70.83 F
New York, US
April 24, 2025
PreetNama
ਫਿਲਮ-ਸੰਸਾਰ/Filmy

Salman Khan ਨੂੰ ਏਅਰਪੋਰਟ ‘ਤੇ ਰੋਕਣ ਵਾਲੇ CISF ਜਵਾਨ ਦਾ ਫੋਨ ਜ਼ਬਤ, ਇਸ ਕਾਰਨ ਲਿਆ ਇਹ ਐਕਸ਼ਨ

ਹਾਲ ਹੀ ‘ਚ ਸਲਮਾਨ ਖ਼ਾਨ (Salman Khan) ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਸਲਮਾਨ ਮੁੰਬਈ ਏਅਰਪੋਰਟ ਅੰਦਰ ਐਂਟਰੀ ਕਰਦੇ ਦਿਖਾਈ ਦੇ ਰਹੇ ਸਨ। ਇਸ ਦੌਰਾਨ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ CISF ਦਾ ਇਕ ਜਵਾਨ ਸਲਮਾਨ ਨੂੰ ਏਅਰਪੋਰਟ-1 ਅੰਦਰ ਜਾਣ ਤੋਂ ਰੋਕ ਰਿਹਾ ਸੀ ਤੇ ਉਨ੍ਹਾਂ ਦੀ ਚੈਂਕਿੰਗ ਕਰ ਰਿਹਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਵਾਨ ਦੀ ਕਾਫੀ ਤਾਰੀਫ਼ ਹੋਈ ਸੀ। ਲੋਕ ਵੀਡੀਓ ਸ਼ੇਅਰ ਕਰ ਜਵਾਨ ਦੀ ਦੱਬ ਕੇ ਤਾਰੀਫ਼ ਕਰ ਰਹੇ ਸਨ ਤੇ ਕੰਮ ਪ੍ਰਤੀ ਉਨ੍ਹਾਂ ਦੀ ਇਮਾਨਦਾਰੀ ਦੀ ਖ਼ੂਬ ਸਰਾਹਨਾ ਕਰ ਰਹੇ ਸਨ ਪਰ ਹੁਣ ਖ਼ਬਰ ਹੈ ਕਿ ਸਲਮਾਨ ਖ਼ਾਨ ਦੀ ਚੈਕਿੰਗ ਕਰਨ ਤੋਂ ਬਾਅਦ CISF ਦੇ ਜਵਾਨ ਇਕ ਮੁਸ਼ਕਲ ‘ਚ ਫਸ ਗਏ ਹਨ ਤੇ ਉਨ੍ਹਾਂ ਦਾ ਫੋਨ ਜ਼ਬਤ ਹੋ ਗਿਆ ਹੈ।

ਦ ਨਿਊ ਇੰਡੀਅਨ ਐਕਸਪ੍ਰੈੱਸ’ ਦੀ ਖ਼ਬਰ ਮੁਤਾਬਿਕ ASI Somnath Mohanty ਦੇ ਇਕ ਮੀਡੀਆ ਹਾਊਸ ਨਾਲ ਗੱਲ ਕਰਨ ਦੇ ਕਾਰਨ ਨਾਲ ਉਨ੍ਹਾਂ ਦਾ ਫੋਨ ਜ਼ਬਤ ਕੀਤਾ ਗਿਆ ਹੈ। ਵੈੱਬਸਾਈਟ ਨਾਲ ਗੱਲ ਕਰਦਿਆਂ ਇਕ ਹੋਰ ਜਵਾਨ ਨੇ ਦੱਸਿਆ, ਸੋਮਨਾਥ ਦਾ ਫੋਨ ਮੀਡੀਆ ਤੋਂ ਓਡੀਸ਼ਾ ਦੇ ਇਕ ਮੀਡੀਆ ਹਾਊਸ ਨਾਲ ਗੱਲ ਕਰਨ ਦੇ ਕਾਰਨ ਤੋਂ ਜਬਤ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਸ ਘਟਨਾ ਦੇ ਬਾਰੇ ‘ਚ ਉਹ ਕਿਸੇ ਵੀ ਮੀਡੀਆ ਹਾਊਸ ਨਾਲ ਗੱਲ਼ ਨਹੀਂ ਕਰਨਗੇ ਪਰ ਉਨ੍ਹਾਂ ਨੇ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦਾ ਫੋਨ ਜ਼ਬਤ ਕਰ ਲਿਆ ਗਿਆ।’

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਇਨ੍ਹਾਂ ਦਿਨੀਂ ਆਪਣੀ ਅਪਕਮਿੰਗ ਫਿਲਮ ‘ਟਾਈਗਰ-3’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਸਿਲਸਿਲੇ ‘ਚ ਉਹ ਕੈਟਰੀਨਾ ਕੈਫ ਨਾਲ ਮੁੰਬਈ ਏਅਰਪੋਰਟ ਤੋਂ ਰੂਸ ਲਈ ਰਵਾਨਾ ਹੋਏ।

Related posts

ਦਿਲਜੀਤ ਦੀ ‘ਸਰਦਾਰਜੀ 3’ ਅਗਲੇ ਸਾਲ 27 ਜੂਨ ਨੂੰ ਹੋਵੇਗੀ ਰਿਲੀਜ਼

On Punjab

ਨਹੀਂ ਰਹੇ ਪ੍ਰਸਿੱਧ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਲੇਖਕ ਵਰਗ ‘ਚ ਸੋਗ ਦੀ ਲਹਿਰ

On Punjab

ਐਸਿਡ ਅਟੈਕ ਪੀੜਿਤ ਲਕਸ਼ਮੀ ਨੇ ਕੀਤੀ ਅਜਿਹੀ ਮੰਗ, ਸ਼ੁਰੂ ਹੋਇਆ ਵਿਵਾਦ

On Punjab