮਦਦਗਾਰ

ਜੇਕਰ ਤੁਹਾਨੂੰ ਟੀਬੀ ਹੋ ਜਾਂਦੀ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਲੱਸਣ ਖਾਣਾ ਚਾਹੀਦਾ…

  • ਇਕ ਦਿਨ ਵਿਚ ਲੱਸਣ ਦੀ ਤੁਰੀ ਖਾ ਲਓ।
  • ਇਸ ਨੂੰ ਇਕ ਵਾਰ ਵਿਚ ਨਹੀਂ ਬਲਕਿ ਦਿਨ ਭਰ ‘ਚ ਥੋੜ੍ਹਾ-ਥੋੜ੍ਹਾ ਕਰ ਕੇ ਖਾਓ।
  • ਬਿਹਤਰ ਹੋਵੇਗਾ ਜੇਕਰ ਤੁਸੀਂ ਲੱਸਣ ਨੂੰ ਕੱਚਾ ਜਾਂ ਫਿਰ ਓਵਨ ‘ਚ ਹਲਕਾ ਪਕਾ ਕੇ ਖਾਓ।

ਚਿਤਾਵਨੀ : ਜਿਨ੍ਹਾਂ ਲੋਕਾਂ ਨੂੰ ਲੱਸਣ ਤੋਂ ਐਲਰਜੀ ਹੈ, ਉਨ੍ਹਾਂ ਨੂੰ ਦੋ ਬਹੁਤ ਜ਼ਰੂਰੀ ਗੱਲਾਂ ਧਿਆਨ ‘ਚ ਰੱਖਣੀਆਂ ਚਾਹੀਦੀਆਂ ਹਨ: ਤੁਹਾਨੂੰ ਇਸ ਨੂੰ ਕੱਚਾ ਨਹੀਂ ਖਾਣਾ ਚਾਹੀਦਾ ਤੇ ਜੇਕਰ ਤੁਹਾਨੂੰ ਚਮੜੀ ‘ਤੇ ਕਿਸੇ ਤਰ੍ਹਾਂ ਦਾ ਪ੍ਰਕੋਪ, ਸਰੀਰ ਦਾ ਤਾਪਮਾਨ ਵਧਣ ਜਾਂ ਸਿਰਦਰਦ ਹੋਵੇ ਤਾਂ ਇਸ ਦਾ ਸੇਵਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।

Related posts

Smog ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

On Punjab

ਦੁਬਲੇਪਣ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਇੰਨੀ ਮਾਤਰਾ ’ਚ ਕਰੋ ਅਖਰੋਟ ਦਾ ਸੇਵਨ

On Punjab

Healthy Lifestyle : ਕੀ ਤੁਸੀਂ ਵੀ ਖਾਣੇ ‘ਚ ਲਾਲ ਮਿਰਚ ਜ਼ਿਆਦਾ ਤਾਂ ਨਹੀਂ ਖਾਂਦੇ ? ਜਾਣੋ ਸਿਹਤ ਲਈ ਕਿੰਨੀ ਹਾਨੀਕਾਰਕ ਹੈ ਲਾਲ ਮਿਰਚ

On Punjab