ਪੰਜਾਬੀ ਸੰਗਤ ਜਗਤ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਦੇਹਾਂਤ ਹੋ ਗਿਆ ਹੈ। ਸਿੰਘੇਵਾਲੀਆ ਦੀ ਬੇਵਕਤੀ ਮੌਤ ‘ਤੇ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਸੀਰਾ ਸਿੰਘੇਵਾਲੀਆ ਦਾ ਬਾਈ ਅਮਰਜੀਤ ਦੀ ਐਲਬਮ ਹੀਰੋ ‘ਚ ‘ਕਾਲੀ ਜਿਪਸੀ ਨੂੰ ਹੱਥ ਕਿਹੜਾ ਪਾਊ’ ਪਹਿਲਾ ਗੀਤ ਰਿਕਾਰਡ ਹੋਇਆ। ਫਿਰ ਬਾਈ ਅਮਰਜੀਤ ਤੇ ਮਿਸ ਪੂਜਾ ਦੀ ਅਵਾਜ਼ ‘ਚ ‘ਸਣੇ ਸਫਾਰੀ ਚੱਕਾਂਗੇ ਹੁਣ ਵੱਡੇ ਮਿਰਜੇ ਨੂੰ…’, ‘ਟੀਚਰ ਲੱਗੀ ਏ ਸਰਕਾਰੀ ਵੇ ਤੂੰ ਐਸ਼ ਕਰੇਂਗਾ…’ ਆਦਿ ਗੀਤ। ਇਸ ਤੋਂ ਇਲਾਵਾ ਸੁਦੇਸ਼ ਕੁਮਾਰੀ, ਜਗਪਾਲ ਢਿੱਲੋਂ, ਰਾਣਾ ਸੰਧੂ, ਸਾਬਰ ਖਾਨ, ਗੁਰਪ੍ਰੀਤ ਸੰਧੂ ਆਦਿ ਕਲਾਕਾਰਾਂ ਨੇ ਉਸ ਦੇ ਲਿਖੇ ਗੀਤ ਗਾਏ। ਗਾਇਕ ਰਾਣਾ ਸੰਧੂ ਨੇ ਵੀ ਸੀਰਾ ਸਿੰਘੇਵਾਲੀਆ ਦਾ ਲਿਖਿਆ ਗੀਤ ‘ਓਸੇ ਖੂਹ ਤੇ ਲਾਸ਼ ਲਟਕਦੀ ਵੇਖੀ ਮੈਂ’ ਗਾਇਆ।