ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ Aaj Tak ਨਿਊਜ਼ ਚੈਨਲ ‘ਚ ਐਂਕਰ ਦੇ ਤੌਰ ‘ਤੇ ਕੰਮ ਕਰ ਰਹੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰੋਹਿਤ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਧੀਰ ਚੌਧਰੀ ਨੇ ਟਵੀਟ ਕੀਤਾ, ‘ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਜਿਤੇਂਦਰ ਸ਼ਰਮਾ ਦਾ ਫੋਨ ਆਇਆ। ਉਸ ਨੇ ਜੋ ਕਿਹਾ, ਸੁਣ ਕੇ ਮੇਰੇ ਹੱਥ ਕੰਬਣ ਲੱਗੇ। ਸਾਡੇ ਮਿੱਤਰ ਤੇ ਸਹਿਯੋਗੀ ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਸੀ। ਇਹ ਵਾਇਰਸ ਸਾਡੇ ਏਨੇ ਨੇੜਿਓਂ ਸਾਡੇ ਦੋਸਤ ਨੂੰ ਆਪਣਾ ਸ਼ਿਕਾਰ ਬਣਾ ਲਵੇਗਾ, ਕਲਪਨਾ ਨਹੀਂ ਕੀਤੀ ਸੀ। ਇਸ ਦੇ ਲਈ ਮੈਂ ਤਿਆਰ ਨਹੀਂ ਸੀ। ਇਹ ਭਗਵਾਨ ਦੀ ਨਾਇਨਸਾਫ਼ੀ ਹੈ…। Om Shanti.’ਲੰਬੇ ਸਮੇਂ ਤੋਂ ਟੀਵੀ ਮੀਡੀਆ ਦਾ ਚਿਹਰਾ ਰਹੇ ਰੋਹਿਤ ਸਰਦਾਨਾ ‘ਆਜ ਤਕ’ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਹੋਣ ਵਾਲੀ ਸ਼ੋਅ ‘ਦੰਗਲ’ ਦੀ ਐਕਰਿੰਗ ਕਰਦੇ ਸਨ। 2018 ‘ਚ ਹੀ ਰੋਹਿਤ ਸਰਦਾਨਾ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ। ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ ਰੋਹਿਤ ਸਰਦਾਨਾ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵਿੱਟਰ ‘ਤੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ, ‘ਦੋਸਤੋ ਬੇਹੱਦ ਦੁਖਦ ਖ਼ਬਰ ਹੈ। ਮਸ਼ਹੂਰ ਟੀਵੀ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਹਾਰਟ ਅਟੈਕ ਆਇਆ ਹੈ। ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਹੈ।’