ਯੂਕਰੇਨ ‘ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਤੇ ਯੂਰਪੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਖ਼ਤਰਿਆਂ ਦੇ ਮੱਦੇਨਜ਼ਰ ਅਮਰੀਕੀ ਮਹਾਦੀਪ ਦੀ ਰੱਖਿਆ ਬਾਰੇ ਆਪਣੀ ਸੋਚ ‘ਚ ਇਤਿਹਾਸਕ ਬਦਲਾਅ ਲਿਆ ਸਕਦਾ ਹੈ। ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਪੁਤਿਨ ਕਿਸ ਹੱਦ ਤੱਕ ਜਾਂਦੇ ਹਨ, ਪਰ ਯੂਰਪ ‘ਚ ਅਮਰੀਕੀ ਫ਼ੌਜੀਆਂ ਦਾ ਅਜਿਹਾ ਇਕੱਠ ਹੋ ਸਕਦਾ ਹੈ ਜਿਵੇਂ ਜੰਗ ਤੋਂ ਬਾਅਦ ਹੁਣ ਤੱਕ ਨਹੀਂ ਹੋਇਆ।
ਯੂਰਪ ‘ਚ ਅਮਰੀਕੀ ਫ਼ੌਜ ਦੀ ਹਾਜ਼ਰੀ ‘ਚ ਸਿਰਫ਼ ਦੋ ਸਾਲ ਪਹਿਲਾਂ ਦੇ ਮੁਕਾਬਲੇ ‘ਚ ਜ਼ਿਕਰਯੋਗ ਬਦਲਾਅ ਹੋਇਆ ਹੈ। ਤੱਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2020 ‘ਚ ਹਜ਼ਾਰਾਂ ਅਮਰੀਕੀ ਫ਼ੌਜੀਆਂ ਨੂੰ ਜਰਮਨੀ ਤੋਂ ਬੁਲਾਉਣ ਦਾ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਯੂਰਪੀ ਸਹਿਯੋਗੀ ਇਸ ਦੇ ਪਾਤਰ ਨਹੀਂ ਹਨ। ਹਾਲਾਂਕਿ, ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਗ੍ਹਿਣ ਕਰਨ ਤੋਂ ਕੁਝ ਦਿਨ ਬਾਅਦ ਹੀ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ‘ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਨੂੰ ਅਮਰੀਕੀ ਸੁਰੱਖਿਆ ਲਈ ਪ੍ਰਮੁੱਖ ਖ਼ਤਰਾ ਦੱਸਦੇ ਹੋਏ ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਦੇ ਮਹੱਤਵ ‘ਤੇ ਬਲ ਦਿੱਤਾ ਸੀ।
ਰੂਸ ‘ਚ ਅਮਰੀਕੀ ਸਾਬਕਾ ਰਾਜਦੂਤ ਤੇ ਨਾਟੋ ਦੇ ਸਾਬਕਾ ਉਪਰ ਜਨਰਲ ਸਕੱਤਰ ਰਹੇ ਅਲੈਗਜ਼ੈਂਡਰ ਵੇਰਸ਼ਬੋ ਨੇ ਕਿਹਾ ਕਿ ਅਸੀਂ ਰੂਸ ਨਾਲ ਨਿਰੰਤਰ ਟਕਰਾਅ ਲਈ ਨਵੇਂ ਯੁੱਗ ‘ਚ ਹਾਂ। ਉਨ੍ਹਾਂ ਦੀ ਦਲੀਲ ਹੈ ਕਿ ਰੂਸ ਨਾਲ ਨਜਿੱਠਣ ਲਈ ਅਮਰੀਕਾ ਨੂੰ ਨਾਟੋ ਸਹਿਯੋਗੀਆਂ ਦੀ ਮਦਦ ਤੋਂ ਵੱਧ ਮਜ਼ਬੂਤ ਰੁਖ਼ ਸਥਾਪਿਤ ਕਰਨਾ ਪਵੇਗਾ। ਵਿਸ਼ੇਸ਼ ਤੌਰ ‘ਤੇ ਪੂਰਬੀ ਯੂਰਪ ‘ਚ ਜਿੱਥੇ ਰੂਸ ਦੀ ਨੇੜਤਾ ਉਨ੍ਹਾਂ ਤਿੰਨ ਬਾਲਟਿਕ ਰਾਸ਼ਟਰਾਂ ਲੀ ਸਮੱਸਿਆ ਬਣ ਗਈ ਹੈ ਜੋ ਕਦੀ ਸੋਵੀਅਤ ਸੰਘ ਦਾ ਹਿੱਸਾ ਰਹੇ ਸਨ।
ਅਮਰੀਕੀ ਰੱਖਿਆ ਮੰਤਰੀ ਲਾਇਡ ਬ੍ਸੇਲਸ ਸਥਿਤ ਨਾਟੋ ਹੈੱਡ ਕੁਆਰਟਰ ‘ਚ ਦੂਜੇ ਦੌਰੇ ਦੀ ਯੂਕਰੇਨ ਸਲਾਹ ਲਈ ਯੂਰਪ ਜਾ ਰਹੇ ਹਨ। ਉਹ ਪੂਰਬੀ ਯੂਰਪ ਦੇ ਦੋ ਨਾਟੋ ਰਾਸ਼ਟਰਾਂ ਸਲੋਵਾਕੀਆ ਤੇ ਬੁਲਗਾਰੀਆ ਦਾ ਦੌਰਾ ਵੀ ਕਰਨਗੇ। ਸਲੋਵਾਕੀਆ ਵੀ ਸਰਹੱਦ ਯੂਕਰੇਨ ਨਾਲ ਲੱਗਦੀ ਹੈ।
ਪਿਛਲੇ ਦੋ ਮਹੀਨਿਆਂ ‘ਚ ਯੂਰਪ ‘ਚ ਅਮਰੀਕੀ ਫ਼ੌਜੀਆਂ ਦੀ ਗਿਣਤੀ 80,000 ਤੋਂ ਵਧ ਕੇ ਕਰੀਬ 1,00,000 ਹੋ ਗਈ ਹੈ। ਇਹ ਗਿਣਤੀ ਕਰੀਬ ਓਨੀ ਹੀ ਹੈ, ਜਿੰਨੀ ਸਾਲ 1997 ‘ਚ ਸੀ। ਉਦੋਂ ਅਮਰੀਕਾ ਤੇ ਉਸ ਦੇ ਨਾਟੋ ਸਹਿਯੋਗੀਆਂ ਨੇ ਗਠਜੋੜ ਦਾ ਵਿਸਥਾਰ ਸ਼ੁਰੂ ਕੀਤਾ ਸੀ, ਜਿਸ ਨੂੰ ਪੁਤਿਨ ਨੇ ਰੂਸ ਲਈ ਖ਼ਤਰਾ ਦੱਸਦੇ ਹੋਏ ਕਿਹਾ ਸੀ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।