ਅਮਰੀਕੀ ਕਾਂਗਰਸ ਦੇ ਕਈ ਰਿਪਬਲਿਕਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿਚ ਉਤਰ ਆਏ ਹਨ। ਉਨ੍ਹਾਂ ਨੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਭ੍ਰਿਸ਼ਟ ਦੱਸਦੇ ਹੋਏ ਡੋਨਾਲਡ ਟਰੰਪ ਦੇ ਮੰਗਲਵਾਰ ਦੇ ਮਹਾਦੋਸ਼ ਦਾ ਜਵਾਬ ਦਿੱਤਾ ਹੈ। ਮੈਨਹਟਨ ਦੀ ਗ੍ਰੈਂਡ ਜਿਊਰੀ ਨੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਪੋਰਨ ਸਟਾਰ ਸਟਾਰਮੀ ਡੈਨੀਅਲਸ ਨੂੰ ਸਬੰਧਾਂ ਨੂੰ ਲੈ ਕੇ ਚੁੱਪ ਰਹਿਣ ਦੇ ਬਦਲੇ ਟਰੰਪ ਵੱਲੋਂ ਪੈਸੇ ਦੇਣ ਦੇ ਮਾਮਲੇ ਦੀ ਜਾਂਚ ਵਿਚ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਸੀ। ਸੈਨੇਟਰ ਟੈਡ ਕਰੂਜ਼ ਨੇ ਕਿਹਾ ਕਿ ਟਰੰਪ ਦਾ ਮਹਾਦੋਸ਼ ਸਿਆਸੀ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਸਤਾਉਣ ਲਈ ਕਾਨੂੰਨ ਲਾਗੂ ਕਰਾਉਣ ਵਾਲੀਆਂ ਏਜੰਸੀਆਂ ਨੂੰ ਹਥਿਆਰ ਬਣਾਉਣ ਵਾਲੇ ਡੈਮੋਕ੍ਰੇਟਸ ਦੇ ਛੇ ਸਾਲ ਦੀ ਪਰੀਣਤੀ ਹੈ।
ਉੱਧਰ, ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਸਟਾਰਮੀ ਡੈਨੀਅਲਸ ਨੂੰ ਚੁੱਪ ਰਹਿਣ ਲਈ ਪੈਸੇ ਦਿੱਤੇ ਜਾਣ ਦੇ ਮਾਮਲੇ ਵਿਚ ਉਹ ਨਿਰਦੋਸ਼ ਹਨ। ਇਸ ਤੋਂ ਇਲਾਵਾ 2020 ਵਿਚ ਚੋਣ ਹਾਰ ਨੂੰ ਬਦਲਣ ਦੀ ਕੋਸ਼ਿਸ਼ ਦਾ ਦੋਸ਼ ਅਤੇ ਗੁਪਤ ਦਸਤਾਵੇਜ਼ਾਂ ਦਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ।
ਉੱਥੇ, ਜ਼ਿਆਦਾਤਰ ਡੈਮੋਕ੍ਰੇਟਸ ਨੇ ਟਰੰਪ ਦੇ ਬਚਾਅ ਵਿਚ ਸਰਕਾਰ ਦੇ ਅਦਾਰਿਆਂ ਦੀ ਜਾਇਜ਼ਤਾ ਨੂੰ ਚੁਣੌਤੀ ਦੇਣ ਦੇ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਹਾਊਸ ਜਿਊਡਿਸ਼ਰੀ ਕਮੇਟੀ ਦੇ ਮੈਂਬਰ ਡੈਮੋਕ੍ਰੇਟਿਕ ਪ੍ਰਤੀਨਿਧੀ ਜੋ ਲੋਫਗ੍ਰੇਨ ਨੇ ਕਿਹਾ ਕਿ ਸਿਆਸੀ ਨੇਤਾਵਾਂ ਨੂੰ ਸਰਕਾਰ ਦੀ ਅਮਰੀਕੀ ਪ੍ਰਣਾਲੀ ਲਈ ਖੜ੍ਹਾ ਹੋਣਾ ਚਾਹੀਦਾ। ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਕਿ ਸਰਕਾਰ ਦੀ ਵਿਵਸਥਾ ਨੂੰ ਘੱਟ ਕਰਨਾ ਇਕ ਗੰਭੀਰ ਮਾਮਲਾ ਹੈ ਅਤੇ ਇਹ ਭਵਿੱਖ ਲਈ ਇਕ ਖ਼ਤਰਾ ਹੈ। ਆਲੋਚਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਰਤਮਾਨ ਪੱਖਪਾਤਪੂਰਨ ਬਿਆਨਬਾਜ਼ੀ ਅਦਾਲਤਾਂ ਵਿਚ ਜਨਤਾ ਦੇ ਵਿਸ਼ਵਾਸ ਨੂੰ ਘੱਟ ਕਰ ਸਕਦੀ ਹੈ।