32.63 F
New York, US
February 6, 2025
PreetNama
ਖਾਸ-ਖਬਰਾਂ/Important News

Russian-Ukraine War:ਅਮਰੀਕਾ ਨਹੀਂ ਭੇਜੇਗਾ ਫ਼ੌਜ, ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ -ਜੰਗ ‘ਚ ਅਸੀਂ ਪਏ ਇਕੱਲੇ

ਯੂਕ੍ਰੇਨ ‘ਤੇ ਰੂਸ ਹਮਲੇ ਦਾ ਅੱਜ ਦੂਸਰਾ ਦਿਨ ਹੈ। ਹਮਲੇ ਅਜੇ ਵੀ ਜਾਰੀ ਹਨ। ਹੁਣ ਤਕ 137 ਯੂਕਰੇਨ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਯੁੱਧ ਦੇ ਦੂਸਰੇ ਦਿਨ ਯੂਕਰੇਨ ਲਈ ਬੁਰੀ ਖ਼ਬਰ ਆਈ ਹੈ। ਅਮਰੀਕਾ ਤੇ ਨਾਟੋ ਦੇਸ਼ਾਂ ਨੇ ਯੂਕ੍ਰੇਨ ‘ਚ ਫ਼ੌਜ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਇਸ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜ਼ੇਲੇਨਸਕੀ ਨੇ ਕਿਹਾ ਕਿ ਰੂਸ ‘ਤੇ ਵੱਡੇ ਪੈਮਾਨੇ ‘ਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ 130 ਤੋਂ ਵਧ ਯੂਕਰੇਨ ਨਾਗਰਿਕ ਮਾਰੇ ਗਏ ਹਨ। ਅਜਿਹੇ ‘ਚ ਪੂਰੀ ਦੁਨੀਆਂ ਨੇ ਉਨ੍ਹਾਂ ਨੂੰ ਜੰਗ ਦੇ ਮੈਦਾਨ ‘ਚ ਇਕੱਲਾ ਛੱਡ ਦਿੱਤਾ ਹੈ।

ਯੂਕ੍ਰੇਨ ‘ਚ ਆਪਣੀ ਸੈਨਾ ਨਹੀਂ ਭੇਜੇਗਾ ਅਮਰੀਕਾ

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਅਮਰੀਕਾ ਯੂਕਰੇਨ ‘ਚ ਆਪਣੀ ਫ਼ੌਜ ਨਹੀਂ ਭੇਜੇਗਾ। ਬਾਇਡਨ ਨੇ ਰੂਸੀ ਰਾਸ਼ਟਰਪਤੀ ਨੂੰ ਪੁਤਿਨ ਨੂੰ ਹਮਲਾਵਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੰਗ ਨੂੰ ਚੁਣਿਆ ਹੈ। ਇਸ ਦੌਰਾਨ ਉਨ੍ਹਾਂ ਨੇ ਰੂਸ ਖ਼ਿਲਾਫ਼ ਨਵੀਆਂ ਆਰਥਿਕ ਪਾਬੰਦੀਆਂ ਲਗਾਉਣ ਦਾ ਵੀ ਐਲਾਨ ਕੀਤਾ। ਇਸ ‘ਚ ਰੂਸੀ ਬੈਂਕਾਂ ਤੇ ਸਰਕਾਰੀ ਕੰਪਨੀਆਂ ਖ਼ਿਲਾਫ਼ ਪਾਬੰਦੀਆਂ ਵੀ ਸ਼ਾਮਲ ਹਨ।

ਵ੍ਹਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਰੂਸ ਦੇ ਖਿਲਾਫ ਇਕਜੁੱਟ ਹੈ। ਅਸੀਂ ਇਸ ਹਮਲੇ ਦਾ ਜਵਾਬ ਦਿੱਤੇ ਬਿਨਾਂ ਨਹੀਂ ਰਹਾਂਗੇ। ਅਮਰੀਕਾ ਆਜ਼ਾਦੀ ਦੇ ਨਾਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਤੋਂ ਕੋਈ ਸਾਈਬਰ ਹਮਲਾ ਹੁੰਦਾ ਹੈ ਤਾਂ ਅਮਰੀਕਾ ਜਵਾਬ ਦੇਣ ਲਈ ਤਿਆਰ ਹੈ। ਬਾਇਡਨ ਨੇ ਨਾਟੋ ਸਹਿਯੋਗੀਆਂ ਵਿਰੁੱਧ ਰੂਸੀ ਹਮਲਿਆਂ ਤੋਂ ਬਚਾਅ ਲਈ ਹੋਰ ਅਮਰੀਕੀ ਫ਼ੌਜ ਨੂੰ ਭੇਜਣ ਦਾ ਵੀ ਐਲਾਨ ਕੀਤਾ। ਉਸਨੇ ਕਿਹਾ ਕਿ ਇਹ ਪੂਰੇ ਯੂਰਪ ਲਈ ਇੱਕ ਖ਼ਤਰਨਾਕ ਪਲ ਹੈ ਤੇ ਇਹ ਹਮਲਾ ਰੂਸ ਲਈ ਕਦੇ ਵੀ ਅਸਲ ਸੁਰੱਖਿਆ ਚਿੰਤਾ ਨਹੀਂ ਸੀ।

Related posts

ਕੀ ਅਸਮਾਨ ‘ਚ ਦਿਖਾਈ ਦੇਣ ਵਾਲੀਆਂ ਰਹੱਸਮਈ ਵਸਤੂਆਂ ਦਾ ਏਲੀਅਨਜ਼ ਨਾਲ ਹੈ ਕੋਈ ਸਬੰਧ ? 3 ਦਿਨਾਂ ‘ਚ ਤੀਸਰੀ ਸ਼ੱਕੀ ਵਸਤੂ ਨੂੰ ਮਾਰ ਸੁੱਟਿਆ

On Punjab

HC: No provision for interim bail under CrPC, UAPA

On Punjab

‘ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲਿਆਂ ਦਾ ਮਾਸਟਰਮਾਈਂਡ ਹੈ ਮੁਹੰਮਦ ਯੂਨਸ’, ਬੋਲੀ ਸ਼ੇਖ ਹਸੀਨਾ – ਮੇਰਾ ਤਾਂ ਕਤਲ ਹੋ ਜਾਣਾ ਸੀ

On Punjab