33.49 F
New York, US
February 6, 2025
PreetNama
ਫਿਲਮ-ਸੰਸਾਰ/Filmy

‘RRR’ ਤੋਂ ਸਾਹਮਣੇ ਆਈ ਜੂਨੀਅਰ ਐਨਟੀਆਰ ਦੀ ਫਸਟ ਲੁੱਕ, ਵੀਡੀਓ ਵੇਖ ਫੈਨਸ ਹੋ ਜਾਣਗੇ ਐਕਸਾਇਟੀਡ

ਮੁੰਬਈ: ਇਸ ਹਫਤੇ ਦੀ ਸ਼ੁਰੂਆਤ ਵਿੱਚ ਐਸਐਸ ਰਾਜਮੌਲੀ ਵਲੋਂ ਡਾਈਰੈਕਟਿਡ ‘ਆਰਆਰਆਰ’ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਫਿਲਮ ਤੋਂ ਜੂਨੀਅਰ ਐਨਟੀਆਰ ਦਾ ਪਹਿਲਾ ਲੁੱਕ ਜਾਰੀ ਕਰਨਗੇ। ਦੱਸ ਦਈਏ ਕਿ ਐਕਟਰ ਜੂਨੀਅਰ ਐਨਟੀਆਰ ਇਸ ਫਿਲਮ ਵਿਚ ‘ਭੀਮ’ ਦੀ ਭੂਮਿਕਾ ਅਦਾ ਕਰ ਰਿਹਾ ਹੈ।

ਹੁਣ ‘ਆਰਆਰਆਰ’ ਦੇ ਅਧਿਕਾਰਤ ਹੈਂਡਲ ਨੇ ਜੂਨੀਅਰ ਐਨਟੀਆਰ ਦੀ ਫਸਟ ਲੁੱਕ ਰਿਲੀਜ਼ ਕਰ ਦਿੱਤੀ ਹੈ, ਜੋ ਕਿ ਬਹੁਤ ਇੰਟੈਂਸ ਅਤੇ ਦਮਦਾਰ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ, ਨਿਰਮਾਤਾਵਾਂ ਨੇ ਫਿਲਮ ਤੋਂ ਰਾਮ ਚਰਨ ਦਾ ਪਹਿਲਾ ਲੁੱਕ ਜਾਰੀ ਕੀਤਾ ਸੀ, ਜਿਸ ਨੇ ਇੰਟਰਨੈਟ ‘ਤੇ ਤਹਿਲਕਾ ਮੱਚਾ ਦਿੱਤਾ ਸੀ।ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਬੇਸਬਰੀ ਨਾਲ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਫਿਲਮ ਵਿੱਚ ਐਨਟੀਆਰ, ਰਾਮ ਚਰਨ, ਅਜੇ ਦੇਵਗਨ, ਆਲੀਆ ਭੱਟ, ਓਲੀਵੀਆ ਮੌਰਿਸ ਅਤੇ ਹੋਰ ਕਈ ਅਦਾਕਾਰ ਹਨ। ਐਸਐਸ ਰਾਜਮੌਲੀ ਦੀ ਨਿਰਦੇਸ਼ਤ, ਇਹ ਫਿਲਮ ਇੱਕ ਪੀਰੀਅਡ ਡਰਾਮਾ ਹੈ, ਜਿਸ ਵਿੱਚ ਪ੍ਰਸਿੱਧ ਆਜ਼ਾਦੀ ਘੁਲਾਟੀਆਂ ਕੋਮਰਾਮ ਭੀਮ ਅਤੇ ਅੱਲੂਰੀ ਸੀਤਾਰਾਮਾਰਾਜੁ ਦੇ ਜਵਾਨ ਦਿਨਾਂ ਦੇ ਇੱਕ ਕਾਲਪਨਿਕ ਕਹਾਣੀ ਨੂੰ ਦਰਸਾਇਆ ਗਿਆ ਹੈ।

ਇਸ ਤੋਂ ਇਲਾਵਾ ਇਹ ਫਿਲਮ ਤੇਲਗੂ, ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਦੇ ਨਾਲ-ਨਾਲ ਕਈ ਹੋਰ ਭਾਰਤੀ ਭਾਸ਼ਾਵਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਡੀਵੀਵੀ ਐਂਟਰਟੇਨਮੈਂਟ ਬੈਨਰ ਹੇਠ ਡੀਵੀਵੀ ਦਾਨਈਆ ਵਲੋਂ ‘ਆਰਆਰਆਰ’ ਨੂੰ ਬਣਾਇਆ ਗਿਆ ਹੈ।

Related posts

ਸੈਫ ਨੂੰ ਸੱਚਮੁੱਚ ਚਾਕੂ ਮਾਰਿਆ ਗਿਆ ਸੀ ਜਾਂ ਉਹ ਐਕਟਿੰਗ ਕਰ ਰਿਹਾ ਸੀ: ਭਾਜਪਾ ਆਗੂ

On Punjab

ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਲਿਖਿਆ ਮਾਫ਼ੀਨਾਮਾ, ਸਿੱਖ ਭਾਵਨਾਂ ਨੂੰ ਪਹੁੰਚਾਇਆ ਸੀ ਠੇਸ

On Punjab

ਬਿੱਗ-ਬੀ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤੀ ਗੁੱਡ ਨਿਊਜ਼

On Punjab