ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ (Chunky Panday) ਦੀ ਮਾਤਾ Snehlata Panday ਦੇ ਦੇਹਾਂਤ ਦੀ ਖ਼ਬਰ ਆ ਰਹੀ ਹੈ। ਇਸ ਖ਼ਬਰ ਦੇ ਆਉਂਦੇ ਹੀ ਬਾਲੀਵੁੱਡ ’ਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜ ਪਈ ਹੈ। Chunky Panday ਦੀ ਮਾਤਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਕਰੀਬੀ ਲੋਕ ਤੇ ਬਾਲੀਵੁੱਡ ਅਦਾਕਾਰ ਬਾਂਦਰਾ ’ਚ ਸਥਿਤ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। Snehlata Panday ਦੇ ਦੇਹਾਂਤ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ’ਚ annaya pandey ਸਮੇਤ ਕਈ ਲੋਕ ਦੁੱਖ ਪ੍ਰਗਟਾਉਂਦੇ ਨਜ਼ਰ ਆ ਰਹੇ ਹਨ।
Chunky Panday ਦੀ ਮਾਤਾ Snehlata Panday ਦੇ ਦੇਹਾਂਤ ਦੀ ਖ਼ਬਰ ’ਤੇ ਫੈਨਜ਼ ਵੀ ਕਾਫੀ ਦੁਖੀ ਹੋਏ ਹਨ। ਅਦਾਕਾਰ ਦੇ ਘਰ ’ਚ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ, ਭਾਵਨਾ ਪਾਂਡੇ, ਸਮੀਰ ਸੋਨੀ, ਨੀਲਮ ਜਿਹੇ ਬਾਲੀਵੁੱਡ ਅਦਾਕਾਰਾਂ ਨਜ਼ਰ ਆਈਆਂ ਹਨ।