ਟੀਵੀ ਜਗਤ ਤੋਂ ਇਕ ਬੁਰੀ ਖ਼ਬਰ ਆ ਰਹੀ ਹੈ। ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਸੁਨੀਲ ਹੋਲਕਰ (Sunil Holkar) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਭਿਨੇਤਾ ਦੀ ਉਮਰ ਸਿਰਫ 40 ਸਾਲ ਸੀ। 13 ਜਨਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿਚ ਮਾਂ, ਪਿਤਾ, ਪਤਨੀ ਤੇ ਦੋ ਬੱਚੇ ਹਨ। ਉਨ੍ਹਾਂ ਨੇ ਆਖਰੀ ਵਾਰ ਨੈਸ਼ਨਲ ਅਵਾਰਡ ਜੇਤੂ ਫਿਲਮ ‘ਗੋਸ਼ਟ ਏਕਾ ਪੈਠਾਣੀਚੀ’ ‘ਚ ਕੰਮ ਕੀਤਾ ਸੀ। ਸੁਨੀਲ ਨਾਟਕ, ਫਿਲਮਾਂ ਤੇ ਟੀਵੀ ਸ਼ੋਅ ਦੇ ਤਿੰਨੋਂ ਮਾਧਿਅਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਨੀਲ ਪਿਛਲੇ ਕੁਝ ਦਿਨਾਂ ਤੋਂ ਲਿਵਰ ਸੋਰਾਇਸਿਸ ਤੋਂ ਪੀੜਤ ਸਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰ, ਉਹ ਅਚਾਨਕ ਇਸ ਸੰਸਾਰ ਨੂੰ ਛੱਡ ਗਏ। ਇੰਨੀ ਛੋਟੀ ਉਮਰ ‘ਚ ਅਦਾਕਾਰ ਦੀ ਮੌਤ ਨਾਲ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ। ਜੇਕਰ ਸੁਨੀਲ ਹੋਲਕਰ ਦੇ ਅਦਾਕਾਰੀ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਸ਼ੋਕ ਹਾਂਡੇ ਦੇ ਚੌਰੰਗ ਨਾਟਯ ਸੰਸਥਾਨ ‘ਚ ਕਈ ਸਾਲਾਂ ਤੱਕ ਕੰਮ ਕੀਤਾ। ਸੁਨੀਲ ਹਮੇਸ਼ਾ ਤੋਂ ਹੀ ਇਕ ਅਦਾਕਾਰ ਤੇ ਕਹਾਣੀਕਾਰ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਨੇ 12 ਸਾਲਾਂ ਤੋਂ ਵੱਧ ਸਮੇਂ ਲਈ ਥੀਏਟਰ ਕੀਤਾ। ਮਹਿਜ਼ 40 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਵਿਛੋੜਾ ਕਲਾ ਜਗਤ ਲਈ ਵੱਡਾ ਘਾਟਾ ਹੈ।