ਮਜੀਠਾ ਦੇ ਬਾਹਰਵਾਰ ਪੈਂਦੀ ਆਬਾਦੀ ਈਦਗਾਹ ਦੇ ਵਸਨੀਕ ਨਰਕ ਦੀ ਜਿੰਦਗੀ ਜਿਊਣ ਲੲਂੀ ਮਜਬੂਰ ਹਨ। ਕਿਉਂਕਿ ਇਸ ਆਬਾਦੀ ਦੇ ਘਰਾਂ ਦੇ ਨਿਕਾਸ ਦਾ ਪਾਣੀ ਵਾਸਤੇ ਕੋਈ ਢੁਕਵਾਂ ਪ੍ਰਬੰਧ ਨਹੀ ਹੈ। ਆਬਾਦੀ ਦੇ ਵਸਨੀਕਾਂ ਸਵਰਨ ਦਾਸ, ਸੁਖਦੇਵ ਰਾਜ, ਬੁੱਧ ਲਾਲ, ਜਗਦੀਸ਼ ਰਾਜ, ਸੁਖਦੇਵ ਸਿੰਘ, ਬਿੱਟੂ ਤਿਲਕ ਰਾਜ, ਗੰਗਾ ਸਿੰਘ, ਪਲਵਿੰਦਰ ਸਿੰਘ, ਰਮੇਸ਼, ਰਣਜੀਤ ਕੌਰ, ਸਵਰਨ ਕੌਰ, ਰੂਪਾਰਾਣੀ, ਆਸਾ ਰਾਣੀ ਸਮੇਤ ਹੋਰਨਾ ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ ਇਹ ਆਬਾਦੀ ਕਸਬਾ ਮਜੀਠਾ ਦੀ ਵਾਰਡ ਨੰਬਰ 5 ਵਿਚ ਆਉਂਦੀ ਹੈ ਅਤੇ ਇਸ ਆਬਾਦੀ ਦੇ ਕਰੀਬ 80 ਘਰ ਅਤੇ ਕਰੀਬ 300 ਵੋਟਰ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਲੰਬੇ ਅਰਸੇ ਤੋਂ ਇਸ ਨਰਕ ਭਰੀ ਸਮੱਸਿਆ ਨਾਲ ਲਗਾਤਾਰ ਜੂਝ ਰਹੇ ਹਨ। ਸਮੇ ਸਮੇ ਤੇ ਸਰਕਾਰਾਂ ਬਣੀਆਂ ਅਤੇ ਬਦਲਦੀਆਂ ਰਹੀਆਂ ਹਨ ਪਰ ਉਨ੍ਹਾਂ ਦੀ ਇਸ ਮਾੜੀ ਹਾਲਤ ਨੂੰ ਕੋਈ ਵੀ ਸੁਧਾਰ ਨਹੀ ਸਕਿਆ ਅਤੇ ਹਰ ਕੋਈ ਸਿਰਫ ਫੋਕੇ ਦਾਅਵੇ ਕਰਕੇ ਹੀ ਗਿਆ।
ਹੁਣ ਹਾਲਾਤ ਅਜਿਹੇ ਬਣੇ ਹਨ ਕਿ ਇਥੇ ਨਾਲੀਆਂ ਵਿਚੋਂ ਪਾਣੀ ਉਛਲ ਕੇ ਗਲੀਆਂ, ਬਜ਼ਾਰਾਂ ਵਿਚ ਆ ਗਿਆ ਹੈ ਅਤੇ ਇਥੋਂ ਲੰਘਣਾ ਵੀ ਦੁਸ਼ਵਾਰ ਹੋਇਆ ਪਿਆ ਹੈ। ਇੰਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਗਲੀਆਂ ਬਜ਼ਾਰਾਂ ਵਿੱਚ ਲਗਾਤਾਰ ਇਸ ਗੰਦੇ ਪਾਣੀ ਦੇ ਖੜੇ ਰਹਿਣ ਕਾਰਣ ਅਨੇਕਾਂ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਹੁਣ ਵੀ ਅਗੇ ਗਰਮੀ ਅਤੇ ਮੌਨਸੂਨ ਦਾ ਮੌਸਮ ਹੈ ਅਤੇ ਬਰਸਾਤਾਂ ਹੋਣੀਆਂ ਹਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਅਨੁਸਾਰ ਉਹ ਆਪਣੇ ਖ਼ੁਸ਼ੀ ਤੇ ਗਮੀ ਦੇ ਕਾਰਜ ਵੀ ਨਹੀਂ ਕਰ ਪਾਉਂਦੇ ਕਿਉਕਿ ਅਗਰ ਕਿਸੇ ਦੀ ਬਰਾਤ ਚੜ੍ਹਨੀ ਹੋਵੇ ਤਾਂ ਸਾਰੇ ਬਰਾਤੀਆਂ ਨੂੰ ਪਹਿਲਾਂ ਗੰਦੇ ਪਾਣੀ ਵਿੱਚੋ ਹੀ ਗੁਜਰਨਾਂ ਪੈਂਦਾਂ ਹੈ ਅਤੇ ਇਸੇ ਤਰ੍ਹਾਂ ਹੀ ਅਗਰ ਸ਼ਮਸ਼ਾਨ ਘਾਟ ਤਕ ਜਾਣਾਂ ਹੋਵੇ ਇਹੋ ਹਲਾਤ ਹੁੰਦੇ ਹਨ। ਉਨਾਂ ਕਿਹਾ ਕਿ ਇੱਥੋਂ ਤਕ ਕੀ ਅਸੀਂ ਆਪਣੇ ਮੰਦਰ ਨਹੀ ਜਾਂ ਪਾਉਂਦੇ ਤੇ ਨਿੱਕੇ ਨਿੱਕੇ ਬੱਚੇ ਸਕੂਲ ਤਕ ਜਾਣ ਲਈ ਗੰਦੇ ਪਾਣੀ ਤੇ ਚਿੱਕੜ ਵਿਚੋਂ ਲੰਗਣ ਲਈ ਮਜ਼ਬੂਰ ਹਨ। ਇਸ ਦੌਰਾਨ ਇਨ੍ਹਾਂ ਸਾਰੇ ਲੋਕਾਂ ਦੇ ਵਫਦ ਨੇ ਆਪਣੀ ਸਮੱਸਿਆ ਇੱਕ ਦਰਖਾਸਤ ਰਾਹੀਂ ਐਸਡੀਐਮ ਮਜੀਠਾ ਡਾ. ਹਰਨੂਰ ਕੌਰ ਢਿੱਲੋਂ ਦੇ ਧਿਆਨ ਵਿਚ ਲਿਆਂਦੀ ਜਿਸ ਤੇ ਐਸਡੀਐਮ ਨੇ ਤੁਰੰਤ ਆਪ ਆਬਾਦੀ ਈਦਗਾਹ ਵਿਖੇ ਜਾ ਕੇ ਮੌਕੇ ਦਾ ਜਾਇਜਾ ਲਿਆ ਅਤੇ ਇਥੇ ਵਸਦੇ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਐਸਡੀਐਮ ਮਜੀਠਾ ਨੇ ਵੱਲੋਂ ਮੌਕੇ ਤੇ ਨਗਰ ਕੌਸਲ ਮਜੀਠਾ ਦੇ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਵੜੈਚ ਨੂੰ ਹਦਾਇਤ ਕੀਤੀ ਕਿ ਜਲਦੀ ਤੋਂ ਜਲਦੀ ਇਸ ਆਬਾਦੀ ਵਿਚ ਵਿਖੇ ਆ ਕੇ ਇੰਨ੍ਹਾਂ ਲੋਕਾਂ ਦੀ ਸੀਵਰੇਜ਼ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ। ਐਸਡੀਐਮ ਮਜੀਠਾ ਨੇ ਆਬਾਦੀ ੲਂੀਦਗਾਹ ਦੇ ਲੋਕਾਂ ਨੂੰ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰ ਲੈਣ ਦਾ ਭਰੋਸਾ ਦਿਵਾਇਆ ਹੈ।