India legends vs WI legends: ਮੁੰਬਈ: ਵਨਖੇੜੇ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਰੋਡ ਸੇਫਟੀ ਵਰਲਡ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ, ਜਿਸ ਵਿੱਚ ਇੰਡੀਆ ਲੈਜੈਂਡਜ਼ ਨੇ ਵੈਸਟਇੰਡੀਜ਼ ਦੇ ਦਿੱਗਜਾਂ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਵਰਿੰਦਰ ਸਹਿਵਾਗ ਨੇ ਅਜੇਤੂ 74 ਦੌੜਾਂ ਬਣਾਈਆਂ । ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਭਾਰਤੀ ਟੀਮ ਨੇ ਵੈਸਟਇੰਡੀਜ਼ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ । ਪਹਿਲਾਂ ਖੇਡਦਿਆਂ ਵੈਸਟਇੰਡੀਜ਼ ਦੀ ਟੀਮ ਨੇ 8 ਵਿਕਟਾਂ ਦੇ ਨੁਕਸਾਨ ‘ਤੇ 150 ਦੌੜਾਂ ਬਣਾਈਆਂ । ਇਸ ਟੀਚੇ ਦਾ ਪਿਛਜ ਕਰਨ ਉਤਰੀ ਭਾਤਿ ਟੀਮ ਨੇ 19 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ ।
ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨੇ ਚੰਦਰਪਾਲ ਦੇ ਅਰਧ ਸੈਂਕੜੇ ਦੀ ਮਦਦ ਨਾਲ 150 ਦੌੜਾਂ ਬਣਾਈਆਂ । ਦਰਅਸਲ, ਚੰਦਰਪਾਲ 61 ਦੌੜਾਂ ਬਣਾ ਕੇ ਮੁਨਾਫ ਪਟੇਲ ਨੂੰ ਕੈਚ ਦੇ ਬੈਠੇ । ਇਸ ਦੇ ਨਾਲ ਹੀ ਕਪਤਾਨ ਬ੍ਰਾਇਨ ਲਾਰਾ ਨੇ ਵੀ ਸਿਰਫ 17 ਦੌੜਾਂ ਬਣਾਉਣ ਤੋਂ ਬਾਅਦ ਇਰਫਾਨ ਪਠਾਨ ਦੀ ਗੇਂਦ ‘ਤੇ ਸਟੰਪ ਕਰ ਬੈਠੇ । ਸ਼ੁਰੂਆਤੀ ਬੱਲੇਬਾਜ਼ ਗੰਗਾ ਨੇ ਵੀ 32 ਦੌੜਾਂ ਦਾ ਯੋਗਦਾਨ ਦਿੱਤਾ। ਵਿੰਡੀਜ਼ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆਉਣ ਤੋਂ ਬਾਅਦ ਸਿਰਫ 150 ਦੌੜਾਂ ਹੀ ਬਣਾ ਸਕੀ ।
ਇਸ ਮੁਕਾਬਲੇ ਵਿੱਚ ਜਿਵੇਂ ਹੀ ਸਚਿਨ ਅਤੇ ਵੀਰੂ ਦੀ ਜੋੜੀ ਵਾਨਖੇੜੇ ਸਟੇਡੀਅਮ ਵਿੱਚ ਉਦਘਾਟਨ ਲਈ ਪਹੁੰਚੀ ਤਾਂ ਦਰਸ਼ਕਾਂ ਨੇ ਚੀਅਰ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ । ਕਪਤਾਨ ਸਚਿਨ ਤੇਂਦੁਲਕਰ ਨੇ ਤੇਜ਼ ਸ਼ੁਰੂਆਤ ਕਰਦਿਆਂ 29 ਗੇਂਦਾਂ ਵਿੱਚ 36 ਦੌੜਾਂ ਬਣਾਈਆਂ । ਸਚਿਨ ਬੇਨ ਦੀ ਗੇਂਦ ‘ਤੇ ਵਿਕਟ ਪਿੱਛੇ ਕੈਚ ਦਾ ਸ਼ਿਕਾਰ ਹੋ ਗਏ । ਉਸੇ ਸਮੇਂ ਸਹਿਵਾਗ ਨੇ ਪੂਰੇ ਮੈਚ ਦੌਰਾਨ ਤੂਫਾਨੀ ਪਾਰੀ ਖੇਡੀ । ਅੰਤ ਤੱਕ ਸਹਿਵਾਗ ਅਜੇਤੂ ਰਹੇ ਅਤੇ ਉਸਨੇ 74 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਮੋ. ਕੈਫ ਅਤੇ ਯੁਵਰਾਜ ਸਿੰਘ ਨੇ ਕ੍ਰਮਵਾਰ 14 ਅਤੇ 10 ਦੌੜਾਂ ਬਣਾਈਆਂ।