ਰੂਸ ਤੇ ਯੂਕਰੇਨ ਵਿਚਾਲੇ ਜੰਗ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਅੱਜ 56ਵਾਂ ਦਿਨ ਹੈ। ਰੂਸੀ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਇਸ ਤੋਂ ਇਲਾਵਾ ਇਸ ਜੰਗ ਵਿੱਚ ਯੂਕਰੇਨ ਦੇ ਕਈ ਨਾਗਰਿਕ ਅਤੇ ਸੈਨਿਕ ਵੀ ਮਾਰੇ ਗਏ ਹਨ। ਫਿਰ ਵੀ, ਜੰਗ ਦੇ ਵਿਚਕਾਰ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ ਹੈ। ਯੂਕਰੇਨ ਦੇ ਇਕ ਫੌਜੀ ਦਾ ਇਕ ਵੀਡੀਓ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਯੂਕਰੇਨ ਦੀ ਫੌਜ ਰੂਸੀ ਹਮਲੇ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਯੂਕਰੇਨ ਦੇ ਸੈਨਿਕ ਆਪਣੇ ਦੇਸ਼ ਲਈ ਹਰ ਮੋਰਚੇ ‘ਤੇ ਖੜ੍ਹੇ ਹਨ। ਯੂਕਰੇਨ ਦੇ ਇੱਕ ਸੈਨਿਕ ਵੱਲੋਂ ਰੂਸੀ ਸੈਨਿਕਾਂ ਨਾਲ ਹਮਲਾ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਫੌਜੀ ਆਪਣੀ ਜੇਬ ‘ਚੋਂ ਫੋਨ ਕੱਢਦਾ ਦਿਖਾਈ ਦੇ ਰਿਹਾ ਹੈ। ਸਮਾਰਟਫੋਨ ‘ਚ ਬੁਲੇਟ ਦਿਖਾਈ ਦੇ ਰਿਹਾ ਹੈ। ਇਹ ਸਪੱਸ਼ਟ ਹੈ ਕਿ ਸਮਾਰਟਫੋਨ ਨੇ ਇੱਕ ਯੂਕਰੇਨੀ ਫੌਜੀ ਦੀ ਜਾਨ ਬਚਾਈ ਸੀ। ਜੇਕਰ ਫੌਜੀ ਦੀ ਜੇਬ ‘ਚ ਫੋਨ ਨਾ ਹੁੰਦਾ ਤਾਂ ਗੋਲੀ ਉਸ ਦੇ ਸਰੀਰ ‘ਚ ਲੱਗ ਜਾਂਦੀ, ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ।
ਵੀਡੀਓ ‘ਚ ਫੌਜੀ ਆਪਣੇ ਸਾਥੀ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਬੰਕਰ ਵਰਗੀ ਥਾਂ ‘ਤੇ ਪਿਆ ਯੂਕਰੇਨੀ ਸਿਪਾਹੀ ਆਪਣੀ ਜੇਬ ‘ਚੋਂ ਫ਼ੋਨ ਕੱਢ ਕੇ ਆਪਣੇ ਸਾਥੀ ਨੂੰ ਦਿਖਾਉਂਦਾ ਹੈ। ਫੋਨ ਦੇਖ ਕੇ ਦੋਵੇਂ ਦੰਗ ਰਹਿ ਜਾਂਦੇ ਹਨ। ਦਰਅਸਲ, ਫੋਨ ‘ਚ ਗੋਲੀ ਲੱਗੀ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਅਮਰੀਕਾ ਨੇ ਕੀਤਾ ਅਤੇ ਮਦਦ ਦਾ ਕੀਤਾ ਐਲਾਨ
ਇਸ ਦੌਰਾਨ ਅਮਰੀਕਾ ਨੇ ਯੂਕਰੇਨ ਨੂੰ ਹੋਰ ਫੌਜੀ ਮਦਦ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਜੌਹਨ ਕਿਰਬੀ ਨੇ ਕਿਹਾ ਕਿ ਯੂਕਰੇਨ ਨੂੰ ਵਾਧੂ ਜਹਾਜ਼ ਅਤੇ ਇਸ ਦੇ ਸਪੇਅਰ ਪਾਰਟਸ ਮਿਲੇ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ, ਉਨ੍ਹਾਂ ਨੇ ਕਿਹਾ, ‘ਯੂਕਰੇਨ ਨੂੰ ਹਵਾਈ ਜਹਾਜ਼ਾਂ ਦੇ ਬੇੜੇ ਦਾ ਆਕਾਰ ਵਧਾਉਣ ਲਈ ਵਾਧੂ ਪਲੇਟਫਾਰਮ ਅਤੇ ਪੁਰਜ਼ੇ ਮਿਲੇ ਹਨ। ਇੱਥੇ ਪਲੇਟਫਾਰਮ ਦਾ ਮਤਲਬ ਹਵਾਈ ਜਹਾਜ਼ ਹੈ। ਉਨ੍ਹਾਂ ਨੂੰ ਹਵਾ ਵਿਚ ਮਦਦ ਲਈ ਵਾਧੂ ਜਹਾਜ਼ ਅਤੇ ਇਸ ਦੇ ਪੁਰਜ਼ੇ ਮਿਲੇ ਹਨ।