19.08 F
New York, US
December 23, 2024
PreetNama
ਖਾਸ-ਖਬਰਾਂ/Important News

S-400 ਮਿਜ਼ਾਈਲ ‘ਤੇ ਸਿਆਸਤ ਗਰਮਾਈ : ਰਿਪਬਲਿਕਨ ਸੈਨੇਟਰ ਨੇ ਕਿਹਾ- ‘ਭਾਰਤ ਵਿਰੁੱਧ ਕਾਟਸਾ ਪਾਬੰਦੀਆਂ ਲਗਾਉਣਾ ਮੂਰਖ਼ਤਾ ਹੋਵੇਗੀ’

ਅਮਰੀਕੀ ਰਿਪਬਲਿਕਨ ਪਾਰਟੀ ਦੇ ਨੇਤਾ ਤੇ ਪ੍ਰਭਾਵਸ਼ਾਲੀ ਸੈਨੇਟਰ ਟੇਡ ਕਰੂਜ਼ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਰੂਸ ਤੋਂ S-400 ਮਿਜ਼ਾਈਲ ਪ੍ਰਣਾਲੀ ਖਰੀਦਣ ਲਈ ਭਾਰਤ ‘ਤੇ CATSA ਤਹਿਤ ਕੋਈ ਪਾਬੰਦੀਆਂ ਲਗਾਉਣਾ “ਬਿਲਕੁਲ ਮੂਰਖਤਾ” ਹੋਵੇਗੀ। ਕਾਟਸਾ ਇੱਕ ਅਮਰੀਕੀ ਕਾਨੂੰਨ ਹੈ ਜੋ ਪ੍ਰਸ਼ਾਸਨ ਨੂੰ ਰੂਸ ਤੋਂ ਹਥਿਆਰ ਖ਼ਰੀਦਣ ਵਾਲੇ ਦੇਸ਼ ਦੇ ਖ਼ਿਲਾਫ਼ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਦਿੰਦਾ ਹੈ।

ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਕਰੂਜ਼ ਨੇ ਕਿਹਾ, ”ਇਸ ਤਰ੍ਹਾਂ ਦੀਆਂ ਖ਼ਬਰਾਂ ਹਨ ਕਿ ਯੂਕਰੇਨ ਵਿਚ ਰੂਸੀ ਹਮਲੇ ਦੀ ਨਿੰਦਾ ਕਰਨ ਵਾਲੇ ਮਤੇ ‘ਤੇ ਵੋਟਿੰਗ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭਾਰਤ ਦੀ ਗ਼ੈਰਹਾਜ਼ਰੀ ਦਾ ਹਵਾਲਾ ਦਿੰਦੇ ਹੋਏ ਕਰੂਜ਼ ਨੇ ਕਿਹਾ ਕਿ ਅਜਿਹਾ ਕਰਨ ਵਾਲਾ ਇਹ ਇਕੱਲਾ ਦੇਸ਼ ਨਹੀਂ ਹੈ। ਉਨ੍ਹਾਂ ਨੇ ਕਮੇਟੀ ਦੇ ਸਾਹਮਣੇ ਇਕ ਹੋਰ ਸੁਣਵਾਈ ਦੌਰਾਨ ਪ੍ਰਸ਼ਾਸਨ ਭਾਰਤ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ, ਜੋ ਕਿ ਧਰਤੀ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼, ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (ਸੀਏਟੀਐਸਏ) ਦੇ ਤਹਿਤ ਹੈ। ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਬਹੁਤ ਹੀ ਬੇਵਕੂਫ਼ੀ ਵਾਲਾ ਹੋਵੇਗਾ। ਭਾਰਤ-ਅਮਰੀਕਾ ਗਠਜੋੜ ਹਾਲ ਦੇ ਸਾਲਾਂ ਵਿੱਚ ਡੂੰਘਾ ਤੇ ਮਜ਼ਬੂਤ ​​ਹੋਇਆ ਹੈ ਪਰ ਬਾਇਡਨ ਪ੍ਰਸ਼ਾਸਨ ਵਿੱਚ, ਇਹ ਅੱਗੇ ਦੀ ਬਜਾਏ ਪਿੱਛੇ ਵੱਲ ਜਾ ਰਿਹਾ ਹੈ।

ਯੂਕਰੇਨ ਵਿਚ ਰੂਸੀ ਹਮਲੇ ਦੀ ਨਿੰਦਾ ਕਰਨ ਵਾਲੇ ਮਤੇ ‘ਤੇ ਵੋਟਿੰਗ ਦੌਰਾਨ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭਾਰਤ ਦੀ ਗ਼ੈਰਹਾਜ਼ਰੀ ਦਾ ਹਵਾਲਾ ਦਿੰਦੇ ਹੋਏ ਕਰੂਜ਼ ਨੇ ਕਿਹਾ ਕਿ ਅਜਿਹਾ ਕਰਨ ਵਾਲਾ ਇਹ ਇਕੱਲਾ ਦੇਸ਼ ਨਹੀਂ ਹੈ। ਉਨ੍ਹਾਂ ਨੇ ਕਮੇਟੀ ਦੇ ਸਾਹਮਣੇ ਇਕ ਹੋਰ ਸੁਣਵਾਈ ਦੌਰਾਨ ਕਿਹਾ ਕਿ ਪਿਛਲੇ ਇਕ ਸਾਲ ਵਿਚ ਬਾਇਡਨ ਪ੍ਰਸ਼ਾਸਨ ਵਿਚ ਭਾਰਤ ਨਾਲ ਸਬੰਧ ਕਾਫੀ ਵਿਗੜ ਗਏ ਹਨ, ਜੋ ਸੰਯੁਕਤ ਰਾਸ਼ਟਰ ਵਿਚ ਨਿੰਦਾ ਦੇ ਪ੍ਰਸਤਾਵ ਦੌਰਾਨ ਭਾਰਤ ਦੀ ਗੈਰ-ਹਾਜ਼ਰੀ ਤੋਂ ਸਪੱਸ਼ਟ ਹੈ।

ਰੂਸ ਨਾਲ ਭਾਰਤ ਦੀਆਂ ਕੁਝ ਮਜਬੂਰੀਆਂ ਹਨ’ ਯੂਐਸ ਇੰਡੀਆ ਬਿਜ਼ਨਸ ਕੌਂਸਲ (ਯੂਐਸਆਈਬੀਸੀ) ਦੇ ਪ੍ਰਧਾਨ ਅਤੁਲ ਕੇਸ਼ਪ ਨੇ ਸੰਸਦ ਮੈਂਬਰਾਂ ਨੂੰ ਕਿਹਾ, ‘ਭਾਰਤ ਦੀਆਂ ਰੂਸ ਨਾਲ ਮਜਬੂਰੀਆਂ ਹਨ ਤੇ ਖੇਤਰੀ ਮੁੱਦਿਆਂ ਨੂੰ ਲੈ ਕੇ ਗੁਆਂਢੀ ਚੀਨ ਨਾਲ ਸਬੰਧ ਤਣਾਅਪੂਰਨ ਹਨ। ਮੈਂ ਸੋਚਦਾ ਹਾਂ ਕਿ ਅਮਰੀਕੀ ਹੋਣ ਦੇ ਨਾਤੇ ਸਾਨੂੰ ਭਾਰਤੀਆਂ ਲਈ ਉਨ੍ਹਾਂ ਦੇ ਲੋਕਤੰਤਰ ਤੇ ਉਨ੍ਹਾਂ ਦੀ ਪ੍ਰਣਾਲੀ ਦੇ ਬਹੁਲਵਾਦ ਲਈ ਪਿਆਰ ਹੈ।

ਵਿਦੇਸ਼ ਮੰਤਰਾਲੇ ਵਿਚ ਕਈ ਅਹੁਦਿਆਂ ‘ਤੇ ਕੰਮ ਕਰ ਚੁੱਕੇ ਕੇਸ਼ਪ ਨੇ ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੁਆਰਾ ਆਯੋਜਿਤ ਇੰਡੋ-ਪੈਸੀਫਿਕ ‘ਤੇ ਸੰਸਦ ਦੀ ਸੁਣਵਾਈ ਦੌਰਾਨ ਆਪਣੀ ਰਾਏ ਸਾਂਝੀ ਕੀਤੀ। ਸੰਸਦ ਮੈਂਬਰ ਅਬੀਗੇਲ ਸਪੈਨਬਰਗਰ ਨੇ ਪੁੱਛਿਆ, ‘ਭਾਰਤ ਰੂਸ ਤੇ ਰੂਸੀ ਹਿੱਤਾਂ ‘ਤੇ ਦੁਨੀਆ ਭਰ ਦੇ ਕਈ ਦੇਸ਼ਾਂ ਦੁਆਰਾ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਿਵੇਂ ਕਰੇਗਾ?’ ਕੇਸ਼ਪ ਨੇ ਕਿਹਾ, ‘ਮੇਰੀ ਰਾਏ ਹੈ ਕਿ ਸਾਰੇ ਦੇਸ਼ ਆਪਣੇ ਫੈਸਲੇ ਖ਼ੁਦ ਲੈਂਦੇ ਹਨ। ਉਹ ਸਾਰੀ ਜਾਣਕਾਰੀ ਲੈਂਦੇ ਹਨ ਅਤੇ ਫੈ਼ਸਲਾ ਕਰਦੇ ਹਨ ਕਿ ਉਹਨਾਂ ਲਈ ਸਭ ਤੋਂ ਵਧੀਆ ਕੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੇ ਹਾਲ ਹੀ ਦੇ ਸਮੇਂ ਵਿੱਚ ਖਾਸ ਕਰਕੇ ਵਪਾਰ ਪ੍ਰਣਾਲੀ ‘ਤੇ ਬਹੁਤ ਅਭਿਲਾਸ਼ਾ ਅਤੇ ਉੱਦਮੀ ਭਾਵਨਾ ਦਿਖਾਈ ਹੈ। ਕੇਸ਼ਪ ਨੇ ਕਿਹਾ, “ਜੇਕਰ ਤੁਸੀਂ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ ਤੇ ਇਜ਼ਰਾਈਲ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਦੇਖਦੇ ਹੋ ਤਾਂ ਤੁਸੀਂ ਦੇਖੋਗੇ ਕਿ ਉਹ ਉਨ੍ਹਾਂ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਕਿਵੇਂ ਤਰਜੀਹ ਦੇ ਰਹੇ ਹਨ।”

Related posts

ਉਨਟਾਰੀਓ ਚੋਣਾਂ: 20 ਪੰਜਾਬੀ ਉਮੀਦਵਾਰ ਮੈਦਾਨ ’ਚ,ਦੇਸ਼ ਦੀਆਂ ਤਿੰਨੇ ਵੱਡੀਆਂ ਸਿਆਸੀ ਪਾਰਟੀਆਂ ਧੀ ਕਰਨਗੇ ਨੁਮਾਇੰਦਗੀ

On Punjab

ਇੰਡੋਨੇਸ਼ੀਆ ਪੁਲਿਸ ਸਟੇਸ਼ਨ ‘ਚ ਧਮਾਕਾ, ਆਤਮਘਾਤੀ ਹਮਲੇ ‘ਚ ਅਧਿਕਾਰੀ ਸਮੇਤ ਇਕ ਦੀ ਮੌਤ; ਅੱਠ ਜ਼ਖ਼ਮੀ

On Punjab

ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਪ੍ਰਸਤਾਵ ਮਨਜ਼ੂਰ !

On Punjab