ਅਕਸਰ ਦੋ ਟੀਮਾਂ ਵਿਚਾਲੇ ਹੋਣ ਵਾਲੇ ਮੈਚ ’ਚ ਬੱਲੇਬਾਜ਼ ਅਤੇ ਗੇਂਦਬਾਜ਼ ਆਹਮੋ-ਸਾਹਮਣੇ ਹੁੰਦੇ ਹਨ ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਆਈਪੀਐੱਲ ਕੁਆਲੀਫਾਇਰ -2 ‘ਵਿਚ ਦੋ ਗੇਂਦਬਾਜ਼ ਆਹਮੋ-ਸਾਹਮਣੇ ਹੋਣਗੇ ਅਤੇ ਉਨ੍ਹਾਂ ’ਤੇ ਆਪਣੀ ਟੀਮ ਨੂੰ ਫਾਈਨਲ ’ਚ ਪਹੰੁਚਾਉਣ ਦੀ ਜ਼ਿੰਮੇਵਾਰੀ ਹੋਵੇਗੀ। ਟਾਪ 5 ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਇੱਥੇ ਸਿਰਫ਼ ਦੋ ਗੇਂਦਬਾਜ਼ ਅਜਿਹੇ ਹਨ, ਜਿਨ੍ਹਾਂ ਕੋਲ ਅਜੇ ਵੀ ਇਕ-ਇਕ ਮੈਚ ਬਾਕੀ ਹੈ ਅਤੇ ਚਹਿਲ ਅਤੇ ਹਸਰੰਗਾ ਪਿਛਲੇ ਕੁਝ ਮੈਚਾਂ ਤੋਂ ਲਗਾਤਾਰ ਇਕ-ਦੂਜੇ ਨੂੰ ਪਛਾੜਨ ਲਈ ਮੁਕਾਬਲਾ ਕਰ ਰਹੇ ਹਨ।
ਫਿਲਹਾਲ ਚਹਿਲ ਪਰਪਲ ਕੈਪ ਦੀ ਦੌੜ ’ਚ 26 ਵਿਕਟਾਂ ਲੈ ਕੇ ਸਿਖ਼ਰ ’ਤੇ ਹਨ ਪਰ ਹਸਰਾਂਗਾ 25 ਵਿਕਟਾਂ ਨਾਲ ਦੂਜੇ ਨੰਬਰ ’ਤੇ ਉਸ ਤੋਂ ਸਿਰਫ਼ 1 ਵਿਕਟ ਪਿੱਛੇ ਹਨ। ਅਹਿਮਦਾਬਾਦ ਦੀ ਪਿੱਚ ’ਤੇ ਸਪਿਨ ਗੇਂਦਬਾਜ਼ਾਂ ਨੂੰ ਕੁਝ ਮਦਦ ਮਿਲਦੀ ਹੈ, ਇਸ ਲਈ ਇਹ ਇਨ੍ਹਾਂ ਦੋਵਾਂ ਗੇਂਦਬਾਜ਼ਾਂ ’ਤੇ ਨਿਰਭਰ ਕਰੇਗਾ ਕਿ ਕਿਹੜੀ ਟੀਮ ਅੱਗੇ ਦਾ ਰਸਤਾ ਤੈਅ ਕਰੇਗੀ ਤੇ ਗੁਜਰਾਤ ਖ਼ਿਲਾਫ਼ ਫਾਈਨਲ ਮੈਚ ਖੇਡੇਗੀ।

ਸੰਜੂ ਸੈਮਸਨ ’ਤੇ ਭਾਰੀ ਪਏ ਹਨ ਹਸਰੰਗਾ
ਦੋਵੇਂ ਹੁਣ ਤਕ 6 ਮੈਚਾਂ ’ਚ ਇਕ-ਦੂਜੇ ਦੇ ਖ਼ਿਲਾਫ਼ ਆ ਚੁੱਕੇ ਹਨ। ਜਿੱਥੇ ਬਾਜ਼ੀ ਹਸਰੰਗਾ ਦਾ ਹੱਥ ਲੱਗੀ ਹੈ ਤੇ ਉਸਨੇ ਸੈਮਸਨ ਨੂੰ 5 ਵਾਰ ਆਊਟ ਕੀਤਾ ਹੈ, ਜਦੋਂਕਿ ਉਸ ਖਿਲਾਫ ਸੈਮਸਨ ਦਾ ਔਸਤ 3 ਦੌੜਾਂ ਹੈ। ਦੂਜੇ ਪਾਸੇ ਯੁਜਵੇਂਦਰ ਚਹਿਲ ਦੀ ਗੱਲ ਕਰੀਏ ਤਾਂ ਪਹਿਲਾਂ ਉਹ ਆਰਸੀਬੀ ’ਚ ਸਨ ਅਤੇ ਇਸ ਕਾਰਨ ਉਨ੍ਹਾਂ ਨੇ ਵਿਰਾਟ ਕੋਹਲੀ ਦੇ ਸਾਹਮਣੇ ਜ਼ਿਆਦਾ ਗੇਂਦਬਾਜੀ ਨਹੀਂ ਕੀਤੀ।
ਇਸ ਮੈਚ ’ਚ ਦੋਵੇਂ ਗੇਂਦਬਾਜ਼ ਬਣਾ ਸਕਦੇ ਹਨ ਰਿਕਾਰਡ
ਦੋਵਾਂ ਗੇਂਦਬਾਜ਼ਾਂ ਕੋਲ ਇਸ ਮੈਚ ’ਚ ਰਿਕਾਰਡ ਬਣਾਉਣ ਦਾ ਮੌਕਾ ਹੈ। ਚਹਿਲ ਇਸ ਸੀਜ਼ਨ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਦੱਖਣੀ ਅਫਰੀਕਾ ਦੇ ਸਪਿਨ ਗੇਂਦਬਾਜ਼ ਇਮਰਾਨ ਤਾਹਿਰ ਨੂੰ ਪਿੱਛੇ ਛੱਡਣਗੇ, ਜਦਕਿ 1 ਵਿਕਟ ਲੈਣ ਨਾਲ ਹਸਰੰਗਾ ਇਮਰਾਨ ਤਾਹਿਰ ਦੀ ਬਰਾਬਰੀ ਕਰ ਲਵੇਗਾ।