66.38 F
New York, US
November 7, 2024
PreetNama
ਫਿਲਮ-ਸੰਸਾਰ/Filmy

Sad News : ਲੰਬੀ ਹੇਕ ਦੀ ਮੱਲਿਕਾ ਗਾਇਕਾ ਗੁਰਮੀਤ ਬਾਵਾ ਦਾ ਅੰਮ੍ਰਿਤਸਰ ‘ਚ ਦੇਹਾਂਤ, ਸੋਮਵਾਰ ਸਵੇਰੇ 11 ਵਜੇ ਹੋਵੇਗਾ ਸਸਕਾਰ

ਸੰਗੀਤ ਜਗਤ ਲਈ ਬੇਹੱਦ ਦੁਖਦਾਈ ਖਬਰ ਹੈ। ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਕਰੀਬ 77 ਸਾਲ ਸੀ ਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਗੁਰਮੀਤ ਬਾਵਾ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲ ਚੁੱਕੇ ਹਨ। ਗੁਰਮੀਤ ਬਾਵਾ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ-ਨਾਲ-ਨਾਲ ਆਮ ਜਨਤਾ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਸਸਕਾਰ ਸੋਮਵਾਰ ਨੂੰ ਸ਼ਹੀਦਾ ਸਾਹਬ ਨੇੜੇ ਸ਼ਮਸ਼ਾਨਘਾਟ ‘ਚ ਸਵੇਰੇ 11 ਵਜੇ ਹੋਵੇਗਾ। ਪਤੀ ਕਿਰਪਾਲਬਾਵਾ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਮੀਤ ਬਾਵਾ ਨੇ ਸਰੀਰ ਕਮਜ਼ੋਰੀ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਨੂੰ ਸ਼ਨਿਚਰਵਾਰ ਰਾਤ ਏਅਰਪੋਰਟ ਰੋਡ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਐਤਵਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਅੰਤਿਮ ਸਾਹ ਲਿਆ। ਪੰਜਾਬੀ ਲੋਕ ਗਾਇਕੀ ‘ਚ 45 ਸੈਕੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਦੀ ਸ਼ੈਲੀ ‘ਚ ਸੁਹਾਗ,ਘੋੜੀਆਂ, ਸਿੱਠਣੀਆਂ ਵਰਗੇ ਲੋਕ ਰੰਗ ਸ਼ਾਮਿਲ ਹਨ। ਲੋਕ ਗੀਤਾਂ ਨੂੰ ਸਦੀਵੀਂ ਜਿਊਂਦਾ ਰੱਖਣ ਵਾਲ਼ੀ ਗਾਇਕਾ ਨੂੰ ਤਾਉਮਰ ਯਾਦ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ ਮਹੀਨੇ ਗੁਰਮੀਤ ਬਾਵਾ ਦੀ ਬੇਟੀ ਤੇ ਸੰਗੀਤ ਖੇਤਰ ਦੀ ਮਸ਼ਹੂਰ ਹਸਤੀ ਲਾਚੀ ਬਾਵਾ ਦਾ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ ਸੀ।

ਸਾਲ 1965 ‘ਚ ਭਾਰਤ-ਪਾਕਿਸਤਾਨ ਦੇ ਯੁੱਧ ਤੋਂ ਬਾਅਦ ਫ਼ੌਜ ‘ਚ ਮਨੋਰੰਜਨ ਲਈ ਕੋਈ ਕਲਾਕਾਰ ਨਹੀਂ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਭਰ ਵਿਚ ਵੱਖ-ਵੱਖ ਕਲਾਕਾਰਾਂ ਦੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੋਣ ਕੀਤੀ ਸੀ। ਉਨ੍ਹਾਂ ਵਿਚ ਗੁਰਮੀਤ ਬਾਵਾ ਦਾ ਨਾਂ ਪ੍ਰਮੁੱਖ ਸੀ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ ਦੇ ਨਾਲ-ਨਾਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸਾਬਾਕ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਸਮੇਤ ਵੱਖਵ4ਖ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਤੋਂ ਸਨਮਾਨ ਹਾਸਲ ਕੀਤਾ ਸੀ।

ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਗੁਰਮੀਤ ਬਾਵਾ ਦਾ ਦੇਹਾਂਹਤ ਹੋਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਹੀ ਨੁਕਸਾਨ ਨਹੀਂ ਹੋਇਆ ਬਲਕਿ ਪੂਰੇ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬੇਟੀ ਗਲੋਰੀ ਬਾਵਾ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਗੁਰਮੀਤ ਬਾਵਾ ਦੀ ਸੱਭਿਅਕ ਗਾਇਕੀ ਦੀ ਵਜ੍ਹਾ ਨਾਲ ਵਿਸ਼ਵ ਭਰ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਰਹੀ। ਕਿਹਾ ਜਾਵੇ ਤਾਂ ਅੱਜ ਲੋਕ ਗਾਇਕੀ ਦਾ ਇਕ ਯੁੱਗ ਸੰਪੰਨ ਹੋ ਗਿਆ ਹੈ। ਆਰਟ ਗੈਲਰੀ ਦੇ ਜਨਰਲ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਨੇ ਕਿਹਾ ਕਿ ਹਾਲ ਹੀ ‘ਚ ਉਹ ਗੁਰਮੀਤ ਬਾਵਾ ਨੂੰ ਮਿਲੇ ਸੀ। ਉਨ੍ਹਾਂ ਨਾਲ ਮਿਲ ਬੈਠਕ ਕੇ ਵਿਚਾਰ ਸਾਂਝੇ ਕੀਤੇ ਸਨ।

ਫਤਿਹਗੜ੍ਹ ਚੂੜੀਆਂ ਰੋਡ ਸਥਿਤ ਫੇਅਰਲੈਂਡ ਕਾਲੋਨੀ ‘ਚ ਗੁਰਮੀਤ ਬਾਵਾ ਦੇ ਘਰ ‘ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਰਿਸ਼ਤੇਦਾਰਾਂ ਦੀ ਭੀੜ ਲੱਗੀ ਹੋਈ ਹੈ। ਸਾਰੇ ਇਕ-ਦੂਸਰੇ ਨੂੰ ਹੌਸਲਾ ਦੇ ਕੇ ਉਨ੍ਹਾਂ ਦੀਆਂ ਯਾਦਾਂ ਸਾਂਝਾ ਕਰ ਰਹੇ ਹਨ। ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ ਦੇ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਪ੍ਰਫੁੱਲਿਤ ਕਰਨ ਵਾਲੀ ਗੁਰਮੀਤ ਬਾਵਾ ਨੂੰ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ‘ਚ ਲਪੇਟਿਆ ਗਿਆ ਹੈ।

ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਨਿਵਾਸੀ ਕ੍ਰਿਪਾਲ ਬਾਵਾ ਗੁਰਮੀਤ ਬਾਵਾ ਨੂੰ ਲੈ ਕੇ ਬਟਾਲਾ ਨੇੜਲੇ ਪਿੰਡ ਕੋਠੇ ਨਾਲ ਵਿਆਹ ਕਰ ਕੇ ਅੰਮ੍ਰਿਤਸਰ ਆ ਗਏ ਸਨ। ਅੱਜ ਤੋਂ ਲਗਪਗ 55 ਸਾਲ ਪਹਿਲਾਂ ਅੰਮ੍ਰਿਤਸਰ ਆਇਆ ਬਾਵਾ ਪਰਿਵਾਰ ਸਰਕਾਰੀ ਸਕੂਲ ‘ਚ ਪੜ੍ਹਾਉਂਦਾ ਸੀ ਜਿਨ੍ਹਾਂ ਨੇ ਗੁਰਮੀਤ ਬਾਵਾ ਦੀ ਸੁਰੀਲੀ ਆਵਾਜ਼ ਸੁਣ ਕੇ ਉਨ੍ਹਾਂ ਨੂੰ ਗਾਇਕੀ ਵੱਲ ਲਗਾ ਦਿੱਤਾ ਸੀ ਤੇ ਅੱਜ ਗਾਇਕੀ ‘ਚ ਗੁਰਮੀਤ ਬਾਵਾ ਦੀ ਹੇਕ ਲੁਪਤ ਹੋ ਗਈ ਹੈ।

ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਨੇ ਟਵਿੱਟਰ ‘ਤੇ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ ਹੈ। ਗੁਰਮੀਤ ਬਾਵਾ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਿਆ। ਪੰਜਾਬੀ ਲੋਕ ਸੰਗੀਤ ਦੇ ਖੇਤਰ ‘ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ।

Related posts

ਅੱਜ ਹੈ ਅਦਾਕਾਰੀ ਦੇ ਬਾਦਸ਼ਾਹ ਗੱਗੂ ਗਿੱਲ ਦਾ ਜਨਮਦਿਨ

On Punjab

JNU ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ‘ਚ ਸ਼ਾਮਿਲ ਹੋਣਾ ਦੀਪਿਕਾ ਨੂੰ ਪਿਆ ਭਾਰੀ

On Punjab

ਫ਼ਿਲਮ ‘ਕਿਸਮਤ-2’ ਦੀ ਕਹਾਣੀ ਦਾ ਹੋਇਆ ਖ਼ੁਲਾਸਾ!

On Punjab