PreetNama
ਸਮਾਜ/Social

RBI ਨੇ ਭਾਰਤੀ ਅਰਥਚਾਰੇ ਨੂੰ ਦਿੱਤਾ ਝਟਕਾ, GDP ਗ੍ਰੋਥ ਅਨੁਮਾਨ ਘਟਾਇਆ

RBI Monetary Policy ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਿੱਚ ਮੋਨੀਟਰਿੰਗ ਪਾਲਸੀ ਕਮੇਟੀ (MPC) ਦੀ ਤਿੰਨ ਦਿਨਾਂ ਬੈਠਕ ਵਿੱਚ ਵੀਰਵਾਰ ਨੂੰ ਰੇਪੋ ਦਰ 5.15 ਫੀਸਦੀ ਬਰਕਰਾਰ ਰੱਖਣ ਦਾ ਐਲਾਨ ਕੀਤਾ ਗਿਆ ਹੈ । RBI ਦੇ ਇਸ ਐਲਾਨ ਤੋਂ ਬਾਅਦ ਰੇਪੋ ਰੇਟ ਘਟਣ ਦੀ ਆਸ ‘ਤੇ ਇੱਕ ਵਾਰ ਫਿਰ ਤੋਂ ਪਾਣੀ ਫਿਰ ਗਿਆ ਹੈ । ਇਸ ਬੈਠਕ ਤੋਂ ਬਾਅਦ RBI ਵੱਲੋਂ ਰੈਪੋ ਰੇਟ ਨੂੰ 5.15 ਫੀਸਦੀ ਅਤੇ ਰਿਵਰਸ ਰੇਪੋ ਰੇਟ ਨੂੰ 4.90 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ । ਇਸ ਬੈਠਕ ਵਿੱਚ MPC ਦੇ ਸਾਰੇ ਮੈਂਬਰਾਂ ਦੀ ਸਹਿਮਤੀ ਪਾਲਸੀ ਰੇਟ ਨੂੰ ਪਹਿਲਾਂ ਦੇ ਪੱਧਰ ‘ਤੇ ਬਰਕਰਾਰ ਰੱਖਣ ‘ਤੇ ਰਹੀ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਰੇਪੋ ਦਰ ਵਿੱਚ 1.35 ਫੀਸਦੀ ਦੀ ਕਟੌਤੀ ਕਰ ਚੁੱਕਿਆ ਹੈ, ਪਰ ਹੁਣ ਰੇਪੋ ਰੇਟ ਪਹਿਲਾਂ ਦੀ ਤਰ੍ਹਾਂ 5.15 ਫੀਸਦੀ ‘ਤੇ ਬਰਕਰਾਰ ਹੈ ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਹਿਲਾਂ ਉਮੀਦ ਲਗਾਈ ਜਾ ਰਹੀ ਸੀ ਕਿ ਮਹਿੰਗਾਈ ਦਰ ਵਧਣ ਨਾਲ 2020 ਵਿੱਚ GDP ਵਿੱਚ ਹੋਰ ਗਿਰਾਵਟ ਆਵੇਗੀ ਅਤੇ ਇਹ 6.1 ਫ਼ੀਸਦੀ ਤੋਂ ਡਿੱਗ ਕੇ ਪੰਜ ਫ਼ੀਸਦੀ ‘ਤੇ ਆ ਸਕਦੀ ਹੈ ।

ਇਸ ਮਾਮਲੇ ਵਿੱਚ MPC ਨੇ ਮੰਨਿਆ ਹੈ ਕਿ ਇਕਨਾਮਿਕ ਐਕਟਿਵਿਟੀ ਕਮਜ਼ੋਰ ਹੋਈ ਹੈ, ਜਿਸ ਕਾਰਨ ਆਊਟਪੁੱਟ ਵੀ ਕਮਜ਼ੋਰ ਬਣਿਆ ਹੋਇਆ ਹੈ । ਜਿਸ ਕਾਰਨ ਸਰਕਾਰ ਅਤੇ ਰਿਜ਼ਰਵ ਬੈਂਕ ਵੱਲੋਂ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ । ਦਰਅਸਲ, RBI ਦੇ ਮਾਨੀਟਰਿੰਗ ਪਾਲਸੀ ਵਿੱਚ ਕੋਈ ਬਦਲਾਅ ਨਾ ਹੋਣ ਕਰਨ ਬਜ਼ਾਰ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ।

Related posts

Coronavirus: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹ

On Punjab

UAE : ਸ਼ਾਰਜਾਹ ਦੀ ਬਹੁਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, ਲਾਲ ਹੋਇਆ ਅਸਮਾਨ

On Punjab

ਸ੍ਰੀਲੰਕਾਈ ਨਾਗਰਿਕ ਦੀ ਟੁੱਟ ਗਈਆਂ ਸਨ ਸਾਰੀਆਂ ਹੱਡੀਆਂ, 99 ਫ਼ੀਸਦੀ ਸੜਿਆ ਸਰੀਰ, ਪਤਨੀ ਨੇ ਲਗਾਈ ਇਨਸਾਫ਼ ਦੀ ਗੁਹਾਰ

On Punjab