16.54 F
New York, US
December 22, 2024
PreetNama
ਫਿਲਮ-ਸੰਸਾਰ/Filmy

Renuka Shahane COVID19 Positive: ਆਸ਼ੂਤੋਸ਼ ਰਾਣਾ ਤੋਂ ਬਾਅਦ ਹੁਣ ਰੇਣੁਕਾ ਸ਼ਹਾਣੇ ਵੀ ਹੋਈ ਕੋਰੋਨਾ ਪਾਜ਼ੇਟਿਵ, ਬੱਚੇ ਵੀ ਹੋਏ ਇਨਫੈਕਟਿਡ

ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਮਹਾਮਾਰੀ ਦੀ ਲਪੇਟ ’ਚ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਕਲਾਕਾਰ ਆ ਚੁੱਕੇ ਹਨ। ਇਨ੍ਹਾਂ ’ਚ ਅਦਾਕਾਰ ਆਸ਼ੂਤੋਸ਼ ਰਾਣਾ ਵੀ ਸ਼ਾਮਲ ਹਨ। ਹੁਣ ਖ਼ਬਰ ਹੈ ਕਿ ਇਹ ਬਿਮਾਰੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਹੋ ਗਈ ਹੈ। ਇਸ ਦੌਰਾਨ ਰੇਣੁਕਾ ਸ਼ਹਾਣੇ ਤੇ ਉਨ੍ਹਾਂ ਦੇ ਦੋ ਬੱਚੇ ਵੀ ਕੋਰੋਨਾ ਮਹਾਮਾਰੀ ਦੀ ਲਪੇਟ ’ਚ ਆ ਗਏ ਹਨ।

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪੂਰੇ ਦੇਸ਼ ’ਚ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੌਰਾਨ ਕਈ ਸੂਬਿਆਂ ’ਚ ਲਾਕਡਾਊਨ ਲੱਗਾ ਦਿੱਤਾ ਗਿਆ ਹੈ। ਹੁਣ ਖ਼ਬਰ ਆ ਰਹੀ ਹੈ ਕਿ ਰੇਣੁਕਾ ਸ਼ਹਾਣੇ ਤੇ ਉਨ੍ਹਾਂ ਦੇ ਦੋ ਬੇਟੇ ਸ਼ੌਰਯਮਾਨ ਤੇ ਸਤਿੰਦਰ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਏ ਹਨ। ਸਾਰਿਆਂ ਨੇ ਆਪਣੇ ਆਪ ਨੂੰ ਘਰ ’ਚ ਆਈਸੋਲੇਟ ਕਰ ਲਿਆ ਹੈ ਤੇ ਪੂਰੀ ਸਾਵਧਾਨੀ ਬਰਤ ਰਹੇ ਹਨ। ਰੇਣੁਕਾ ਸ਼ੌਰਯਮਾਨ ਤੇ ਸਤਿੰਦਰ ਦੀ ਰਿਪੋਰਟ ਸ਼ਨੀਵਾਰ ਸ਼ਾਮ ਨੂੰ ਆਈ ਹੈ। ਕੁਝ ਦਿਨ ਪਹਿਲਾਂ ਰੇਣੁਕਾ ਦੇ ਪਤੀ ਆਸ਼ੁਤੋਸ਼ ਰਾਣਾ ਨੇ ਜਾਣਕਾਰੀ ਦਿੱਤੀ ਸੀ ਤੇ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੋ ਲੋਕ ਉਨ੍ਹਾਂ ਦੇ ਸੰਪਰਕ ’ਚ ਆਏ ਹਨ ਉਹ ਆਪਣਾ ਟੈਸਟ ਕਰਾ ਲੈਣ।

Related posts

On Punjab

‘ਤੇਰਾ ਤਾਂ ਤਲਾਕ ਹੋ ਗਿਆ, ਹੁਣ ਤੂੰ ਆਪਣੀ ਬੇਟੀ ਨੂੰ ਵੀ ਵੇਚ ਦੇਵੇਗੀ…’ ਜਦੋਂ ਕਾਮਿਆ ਨੂੰ ਲੋਕ ਕਹਿੰਦੇ ਸਨ ਗੰਦੀਆਂ-ਗੰਦੀਆਂ ਗੱਲਾਂ, ਐਕਟਰੈੱਸ ਦਾ ਛਲਕਿਆ ਦਰਦ

On Punjab

ਜੱਸੀ ਗਿੱਲ ਨੇ ਸ਼ੇਅਰ ਕੀਤਾ ਆਪਣੀ ਧੀ ਦਾ ਕਿਊਟ ਵੀਡਿੳ,ਹਰ ਕਿਸੇ ਨੂੰ ਆ ਰਿਹਾ ਖੂਬ ਪਸੰਦ (ਦੇਖੋ ਵੀਡਿੳ)

On Punjab