PreetNama
ਖੇਡ-ਜਗਤ/Sports News

Sagar Dhankar Murder Case: ਪਹਿਲਵਾਨ ਸੁਸ਼ੀਲ ਕੁਮਾਰ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰੀ ‘ਤੇ ਇਨਾਮ ਦਾ ਐਲਾਨ

ਮਾਊਡ ਟਾਊਨ ਸਥਿਤ ਛਤਰਸਾਲ ਸਟੇਡੀਅਮ ‘ਪਹਿਲਵਾਨ ਸਾਗਰ ਧਨਕੜ ਦੀ ਹੱਤਿਆ ਮਾਮਲੇ ‘ਚ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਤੇ ਹੋਰ ਦੋਸ਼ੀਆਂ ਖ਼ਿਲਾਫ਼ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਵਾਰੰਟ ਰੋਹਿਣੀ ਕੋਰਟ ਦੇ ਮੈਟਰੋਪੋਲੀਅਨ ਮੈਸਿਜਟ੍ਰੇਟ ਦੀ ਅਦਾਲਤ ਨੇ ਸ਼ਨੀਵਾਰ ਨੂੰ ਜਾਰੀ ਕੀਤਾ ਹੈ। ਦੋਸ਼ੀ ਸੁਸ਼ੀਲ ਵਾਰਦਾਤ ਤੋਂ ਬਾਅਦ ਫਰਾਰ ਹੈ ਤੇ ਪੁਲਿਸ ਦੀਆਂ ਟੀਮਾਂ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਦਬੋਚਣ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਸੁਸ਼ੀਲ ਦੇ ਰਿਸ਼ਤੇਦਾਰਾਂ ਤੇ ਪਰਿਵਾਰ ਤੋਂ ਪੁੱਛਗਿੱਛ ਕਰ ਕੇ ਉਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਿਸ ਹੁਣ ਸੁਸ਼ੀਲ ਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ‘ਤੇ ਇਨਾਮ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਸੋਮਵਾਰ ਤਕ ਇਨ੍ਹਾਂ ਦੀ ਗ੍ਰਿਫਤਾਰੀ ‘ਤੇ ਇਨਾਮ ਦਾ ਐਲਾਨ ਕਰ ਦਿੱਤਾ ਜਾਵੇਗੀ।

 

 

ਇਸ ਦੌਰਾਨ ਪੁਲਿਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਸੁਸ਼ੀਲ ਦਸ ਮਈ ਨੂੰ ਨਜਫਗੜ੍ਹ ਸਥਿਤ ਆਪਣੇ ਪਿੰਡ ਆਇਆ ਸੀ। ਜਿੱਥੇ ਉਹ ਕੁਝ ਦੇਰ ਰਹਿਣ ਤੋਂ ਬਾਅਦ ਰਵਾਨਾ ਹੋ ਗਿਆ ਸੀ। ਪੁਲਿਸ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮਾਡਲ ਟਾਊਨ ਥਾਣੇ ‘ਚ ਸੁਸ਼ੀਲ ਦੇ ਸਹੁਰੇ, ਪਤਨੀ ਤੇ ਦੋਵੇਂ ਸਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਪਰ ਉਨ੍ਹਾਂ ਨੇ ਸੁਸ਼ੀਲ ਦੇ ਬਾਰੇ ‘ਚ ਜਾਣਕਾਰੀ ਹੋਣ ਤੋਂ ਮਨ੍ਹਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਚਾਰ ਮਈ ਨੂੰ ਸੁਸ਼ੀਲ ਕੁਮਾਰ ਕੁਝ ਗੈਂਗੇਸਟਰਾਂ ਨਾਲ ਛਤਰਸਾਲ ਸਟੇਡੀਅਮ ਪਹੁੰਚਿਆ ਸੀ। ਇੱਥੇ ਉਨ੍ਹਾਂ ਨੇ ਸਾਗਰ ਧਨਖੜ ਨਾਲ ਮਾਰਕੁੱਟ ਕੀਤੀ ਸੀ। ਇਸ ਝਗੜੇ ‘ਚ ਪਹਿਲਵਾਨ ਸਾਗਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੂੰ ਮੌਕੇ ਤੋਂ ਪੰਜ ਗੱਡੀਆਂ ਮਿਲੀ ਸੀ।

Related posts

ISSF Shooting World Cup : ਅੰਜੁਮ ਮੋਦਗਿਲ ਨੇ ਜਿੱਤਿਆ ਕਾਂਸੇ ਦਾ ਮੈਡਲ

On Punjab

ਕੋਹਲੀ ਤੇ ਵਿਲੀਅਮਸਨ 11 ਸਾਲ ਬਾਅਦ ਟੱਕਰੇ, ਕੋਹਲੀ ਤੋਂ ਖਾ ਚੁੱਕੇ ਮਾਤ

On Punjab

ਹਰਭਜਨ ਸਿੰਘ ਨਾਲ ਹੋਈ 4 ਕਰੋੜ ਰੁਪਏ ਦੀ ਧੋਖਾਧਜ਼ੀ, ਚੇਨਈ ਦੇ ਕਾਰੋਬਾਰੀ ਖਿਲਾਫ ਸ਼ਿਕਾਇਤ ਦਰਜ

On Punjab