ਯੂਕਰੇਨ ਅਤੇ ਰੂਸ ਵਿਚਾਲੇ ਜੰਗ ਬੇਰੋਕ ਜਾਰੀ ਹੈ। ਇਸ ਜੰਗ ‘ਚ ਰੂਸ ਅਜੇ ਵੀ ਯੂਕਰੇਨ ‘ਤੇ ਤਬਾਹੀ ਮਚਾ ਰਿਹਾ ਹੈ। ਇਸ ਜੰਗ ਨੂੰ ਲੈ ਕੇ ਪੱਛਮੀ ਦੇਸ਼ ਲਗਾਤਾਰ ਰੂਸ ਦੀ ਆਲੋਚਨਾ ਕਰ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਇਕ ਵਾਰ ਫਿਰ ਰੂਸ ‘ਤੇ ਨਿਸ਼ਾਨਾ ਸਾਧਿਆ ਹੈ।
ਏਜੰਸੀ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਰੂਸ ‘ਤੇ ਯੂਕਰੇਨ ‘ਚ ਜੰਗ ਦੇ ਜ਼ਰੀਏ ‘ਜਾਣਬੁੱਝ ਕੇ ਬੇਰਹਿਮੀ’ ਕਰਨ ਦਾ ਦੋਸ਼ ਲਗਾਇਆ ਹੈ। ਨਾਲ ਹੀ ਕਿਹਾ ਕਿ ਮਾਸਕੋ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਸਿਮੀ ਵੈਲੀ ਕੈਲੀਫੋਰਨੀਆ ਵਿੱਚ ਰੀਗਨ ਨੈਸ਼ਨਲ ਡਿਫੈਂਸ ਫੋਰਮ ਦੀ ਮੀਟਿੰਗ ਵਿੱਚ ਕਿਹਾ ਕਿ ਰੂਸ ਨੇ ਵਾਰ-ਵਾਰ ਯੂਕਰੇਨ ਉੱਤੇ ਹਮਲਾ ਕੀਤਾ ਹੈ। ਰੂਸੀ ਹਮਲਿਆਂ ਵਿੱਚ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕਈ ਸਕੂਲ ਤਬਾਹ ਹੋ ਚੁੱਕੇ ਹਨ। ਹਸਪਤਾਲ ਖੰਡਰ ਬਣ ਚੁੱਕੇ ਹਨ। ਆਸਟਿਨ ਨੇ ਕਿਹਾ ਕਿ ਰੂਸ ਜਾਣਬੁੱਝ ਕੇ ਯੂਕਰੇਨ ਦੇ ਨਾਗਰਿਕਾਂ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾ ਰਿਹਾ ਹੈ।